ਲੇਖ : ਮਾਂ


ਹਰ ਗ਼ਲਤੀ ਨੂੰ ਮੁਆਫ਼ ਕਰਨ ਵਾਲਾ ਕੌਣ?


ਕਿਸੇ ਨੇ ਸਹੀ ਕਿਹਾ ਹੈ “ਪਰਮਾਤਮਾ ਹਰ ਜਗ੍ਹਾ ਨਹੀਂ ਪਹੁੰਚ ਸਕਦਾ, ਇਸ ਲਈ ਉਸਨੇ ਮਾਂ ਬਣਾਈ।”

ਮਾਂ ਪਰਮਾਤਮਾ ਦਾ ਦੂਜਾ ਰੂਪ ਹੈ।

ਇੱਕ ਮਾਂ ਹੀ ਹੈ ਜੋ ਆਪਣੇ ਬੱਚਿਆਂ ਦੇ ਬਿਨ੍ਹਾਂ ਕੁਝ ਕਹੇ ਉਸਦੀ ਗੱਲ ਸਮਝ ਲੈਂਦੀ ਹੈ।

ਕਿਸੇ ਨੇ ਪੁੱਛਿਆ ਕਿ ਉਹ ਕਿਹੜੀ ਜਗ੍ਹਾ ਹੈ ਜਿੱਥੇ ਹਰ ਗ਼ਲਤੀ, ਹਰ ਜ਼ੁਰਮ ਮੁਆਫ਼ ਹੋ ਜਾਂਦਾ ਹੈ।

ਉਸਨੂੰ ਉਸਦੇ ਪ੍ਰਸ਼ਨ ਦਾ ਉੱਤਰ ਮਿਲਿਆ “ਮਾਂ ਦਾ ਦਿਲ’।

ਇੱਕ ਮਾਂ ਹੀ ਹੁੰਦੀ ਹੈ ਜਿਹੜੀ ਆਪਣੀਆਂ ਇਛਾਵਾਂ ਨੂੰ ਨਾ ਪੂਰਾ ਕਰਦੇ ਹੋਏ ਆਪਣੇ ਬੱਚੇ ਦੀ ਹਰ ਇੱਛਾ ਪੂਰੀ ਕਰਦੀ ਹੈ।

ਮਾਂ ਵਰਗੀ ਸੰਸਾਰ ਵਿੱਚ ਕੋਈ ਵੀ ਉਦਾਹਰਣ ਨਹੀਂ ਮਿਲਦੀ ਜੋ ਕਿ ਆਪ ਗਿੱਲੀ ਜਗ੍ਹਾ ਸੌਂ ਕੇ ਵੀ ਆਪਣੇ ਬੱਚੇ ਨੂੰ ਸੁੱਕੀ ਜਗ੍ਹਾ ਸੁਆਉਂਦੀ ਹੈ।

ਮਾਂ ਵਰਗੀ ਸ਼ਾਂਤੀ ਕਿਤੇ ਵੀ ਨਜ਼ਰ ਨਹੀਂ ਆਉਂਦੀ।

ਮਾਂ ਬੱਚੇ ਦੀ ਹਰ ਮੁਸ਼ਕਿਲ ਨੂੰ ਆਪਣੇ ਚਿੱਤ ਵਿੱਚ ਸਮਾਂ ਲੈਂਦੀ ਹੈ।

ਜੇ ਮਾਂ ਨਾ ਹੁੰਦੀ ਤਾਂ ਔਰਤ ਦੀ ਮਮਤਾ ਅਰਥਾਤ ਭਾਵਨਾਵਾਂ ਨੂੰ ਕੋਈ ਪਹਿਚਾਣ ਨਾ ਸਕਦਾ।

ਮਾਂ ਵਰਗੀ ਦੁਨੀਆਂ ਵਿੱਚ ਕੋਈ ਵੀ ਠੰਢੀ ਛਾਂ ਨਹੀਂ ਹੈ।

ਗੁਰੂ ਨਾਨਕ ਦੇਵ ਜੀ ਨੇ ਵੀ ਮਾਂ ਨੂੰ ਦੇਵੀ ਸਮਾਨ ਸਮਝਿਆ ਹੈ ਤੇ ਉਸਦੇ ਗੁਣਾਂ ਦੀ ਵੀ ਉਸਤਤ ਕੀਤੀ ਹੈ।

ਜੇ ਮਾਂ ਨਾ ਹੁੰਦੀ ਤਾਂ ਸੰਸਾਰ ਨਾ ਹੁੰਦਾ।

ਮਾਂ ਸਾਰਿਆਂ ਦੇ ਦੁੱਖੜਿਆਂ ਨੂੰ ਆਪਣੀ ਝੋਲੀ ਵਿੱਚ ਪਾ ਕੇ ਸਹਿੰਦੀ ਹੈ।

ਸਾਨੂੰ ਮਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਸਦੀ ਸੇਵਾ ਕਰਨੀ ਚਾਹੀਦੀ ਹੈ। ਉਸਦੇ ਹਾਵਾਂ-ਭਾਵਾਂ ਨੂੰ ਸਮਝਣਾ ਚਾਹੀਦਾ ਹੈ ।