ਲੇਖ : ਮੇਰੀ ਮਾਂ


ਮੇਰੀ ਮਾਂ


ਮੇਰੀ ਮਾਂ ਦੁਨੀਆਂ ਦੀ ਸਭ ਤੋਂ ਚੰਗੀ ਮਾਂ ਹੈ।

ਉਸ ਦਾ ਨਾਂ ________________ ਹੈ।

ਉਹ ਮੈਨੂੰ ਬਹੁਤ ਪਿਆਰ ਕਰਦੀ ਹੈ।

ਉਹ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ।

ਉਹ ਪੜ੍ਹਾਈ ਵਿੱਚ ਮੇਰੀ ਮਦਦ ਕਰਦੀ ਹੈ।

ਉਹ ਬਹੁਤ ਹੀ ਸੁਆਦ ਖਾਣਾ ਬਣਾਉਂਦੀ ਹੈ।

ਉਹ ਇਕ ਘਰੇਲੂ ਔਰਤ ਹੈ।

ਉਹ ਮੇਰੇ ਘਰ ਦੇ ਹਰ ਮੈਂਬਰ ਦੀ ਦੇਖਭਾਲ ਕਰਦੀ ਹੈ।

ਉਹ ਘਰ ਨੂੰ ਸਾਫ਼-ਸੁਥਰਾ ਅਤੇ ਸਜਾ ਕੇ ਰੱਖਦੀ ਹੈ।

ਉਹ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦੀ ਹੈ।

ਮੇਰੀ ਮਾਂ ਦਾ ਸੁਭਾਅ ਬਹੁਤ ਹੀ ਮਿਲਣਸਾਰ ਹੈ।

ਉਹਨਾਂ ਦਾ ਮਨ ਮਮਤਾ ਨਾਲ ਭਰਪੂਰ ਹੈ।

ਮੇਰੀ ਮਾਂ ਸਭ ਬੱਚਿਆਂ ਨੂੰ ਪਿਆਰ ਕਰਦੀ ਹੈ।

ਉਹ ਬਹੁਤ ਹੀ ਧਾਰਮਿਕ ਔਰਤ ਹੈ।

ਉਹ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੀ ਹੈ।

ਉਹ ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਹੈ।

ਉਹ ਗਰੀਬਾਂ ਦੀ ਮਦਦ ਕਰਦੀ ਹੈ।

ਮੈਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਹੈ।

ਮੇਰੀ ਮਾਂ ਇੱਕ ਸਾਦੀ ਔਰਤ ਹੈ।

ਉਹ ਹਮੇਸ਼ਾ ਸਾਫ-ਸੁਥਰੇ ਤੇ ਸਾਦੇ ਕੱਪੜੇ ਪਹਿਨਦੀ ਹੈ।

ਉਹ ਹਰ ਰੋਜ਼ ਸਾਨੂੰ ਨਵੇਂ-ਨਵੇਂ ਪਕਵਾਨ ਪਕਾ ਕੇ ਖਵਾਉਂਦੀ ਹੈ।

ਉਹ ਸਾਨੂੰ ਚੰਗੀਆਂ ਆਦਤਾਂ ਸਿਖਾਉਂਦੀ ਹੈ।

ਪਰਮਾਤਮਾ ਕਰੇ ਉਹਨਾਂ ਦੀ ਉਮਰ ਲੰਬੀ ਹੋਵੇ।