ਲਾਹੌਰ ਸ਼ਹਿਰ ਦਾ ਪ੍ਰਬੰਧ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਹ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ।
ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ। ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ। ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ।
ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ’ ਹੁੰਦਾ ਸੀ। ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ। ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ। ਉਹ ਦੋਸ਼ੀ ਲੋਕਾਂ ਵਿਰੁੱਧ ਲੋੜੀਂਦੀ ਕਾਰਵਾਈ ਵੀ ਕਰਦਾ ਸੀ। ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਸ਼ਹਿਰ ਦਾ ਪ੍ਰਬੰਧ ਬਹੁਤ ਵਧੀਆ ਸੀ।