ਲੇਖ ਰਚਨਾ : ਚੰਡੀਗੜ੍ਹ
1. ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ।
2. ਇਸ ਸ਼ਹਿਰ ਦੀ ਉਸਾਰੀ ਨਵੇਂ ਢੰਗ ਨਾਲ ਹੋਈ ਹੈ।
3. ਇਸ ਦਾ ਨਕਸ਼ਾ ਫ਼ਰਾਂਸ ਦੇ ਇੱਕ ਅਨੁਭਵੀ ਇੰਜੀਨੀਅਰ ਨੇ ਤਿਆਰ ਕੀਤਾ ਸੀ।
4. ਇਹ ਸ਼ਿਵਾਲਕ ਪਰਬਤ ਦੀਆਂ ਲੜੀਆਂ ਦੇ ਪੈਰਾਂ ਵਿਚ ਸਥਿੱਤ ਹੈ।
5. ਇਹ ਏਸ਼ੀਆ ਦਾ ਸਭ ਤੋਂ ਖ਼ੂਬਸੂਰਤ ਅਤੇ ਆਕਰਸ਼ਕ ਸ਼ਹਿਰ ਹੈ।
6. ਸਾਰੇ ਸ਼ਹਿਰ ਨੂੰ ਸੈਕਟਰਾਂ ਵਿਚ ਵੰਡਿਆ ਹੋਇਆ ਹੈ।
7. ਹਰੇਕ ਸੈਕਟਰ ਆਪਣੇ ਆਪ ਵਿਚ ਇੱਕ ਸੰਪੂਰਨ ਛੋਟਾ ਸ਼ਹਿਰ ਹੈ।
8. ਹਰੇਕ ਸੈਕਟਰ ਵਿਚ ਸਕੂਲ, ਡਾਕਘਰ, ਹਸਪਤਾਲ, ਮਾਰਕੀਟ ਅਤੇ ਹੋਰ ਸਾਰੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਸਹੂਲਤਾਂ ਪ੍ਰਾਪਤ ਹਨ।
9. ਇਸ ਦੀਆਂ ਸੜਕਾਂ ਬਹੁਤ ਖੁਲ੍ਹੀਆਂ ਹਨ ਅਤੇ ਦੋਨੋਂ ਪਾਸੇ ਦਰੱਖ਼ਤ ਲੱਗੇ ਹੋਏ ਹਨ।
10. ਪੰਜਾਬ ਯੂਨੀਵਰਸਿਟੀ, ਸਕੱਤਰੇਤ, ਹਾਈ ਕੋਰਟ ਆਦਿ ਵੇਖਣ ਯੋਗ ਇਮਾਰਤਾਂ ਹਨ।
11. ਇਥੋਂ ਦੀ ਸੁੱਖਨਾ ਝੀਲ, ਰਾੱਕ ਗਾਰਡਨ, ਰੋਜ਼ ਗਾਰਡਨ ਵੇਖਣਯੋਗ ਹਨ।
12. ਇਸ ਸ਼ਹਿਰ ਵਿਚ ਕਾਰਖ਼ਾਨਿਆਂ ਲਈ ਇੱਕ ਵੱਖਰਾ ਸੈਕਟਰ ਹੈ।
13. ਇਥੋਂ ਦਾ ਪੀ. ਜੀ. ਆਈ. ਹਸਪਤਾਲ ਬਹੁਤ ਵੱਡਾ ਹੈ।
14. ਇਥੋਂ ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ ਅਤੇ ਦੇਸ਼ ਸੇਵਕ ਵਰਗੀਆਂ ਅਖ਼ਬਾਰਾਂ ਨਿਕਲਦੀਆਂ ਹਨ।
15. ਇਸ ਸ਼ਹਿਰ ਵਿੱਚ ਗੰਦਗੀ, ਮੱਖੀਆਂ ਤੇ ਮੱਛਰ ਨਹੀਂ ਹਨ।