ਰੇਲਵੇ ਸੇਵਾਵਾਂ ਨਾਲ ਸੰਬੰਧਿਤ ਵਾਕ


ਰੇਲਵੇ ਸੇਵਾਵਾਂ ਨਾਲ ਸੰਬੰਧਿਤ ਵਾਕ (Railway services related sentences)


ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ


1. Waiting room for the 2nd class passengers is on the first floor.

ਦੂਸਰੇ ਦਰਜੇ ਦੇ ਮੁਸਾਫਰਾਂ ਲਈ ਉਡੀਕ-ਘਰ ਪਹਿਲੀ ਮੰਜ਼ਲ ‘ਤੇ ਹੈ।

2. Beware of pick-pockets.

ਜੇਬ-ਕਤਰਿਆਂ ਤੋਂ ਸਾਵਧਾਨ ਰਹੋ।

3. Railway is a public property, help to maintain it.

ਰੇਲ ਜਨ-ਸੰਪਤੀ ਹੈ, ਇਸ ਦੀ ਸੰਭਾਲ ਵਿੱਚ ਮਦਦ ਕਰੋ।

4. Passengers travelling without ticket will be charged 10 times.

ਬਿਨਾਂ ਟਿਕਟ ਮੁਸਾਫਰਾਂ ਪਾਸੋਂ ਦਸ ਗੁਣਾ ਭਾੜਾ ਵਸੂਲਿਆ ਜਾਵੇਗਾ।

5. A proper queue helps early disposal.

ਲਾਈਨ ਵਿੱਚ ਲੱਗਣ ਨਾਲ ਜਲਦੀ ਨਿਪਟਾਰਾ ਹੁੰਦਾ ਹੈ।

6. Smoking is injurious to health.

ਸਿਗਰਟ-ਬੀੜੀ ਪੀਣਾ ਸਿਹਤ ਲਈ ਹਾਨੀਕਾਰਕ ਹੈ।

7. Berths/Seats are reserved here.

ਸੌਣ ਵਾਲੀਆਂ/ਬਹਿਣ ਵਾਲੀਆਂ ਸੀਟਾਂ ਇੱਥੇ ਬੁੱਕ ਕੀਤੀਆਂ ਜਾਂਦੀਆਂ ਹਨ

8. Platform tickets and railway time table are available here.

ਪਲੇਟਫ਼ਾਰਮ ਟਿਕਟਾਂ ਅਤੇ ਰੇਲਵੇ ਸਮਾਂ-ਸਾਰਨੀ ਇੱਥੇ ਮਿਲਦੇ ਹਨ।

9. In case of emergency pull chain.

ਸੰਕਟ ਸਮੇਂ ਜ਼ੰਜੀਰ ਖਿੱਚੋ

10. Retiring rooms are booked at Window No. 12.

ਵਿਸ਼ਰਾਮ-ਕਮਰੇ ਖਿੜਕੀ ਨੰ:12 ’ਤੇ ਬੁੱਕ ਕੀਤੇ ਜਾਂਦੇ ਹਨ।

11. The ticket office remains open day and night.

ਟਿਕਟ-ਘਰ ਦਿਨ-ਰਾਤ ਖੁੱਲ੍ਹਾ ਰਹਿੰਦਾ ਹੈ।

12. Crossing the railway track is prohibited.

ਰੇਲ ਦੀ ਪਟੜੀ ਤੋਂ ਲੰਘਣਾ ਮਨ੍ਹਾਂ ਹੈ।

13. Caution, railway crossing is ahead.

ਸਾਵਧਾਨ, ਅੱਗੇ ਰਾਹ ਵਿੱਚ ਰੇਲ-ਪਟੜੀ ਹੈ।

14. Spitting is prohibited on the platform.

ਪਲੇਟਫਾਰਮ ‘ਤੇ ਥੁੱਕਣਾ ਮਨ੍ਹਾਂ ਹੈ।

15. Do not catch or jump from the running train.

ਚਲਦੀ ਗੱਡੀ ਉੱਤੇ ਚੜ੍ਹਨ ਜਾਂ ਉੱਤਰਨ ਦੀ ਗ਼ਲਤੀ ਨਾ ਕਰੋ