ਲਗਾਨ ਵਿਵਸਥਾ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ :
(i) ਬਟਾਈ ਪ੍ਰਣਾਲੀ : ਇਸ ਪ੍ਰਣਾਲੀ ਅਧੀਨ ਸਰਕਾਰ ਫ਼ਸਲ ਕੱਟਣ ਤੋਂ ਬਾਅਦ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ। ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ। ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ।
(ii) ਕਨਕੂਤ ਪ੍ਰਣਾਲੀ : 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ। ਇਸ ਅਧੀਨ ਲਗਾਨ ਖੜੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ। ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ।
(iii) ਬੋਲੀ ਦੇਣ ਦੀ ਪ੍ਰਣਾਲੀ : ਇਸ ਪ੍ਰਣਾਲੀ ਦੇ ਅਧੀਨ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ਅਦਾਲਤ ਵੀ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ।
(iv) ਬਿਘਾ ਪ੍ਰਣਾਲੀ : ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ।
(v) ਹਲ ਪ੍ਰਣਾਲੀ : ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੂਮੀ ‘ਤੇ ਹਲ ਚਲਾਇਆ ਜਾ ਸਕਦਾ ਸੀ, ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ।
(vi) ਖੂਹ ਪ੍ਰਣਾਲੀ : ਇਸ ਪ੍ਰਣਾਲੀ ਅਨੁਸਾਰ ਇੱਕ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ, ਉਸ ਜ਼ਮੀਨ ਦੀ ਉਪਜ 10. ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ।
ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ। ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ। ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ। ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ। ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ, ਉੱਥੇ ਲਗਾਨ 50% ਸੀ। ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ, ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ 2/5 ਤੋਂ 1/3 ਤਕ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ।