CBSEEducationਰਸ/रस

ਰੌਦਰ ਰਸ ਕੀ ਹੁੰਦਾ ਹੈ?


ਰੌਦਰ ਰਸ


ਰੌਦਰ ਰਸ ਦਾ ਸਥਾਈ ਭਾਵ ਕਰੋਧ ਜਾਂ ਗੁੱਸਾ ਹੁੰਦਾ ਹੈ। ਜਦੋਂ ਵਿਰੋਧੀਆਂ ਵਲੋਂ ਬੇਇਜ਼ਤੀ ਜਾਂ ਨਿਰਾਦਰੀ ਕੀਤੀ ਜਾਵੇ, ਦੇਸ਼-ਧਰਮ ਦਾ ਅਪਮਾਨ ਕੀਤਾ ਜਾਵੇ, ਤਾਂ ਉੱਥੇ ਬਦਲੇ ਦੀ ਭਾਵਨਾ ਵਿੱਚੋਂ ਕਰੋਧ ਭਾਵ ਉਜਾਗਰ ਹੁੰਦਾ ਹੈ, ਤਾਂ ਰੌਦਰ ਰਸ ਦਾ ਪ੍ਰਗਟਾਵਾ ਹੁੰਦਾ ਹੈ। ਜਿੱਥੇ ਕਵਿਤਾ ਜਾਂ ਨਾਟਕਾਂ ਦੇ ਦ੍ਰਿਸ਼ਾਂ ਵਿੱਚ ਮਨੁੱਖ ਲਹੂ-ਲੁਹਾਨ ਹੋਏ ਹੋਣ, ਮਾਰ- ਧਾੜ, ਕਤਲੇਆਮ ਹੋ ਰਹੀ ਹੋਵੇ ਭਾਵ ਮੌਤ ਨੰਗਾ ਨਾਚ ਨੱਚ ਰਹੀ ਹੋਵੇ, ਉੱਥੇ ਰੌਦਰ ਰਸ ਪੂਰੇ ਜੋਬਨ ‘ਤੇ ਹੁੰਦਾ ਹੈ। ਕਵੀ ਜਾਂ ਨਾਟਕਕਾਰ ਮੌਕੇ ਅਨੁਸਾਰ ਆਪਣੇ ਪਾਤਰਾਂ ਦੇ ਕਰੋਧ ਭਾਵ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਸਾਰਾ ਵਾਤਾਵਰਨ ਹੀ ਰੌਦਰਮਈ ਹੋ ਜਾਂਦਾ ਹੈ।

ਗੁਰਬਾਣੀ ਵਿੱਚ ਵੀ ਕਰੋਧ ਨੂੰ ਚੰਡਾਲ, ਵਿਕਰਾਲ ਤੇ ਬੇਤਰਸ ਕਿਹਾ ਗਿਆ ਹੈ। ਗੁਰੂ ਵਾਕ ਹੈ—ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਚੰਡਾਲ” ਕਰੋਧ ਵਾਲੀ ਮਾਨਸਿਕ ਸਥਿਤੀ ਤੋਂ ਹੀ ਕਲਾ-ਕਲੇਸ਼, ਲੜਾਈ-ਝਗੜਾ ਤੇ ਵਾਦ-ਵਿਵਾਦ ਉਪਜਦੇ ਹਨ।

ਹੇਠਲੇ ਕਾਵਿ-ਟੋਟੇ ਰੌਦਰ-ਰਸ ਦੇ ਨਮੂਨੇ ਹਨ :-

()

ਚੰਡ ਚਿਤਾਰੀ ਕਾਲਿਕਾ, ਮਨ ਬਾਹਲਾ ਰੋਸ ਬਢਾਇ ਕੈ,

ਨਿਕਲੀ ਮੱਥਾ ਫੋੜ ਕੇ, ਜਣ ਫਤੇ ਨੀਸਾਣ ਬਜਾਇ ਕੈ।

ਦਲ ਵਿਚ ਘੇਰਾ ਘੱਤਿਆ, ਪਰ ਸ਼ੀਂਹ ਤੁਰਿਆ ਗੁਣ ਨਾਇਕੈ,

ਪਕੜ ਪਛਾੜੇ ਰਾਕਸ਼ਾਂ ਦਲ ਦੈਂਤਾਂ ਅੰਦਰ ਜਾਇ ਕੈ।

ਬਹੁ ਕੇਸੀਂ ਪਕੜ ਪਿਛਾੜੀਅਨ ਰਣ ਅੰਦਰ ਧੂਮ ਰਚਾਇਕੈ,

ਰਣ ਕਾਲੀ ਗੁੱਸਾ ਖਾਇ ਕੈ।

()

