CBSEclass 11 PunjabiEducationPunjab School Education Board(PSEB)

ਲਾਲਸਾ ਦੀ ਚੱਕੀ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਲਾਲਚੀ ਬੰਦੇ ਨੇ ਸੰਤਾਂ – ਸਾਧਾਂ ਦੀ ਸੇਵਾ ਕਿਹੜੇ ਪ੍ਰਯੋਜਨ ਨਾਲ ਕਰਨੀ ਸ਼ੁਰੂ ਕੀਤੀ?

ਉੱਤਰ – ਲਾਲਚੀ ਬੰਦੇ ਨੇ ਸੁਣਿਆ ਸੀ ਕਿ ਸੰਤਾਂ – ਸਾਧਾਂ ਦੀ ਸੇਵਾ ਕਰਨ ਨਾਲ ਬਹੁਤ ਸਾਰਾ ਧਨ ਪ੍ਰਾਪਤ ਹੁੰਦਾ ਹੈ। ਇਸੇ ਲਾਲਚ ਦੀ ਪੂਰਤੀ ਲਈ ਹੀ ਉਸ ਨੇ ਸੰਤਾਂ – ਸਾਧਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ।

ਪ੍ਰਸ਼ਨ 2 . ਲਾਲਚੀ ਬੰਦਾ ਬੇਸਬਰੀ ਨਾਲ ਇਕ ਤੋਂ ਪਿੱਛੋਂ ਦੂਜੀ ਦਿਸ਼ਾ ਵੱਲ ਦੀਵਾ ਬਾਲ ਕੇ ਕਿਉਂ ਤੁਰ ਪੈਂਦਾ ਸੀ?

ਉੱਤਰ – ਲਾਲਚੀ ਬੰਦੇ ਨੂੰ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਦੀ ਲਾਲਸਾ ਸੀ, ਜਿਸ ਕਰਕੇ ਉਹ ਇਕ ਦਿਸ਼ਾ ਤੋਂ ਮਿਲੇ ਧਨ ਤੋਂ ਸੰਤੁਸ਼ਟ ਨਹੀਂ ਹੁੰਦਾ ਹੈ ਤੇ ਦੂਜੀ ਦਿਸ਼ਾ ਵੱਲ ਦੀਵਾ ਬਾਲ ਕੇ ਧਨ ਪ੍ਰਾਪਤ ਕਰਨ ਲਈ ਤੁਰ ਪੈਂਦਾ ਸੀ।

ਪ੍ਰਸ਼ਨ 3 . ਲਾਲਚੀ ਬੰਦੇ ਨੇ ਸੰਤਾਂ ਦੇ ਬਚਨਾਂ ਦੀ ਅਵੱਗਿਆ ਕਿਉਂ ਕੀਤੀ?

ਉੱਤਰ – ਲਾਲਚੀ ਬੰਦੇ ਨੇ ਬਹੁਤਾ ਧਨ ਪ੍ਰਾਪਤ ਕਰਨ ਦੀ ਲਾਲਸਾ ਵਿਚ ਫਸ ਕੇ ਸੰਤਾਂ ਦੇ ਬਚਨਾਂ ਦੀ ਅਵੱਗਿਆ ਕੀਤੀ।

ਪ੍ਰਸ਼ਨ 4 . ਲਾਲਚੀ ਬੰਦਾ ਚੱਕੀ ਵਾਲੀ ਕੋਠੜੀ ਤਕ ਕਿਵੇਂ ਅੱਪੜ ਗਿਆ?

ਉੱਤਰ – ਲਾਲਚੀ ਬੰਦਾ ਮਹਿਲ ਦੇ ਧਨ – ਦੌਲਤ ਦੇ ਭਰੇ ਕਮਰਿਆਂ ਨੂੰ ਦੇਖਦਾ ਲਾਲਸਾ ਵੱਸ ਹੋਇਆ ਚੱਕੀ ਵਾਲੀ ਕੋਠੜੀ ਤੱਕ ਪਹੁੰਚ ਗਿਆ।

ਪ੍ਰਸ਼ਨ 5 . ਧਨ – ਦੌਲਤ ਨਾਲ ਭਰੇ ਮਹਿਲ ਨੂੰ ਪ੍ਰਾਪਤ ਕਰ ਕੇ ਵੀ ਲਾਲਚੀ ਬੰਦਾ ਕਿਉਂ ਰੋ ਪਿਆ?

ਉੱਤਰ – ਧਨ – ਦੌਲਤ ਨਾਲ ਭਰੇ ਮਹਿਲ ਨੂੰ ਪ੍ਰਾਪਤ ਕਰ ਕੇ ਵੀ ਲਾਲਚੀ ਬੰਦਾ ਇਸ ਕਰਕੇ ਰੋ ਪਿਆ ਕਿਉਂਕਿ ਉਨ੍ਹਾਂ ਦਾ ਮਾਲਕ ਹੁੰਦਿਆਂ ਵੀ ਉਹ ਉਨ੍ਹਾਂ ਨੂੰ ਆਪਣੇ ਐਸ਼ – ਅਰਾਮ ਲਈ ਵਰਤਣ ਦਾ ਅਧਿਕਾਰੀ ਨਹੀਂ ਸੀ, ਕਿਉਂਕਿ ਚੱਕੀ ਪਹਿਣੀ ਛੱਡਣ ‘ਤੇ ਉਸ ਦੀ ਮਹਿਲ ਹੇਠ ਦੱਬ ਕੇ ਮੌਤ ਹੋ ਜਾਣੀ ਸੀ।

ਪ੍ਰਸ਼ਨ 6 . ‘ਲਾਲਸਾ ਦੀ ਚੱਕੀ’ ਨਾਂ ਦੀ ਕਥਾ ਕਿਹੜੀ ਨੀਤੀ ਨੂੰ ਦ੍ਰਿੜ੍ਹਾਉਂਦੀ ਹੈ?

ਉੱਤਰ –  ‘ਲਾਲਸਾ ਦੀ ਚੱਕੀ’ ਨਾਂ ਦੀ ਕਥਾ ਇਸ ਨੀਤੀ ਨੂੰ ਦ੍ਰਿੜ੍ਹਾਉਂਦੀ ਹੈ ਕਿ ਮਨੁੱਖ ਦੀ ਲਾਲਸਾ ਦਾ ਕੋਈ ਅੰਤ ਨਹੀਂ। ਮਨੁੱਖ ਇਸ ਦੀ ਚੱਕੀ ਪੀਂਹਦੀਆਂ ਹੀ ਆਪਣੀ ਉਮਰ ਗਾਲ ਲੈਂਦਾ ਹੈ। ਇਸ ਕਰਕੇ ਮਨੁੱਖ ਨੂੰ ਇਸ ਤੋਂ ਬਚਣਾ ਚਾਹੀਦਾ ਹੈ।