ਰਿਗਵੇਦ ਵਿਚ ਦਾਸਾਂ ਦੀ ਸਥਿਤੀ


ਪ੍ਰਸ਼ਨ. ਰਿਗਵੇਦ ਵਿਚ ਦਾਸਾਂ ਦੀ ਸਥਿਤੀ ਦੇ ਬਾਰੇ ਕੀ ਪਤਾ ਲੱਗਦਾ ਹੈ?

ਉੱਤਰ : ਪ੍ਰਾਚੀਨ ਕਾਲ ਵਿਚ ਵਰਣ ਵਿਵਸਥਾ ਸਮਾਜਿਕ ਵਿਵਸਥਾ ਦਾ ਇਕ ਰੂਪ ਹੁੰਦਾ ਸੀ, ਜਿਸ ਵਿਚ ਭਿੰਨ-ਭਿੰਨ ਵਰਗਾ ਵਿਚ ਕੋਈ ਭਿੰਨ ਭੇਦ ਨਹੀ ਹੁੰਦਾ ਸੀ। ਪਰ ਪਿਛੋਂ ਖੇਤੀ ਵਿਵਸਥਾ ਦੇ ਵਿਕਾਸ ਦੇ ਕਾਰਨ ਆਰੀਆਂ ਨੇ ਅਣਜਿੱਤੇ ਦਾਸਾਂ ਨੂੰ ਵੀ ਆਪਣੇ
ਅਧੀਨ ਕਰ ਲਿਆ ਤੇ ਸਮਾਜਿਕ ਵਿਵਸਥਾ ਵਿਚ ਪਰਿਵਰਤਨ ਆਉਣਾ ਜ਼ਰੂਰੀ ਹੋ ਗਿਆ। ਇਹਨਾਂ ਦਾਸਾਂ ਨੂੰ ਸਮਾਜਿਕ ਵਿਵਸਥਾ ਵਿਚ ਸਭ ਤੋਂ ਹੇਠ ਰੱਖਿਆ ਗਿਆ।

ਰਿਗਵੇਦ ਵਿਚ ਆਰੀਆਂ ਦੀ ਦਾਸਾਂ ਨਾਲ ਟੱਕਰ ਦਾ ਵਰਨਣ ਕੀਤਾ ਮਿਲਦਾ ਹੈ। ਦਾਸਾਂ ਨੂੰ ਰਿਗਵੇਦ ਵਿਚ ਰੰਗ ਦੇ ਕਾਲੇ, ਮੋਟੇ ਬੁੱਲਾਂ ਵਾਲੇ ਤੇ ਫੀਨੇ ਨੱਕ ਵਾਲੇ ਦੱਸਿਆ ਗਿਆ ਹੈ। ਦਾਸਾਂ ਦੀ ਭਾਸ਼ਾ ਸੰਸਕ੍ਰਿਤ ਤੋਂ ਵੱਖਰੀ ਹੁੰਦੀ ਸੀ। ਇਸ ਲਈ ਬਿਨਾਂ ਕਿਸੇ ਸ਼ੱਕ ਦੇ ਇਹ ਆਖਿਆ ਜਾ ਸਕਦਾ ਹੈ ਕਿ ਉਹ ਆਰੀਆਂ ਨਹੀਂ ਸਨ ਕਿਉਂਕਿ ਆਰੀਆ ਦਾ ਰੰਗ ਸਾਫ਼ ਤੇ ਨਕਸ਼ ਤਿੱਖੇ ਸਨ।

ਵਾਸਤਵ ਵਿਚ ਦਾਸ ਤੋਂ ਭਾਵ ਸਿੰਧ ਘਾਟੀ ਦੇ ਕਿਸਾਨੀ ਸਮਾਜ ਦੇ ਲੋਕ ਹੀ ਸਨ। ਦਾਸ ਲੋਕ ਇਸ ਧਰਤੀ ਉੱਤੇ ਚੰਗੀ ਤਰ੍ਹਾਂ ਵਸ ਰਹੇ ਸਨ ਤੇ ਖੇਤੀ ਕਰਦੇ ਸਨ, ਜਿੱਥੇ ਆਰੀਆਂ ਲੋਕ ਅਜੇ ਵੀ ਚਰਵਾਹਿਆਂ ਵਾਲੀ ਹਾਲਤ ਵਿਚ ਸਨ।