ਮੈਂ ਕਿਹੜੀ ਵੇਖਾਂ ਫਤਹਿ ਦੀ, ਇਹ ਤਰਕਸ਼ ਦੇ ਕਾਨੀ।

ਅੱਜ ਚੜ੍ਹ ਕੇ ਢੁੱਕਾ ਨਾਦਰ ਸ਼ਾਹ, ਹੱਥ ਪਵੇ ਖਜ਼ਾਨੀ।

ਤੁਸੀ ਦਿਓ ਲੋਹੇ ਸਾਰ ਦੀ, ਕਰ ਤੁਰ ਮਿਜ਼ਮਾਨੀ।

ਚੁਗੱਤੇ ਦਾ ਨਿਮਕ ਹਲਾਲ ਕਰੋ, ਹੋਵੇ ਕੁਰਬਾਨੀ।

ਉਸ ਦੂਰੋਂ ਡਿੱਠਾ ਆਂਵਦਾ, ਫਿਰ ਸ਼ਾਹ ਗਿਜ਼ਾਲੀ।

ਉਸ ਲਗਦੀ ਬੱਬਰ ਬੋਲਿਆ, ਜਿਵੇਂ ਖੋੜੀ ਥਾਲੀ।

ਜਿਵੇਂ ਲਾਟੂ ਟੁੱਟਾ ਡੋਰ ਤੋਂ, ਪਾ ਗਿਰਦ ਭਵਾਲੀ।

ਅੱਗ ਥੋੜ੍ਹੀ-ਥੋੜ੍ਹੀ ਸੁਲਗਦੀ, ਫੇਰ ਆਕਲ ਬਾਲੀ।


रौद्र रस

रौद्र रस का स्थाई अर्थ क्रोध, गुस्सा या रोष है। जब विरोधियों का अपमान या अनादर किया जाता है, देश-धर्म का अपमान किया जाता है, तब बदले की भावना से क्रोध प्रकट होता है, उस समय रौद्र रस प्रकट होता है।

जहां कविता या नाटक के दृश्यों में लोग खून से लथपथ हों, कत्लेआम हो रहा हो, यानी मौत नंगा नाच कर रही हो, उस समय रौद्र रस पूरे जोरों पर अर्थात् यौवन पर होता है। कवि या नाटककार अपने पात्रों के क्रोध को अवसर के अनुसार इस प्रकार प्रस्तुत करते हैं कि पूरा वातावरण रौद्रमयी हो जाता है।

गुरबाणी में भी क्रोध को चांडाल, विकराल और दुष्ट (निर्दयी) कहा गया है।

गुरु वाक (वाक्य) है – “ओना पासी दुआसि न भिटीयै जिन अंदर चांडाल”। क्रोध वाली मानसिक स्थिति से ही कलह-क्लेश, लड़ाई-झगड़ा और वाद – विवाद उत्पन्न होते हैं।

निम्नलिखित कविताएँ रौद्र रस के उदाहरण हैं:-


()

चंड चितारि कालिका, मन बाहला रोस बढ़ाइ कै,

निकली मत्था फोड़ के, जण फते निसाण बजाइ कै।

दल विच घेरा घत्तिया, मर शींह तुरिया गण नायिकै,

पकड़ पछाड़ें राकशां दल दैंतां अंदर जाइ के।

बहु केसीं पकड़ पिछाड़ीयन रण अंदर धूम रचाइकै।

रण काली गुस्सा खाइ कै।


()

मैं किहड़ी वेखां फतह दी, एह तरकश दे कानी।

अज्ज चढ़ के ढुक्का नादर शाह, हत्थ पवे खजानी।

तुसी देयो लोहे सार दी, कर तर मिज़मानी।

चुगत्ते दा निमक हलाल करो, होवे कुरबानी।

उस दूरों डिठ्ठा आंवदा, फिर शाह गिज़ाली।

उस लगदी बब्बर बोल्या, जिवें खोड़ी थाली।

जिवें लाटू टुट्टा डोर तों, पा गिरद भवाली।

अग्गे थोड़ी थोड़ी सुलगदी, फेर आकल बाहली।