CBSEEducationHistoryHistory of PunjabPunjab School Education Board(PSEB)

ਲਾਹੌਰ ਦੀ ਸੰਧੀ


ਪ੍ਰਸ਼ਨ. ਲਾਹੌਰ ਦੀ ਸੰਧੀ ਸੰਬੰਧੀ ਤੁਸੀਂ ਕੀ ਜਾਣਦੇ ਹੋ?

ਉੱਤਰ – ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਲਾਹੌਰ ਦੀ ਸੰਧੀ ਹੋਈ।

ਲਾਹੌਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਇਹ ਸਨ—

(i) ਲਾਹੌਰ ਦੇ ਮਹਾਰਾਜਾ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਪ੍ਰਦੇਸ਼ਾਂ ਤੋਂ ਹਮੇਸ਼ਾ ਲਈ ਅਧਿਕਾਰ ਛੱਡ ਦਿੱਤਾ।

(ii) ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਲੇ ਸਾਰੇ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ।

(iii) ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ।

(iv) ਲਾਹੌਰ ਰਾਜ ਦੀ ਪੈਦਲ ਸੈਨਾ ਦੀ ਗਿਣਤੀ 20,000 ਅਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਨਿਸ਼ਚਿਤ ਕਰ ਦਿੱਤੀ ਗਈ।


प्रश्न. लाहौर की संधि के बारे में आप क्या जानते हैं?

उत्तर – 9 मार्च, 1846 को ब्रिटिश सरकार और लाहौर दरबार के बीच प्रथम आंग्ल-सिख युद्ध के परिणामस्वरूप लाहौर की संधि हुई।

लाहौर संधि की मुख्य शर्तें इस प्रकार थीं :

(i) लाहौर के महाराजा ने सतलुज नदी के दक्षिण के सभी क्षेत्रों से अपने और अपने उत्तराधिकारियों के सभी अधिकारों को त्याग दिया।

(ii) महाराजा ने सतलुज और ब्यास नदियों के सभी क्षेत्रों और किलों को अंग्रेजों को सौंप दिया।

(iii) अंग्रेजों ने युद्ध के नुकसान के रूप में 1.50 करोड़ रुपये की भारी राशि की मांग की।

(iv) लाहौर राज्य में पैदल सेना की संख्या 20,000 और घुड़सवार सेना की संख्या 12,000 निर्धारित कर दी गई।


Question. What do you know about the Treaty of Lahore?

Answer – On March 9, 1846, the First Anglo-Sikh War between the British Government and the Lahore Durbar resulted in the Treaty of Lahore.

The main terms of the Lahore Treaty were as follows:

(i) The Maharaja of Lahore relinquished all rights to himself and his successors from all areas south of the Sutlej River.

(ii) The Maharaja handed over all the areas and forts of the Sutlej and Beas rivers to the British.

(iii) The British demanded a huge amount of Rs 1.50 crore as war damages.

(iv) The number of infantry in the Lahore state was fixed at 20,000 and the number of cavalry at 12,000.