CBSEEducationKidsParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਡਾਕੀਆ


1. ਸੁਖਦੇਵ ਸਿੰਘ ਸਾਡੇ ਮੁਹੱਲੇ ਦਾ ਡਾਕੀਆ ਹੈ।

2. ਇਸ ਦੀ ਉਮਰ ਲਗਪਗ 40 ਸਾਲ ਦੀ ਹੈ।

3. ਇਹ ਹਮੇਸ਼ਾ ਖਾਕੀ ਵਰਦੀ ਪਹਿਨਦਾ ਹੈ।

4. ਇਸ ਦੇ ਮੋਢੇ ਤੇ ਇਕ ਖਾਕੀ ਰੰਗ ਦਾ ਥੈਲਾ ਟੰਗਿਆ ਹੁੰਦਾ ਹੈ।

5. ਇਸ ਥੈਲੇ ਵਿੱਚ ਮੁਹੱਲੇ ਦੇ ਲੋਕਾਂ ਲਈ ਪੱਤਰ ਅਤੇ ਮਨੀਆਰਡਰ ਆਦਿ ਹੁੰਦੇ ਹਨ।

6. ਇਹ ਬੜਾ ਮਿੱਠ-ਬੋਲੜਾ ਹੈ।

7. ਇਹ ਇੱਕ ਇਮਾਨਦਾਰ ਕਰਮਚਾਰੀ ਹੈ।

8. ਇਹ ਆਪਣੇ ਫ਼ਰਜ਼ਾਂ ਵਿੱਚ ਕਦੀ ਕੁਤਾਹੀ ਨਹੀਂ ਕਰਦਾ।

9. ਇਹ ਸਵੇਰੇ 8 ਵਜੇ ਡਾਕਖਾਨੇ ਜਾਂਦਾ ਹੈ।

10. ਉਥੇ ਇਹ ਡਾਕ ਛਾਂਟਦਾ ਹੈ।

11. ਫਿਰ ਆਪਣੇ ਮੁਹੱਲੇ ਦੀ ਡਾਕ ਲੈ ਕੇ ਵੰਡਣ ਲਈ ਆਉਂਦਾ ਹੈ।

12. ਫਿਰ ਇਹ ਘਰ-ਘਰ ਜਾ ਕੇ ਡਾਕ ਵੰਡਦਾ ਹੈ।

13. ਇਸ ਦਾ ਕੰਮ ਕਾਫੀ ਮੁਸ਼ਕਲ ਹੈ।

14. ਪਰ ਇਸ ਦੀ ਤਨਖਾਹ ਬਹੁਤ ਘੱਟ ਹੈ।

15. ਸਰਕਾਰ ਨੂੰ ਇਸ ਦੀ ਤਨਖਾਹ ਵਧਾਉਣੀ ਚਾਹੀਦੀ ਹੈ।