ਲੇਖ ਰਚਨਾ – ਗਊ
1. ਗਊ ਸਾਡੇ ਦੇਸ ਦਾ ਮੁੱਖ ਪਾਲਤੂ ਪਸ਼ੂ ਹੈ।
2. ਗਊ ਦੇ ਦੋ ਸਿੰਙ, ਦੋ ਕੰਨ, ਚਾਰ ਲੱਤਾਂ, ਚਾਰ ਥਣ, ਚਾਰ ਪੈਰ, ਦੋ ਅੱਖਾਂ ਅਤੇ ਇੱਕ ਲੰਮੀ ਪੂਛ ਹੁੰਦੀ ਹੈ।
3. ਇਹ ਵੱਖ-ਵੱਖ ਰੰਗਾਂ ਅਤੇ ਆਕਾਰਾਂ ਵਿੱਚ ਮਿਲਦੀ ਹੈ।
4. ਇਹ ਸੰਸਾਰ ਦੇ ਲਗਪਗ ਸਭ ਦੇਸਾਂ ਵਿੱਚ ਪਾਈ ਜਾਂਦੀ ਹੈ।
5. ਗਊ ਤੋਂ ਸਾਨੂੰ ਮਿੱਠਾ ਦੁੱਧ ਪ੍ਰਾਪਤ ਹੁੰਦਾ ਹੈ।
6. ਇਸ ਦੇ ਦੁੱਧ ਤੋਂ ਦਹੀਂ, ਮੱਖਣ, ਲੱਸੀ ਅਤੇ ਕਈ ਮਠਿਆਈਆਂ ਤਿਆਰ ਹੁੰਦੀਆਂ ਹਨ।
7. ਬਿਮਾਰਾਂ ਅਤੇ ਬੱਚਿਆਂ ਲਈ ਗਊ ਦਾ ਦੁੱਧ ਗੁਣਕਾਰੀ ਹੁੰਦਾ ਹੈ।
8. ਇਸ ਦੀ ਖੁਰਾਕ ਹਰਾ ਚਾਰਾ, ਖਲ ਅਤੇ ਤੁੜੀ ਹੈ।
9. ਗਊ ਦਾ ਗੋਹਾ ਖਾਦ ਦੇ ਕੰਮ ਆਉਂਦਾ ਹੈ।
10. ਇਸ ਦੇ ਵੱਛੇ, ਬਲਦ ਬਣ ਕੇ ਖੇਤਾਂ ਵਿੱਚ ਹਲ ਚਲਾਉਣ ਅਤੇ ਗੱਡਾ ਹੱਕਣ ਦੇ ਕੰਮ ਆਉਂਦੇ ਹਨ।
11. ਇਸੇ ਲਈ ਆਖਦੇ ਹਨ—ਧੰਨ ਗਊ ਦਾ ਜਾਇਆ ਜਿਸ ਸਾਰਾ ਦੇਸ ਵਸਾਇਆ।
12. ਗਊ ਨੂੰ ਮਾਤਾ ਕਹਿ ਕੇ ਪੂਜਿਆ ਜਾਂਦਾ ਹੈ।
13. ਇਸ ਦੀ ਕੀਮਤ ਹਜ਼ਾਰ ਰੂਪੈ ਤੋਂ ਪੰਜ ਹਜ਼ਾਰ ਰੁਪੈ ਤੱਕ ਹੁੰਦੀ ਹੈ।
14. ਅੱਜ ਕੱਲ੍ਹ ਵਲਾਇਤੀ ਗਊਆਂ ਵੀ ਮਿਲਦੀਆਂ ਹਨ।
ਤੁੜੀ ਸੂੜੀ ਵੰਡ ਵੜੇਵਾਂ, ਘਾਹ ਪੱਠਾ ਇਹ ਖਾਂਦੀ ਹੈ।
ਉਸ ਦੇ ਬਦਲੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਪਿਲਾਂਦੀ ਹੈ।