ਲਿੰਗ (Gender) ਦੀ ਪਰਿਭਾਸ਼ਾ
ਲਿੰਗ (Gender)
ਪ੍ਰਸ਼ਨ—ਲਿੰਗ ਕਿਸ ਨੂੰ ਆਖਦੇ ਹਨ? ਲਿੰਗ ਦੀਆਂ ਕਿਸਮਾਂ ਉਦਾਹਰਣਾਂ ਸਹਿਤ ਦੱਸੋ।
ਉੱਤਰ—ਅਸੀਂ ਆਪਣੇ ਆਲੇ-ਦੁਆਲੇ ਆਮ ਵੇਖਦੇ ਹਾਂ ਕਿ ਹਰੇਕ ਚੀਜ਼ ਦਾ ਜੋੜਾ ਮਿਲਦਾ ਹੈ। ਇਹਨਾਂ ਵਿੱਚੋਂ ਇੱਕ ਨਰ (ਮਰਦ) ਅਤੇ ਦੂਜਾ ਮਾਦਾ (ਔਰਤ) ਹੁੰਦਾ ਹੈ। ਇਹ ਪੁਰਖ ਵਾਚਕ ਅਤੇ ਇਸਤਰੀ ਵਾਚਕ ਹੁੰਦੇ ਹਨ। ਬੱਸ, ਸ਼ਬਦਾਂ ਦੇ ਇਸ ਪੁਰਖ ਵਾਚਕ ਅਤੇ ਇਸਤਰੀ ਵਾਚਕ ਭੇਦ ਨੂੰ ਹੀ ਲਿੰਗ ਆਖਦੇ ਹਨ।
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :
(ਅ) ਇਸਤਰੀ ਲਿੰਗ
(ੳ) ਪੁਲਿੰਗ
(ੳ) ਜੋ ਸ਼ਬਦ ਨਰ ਭੇਦ ਜਾਂ ਮਰਦਾਵੇਂ ਭੇਦ ਨੂੰ ਪ੍ਰਗਟ ਕਰੇ, ਉਸ ਨੂੰ ਪੁਲਿੰਗ ਕਿਹਾ ਜਾਂਦਾ ਹੈ।
ਜਿਵੇਂ:- ਮੁੰਡਾ, ਘੋੜਾ, ਸ਼ੇਰ, ਕੁੱਤਾ ਆਦਿ।
(ਅ) ਜੋ ਸ਼ਬਦ ਇਸਤਰੀ ਜਾਂ ਮਾਦਾ ਭੇਦ ਨੂੰ ਪ੍ਰਗਟ ਕਰੇ, ਉਸ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ।
ਜਿਵੇਂ : ਕੁੜੀ, ਘੋੜੀ, ਸ਼ੇਰਨੀ, ਕੁੱਤੀ ਆਦਿ।