ਸੰਸਕ੍ਰਿਤ ਭਾਸ਼ਾ ਵਿਚ ‘ਦਾਸ’ ਸ਼ਬਦ ਗੁਲਾਮ ਦੇ ਅਰਥ ਦੇਣ ਲੱਗ ਪਿਆ। ਗੁਲਾਮ ਇਸਤਰੀਆਂ ਨੂੰ ਸੰਸਕ੍ਰਿਤ ਵਿਚ ‘ਦਾਸੀਆਂ’ ਆਖਿਆ ਜਾਂਦਾ ਸੀ। ਰਿਗਵੇਦ ਵਿਚ
‘ਦਾਸ’ ਮੁੱਖੀਆਂ ਦਾ ਵਰਣਨ ਮਿਲਦਾ ਹੈ। ਸੱਚਾਈ ਤਾਂ ਇਹ ਹੈ ਕਿ ਦਾਸ ਵਰਗ ਹੌਲੀ-ਹੌਲੀ ਆਰੀਆਂ ਨਾਲ ਮਿਲ ਕੇ ਜੀਵਨ ਬਤੀਤ ਕਰਨ ਲੱਗ ਪਿਆ ਸੀ।


प्रश्न. ऋग्वेद से दासों की स्थिति के बारे में क्या पता चलता है?

उत्तर: प्राचीन काल में वर्ण व्यवस्था सामाजिक व्यवस्था का एक रूप था, जिसमें विभिन्न वर्गों के बीच कोई भेद नहीं होता था। लेकिन बाद में कृषि व्यवस्था के विकास के कारण आर्यों ने अविजित दासों को भी अपने अधीन कर लिया और सामाजिक व्यवस्था में परिवर्तन आवश्यक हो गया।  इन दासों को सामाजिक व्यवस्था में सबसे निचले पायदान पर रखा गया था।

ऋग्वेद में आर्यों और दासों के संघर्ष का वर्णन है।  ऋग्वेद में दासों का वर्णन काले रंग, मोटे होंठ और पतली नाक के रूप में किया गया है। दासों की भाषा संस्कृत से भिन्न थी। अत: बिना किसी संदेह के यह कहा जा सकता है कि वे आर्य नहीं थे। क्योंकि आर्यों का रंग साफ़ और नैन नक्श तीखे होते थे।

असल में दास का आशय सिंधु घाटी के किसान समाज के लोगों से था। इस भूमि पर गुलाम लोग अच्छी तरह से रह रहे थे और खेती कर रहे थे, जहाँ आर्य लोग अभी भी चरवाहों की स्थिति में थे।

संस्कृत भाषा में ‘दास’ शब्द का अर्थ गुलाम हो गया। गुलाम महिलाओं को संस्कृत में ‘दासी’ कहा जाता था। ऋग्वेद में ‘दास’ प्रमुखों का वर्णन है।  सच तो यह है कि दास वर्ग धीरे-धीरे आर्यों के साथ मिलकर रहने लगा।


Question. What does the Rig Veda reveal about the condition of slaves?

Answer: In ancient times, the caste system was a form of social system, in which there was no distinction between different classes. But later, due to the development of the agricultural system, the Aryans also subjugated the unconquered slaves, and a change in the social system became necessary. These slaves were placed at the lowest rung in the social system.

Rigveda describes the conflict between Aryans and Dasas. The Dasas are described in the Rigveda as having a dark complexion, thick lips, and thin nose. The language of the Dasas was different from Sanskrit. Therefore, without any doubt, it can be said that they were not Aryans. Because the complexion of the Aryans was clear and their features were sharp.

Das meant the people of the farming community of Indus Valley. The enslaved people were living well and farming on this land, whereas the Aryan people were still in the position of herders.

In Sanskrit language, the word ‘Das’ came to mean slave. Slave women were called ‘Dasi’ in Sanskrit. There is a description of ‘Dasa’ chiefs in Rigveda. The truth is that the slave class gradually started living together with the Aryans.