ਰਾਜ ਰਾਜਾ ਤੇ ਰਾਜਿੰਦਰ ਚੋਲ


ਪ੍ਰਸ਼ਨ. ਰਾਜ ਰਾਜਾ ਤੇ ਰਾਜਿੰਦਰ ਚੋਲ ਦੀਆਂ ਮੁੱਖ ਉਪਲੱਬਧੀਆਂ ਕੀ ਸਨ?

ਉੱਤਰ : ਰਾਜ ਰਾਜਾ ਮਹਾਨ : ਇਹ ਚੋਲ ਵੰਸ਼ ਦਾ ਮਹਾਨ ਸ਼ਾਸ਼ਕ ਸੀ, ਜਿਸ ਨੇ 985 ਈ: ਤੋਂ 1014 ਈ: ਤੱਕ ਰਾਜ ਕੀਤਾ। ਉਸ ਦੀਆਂ ਉਪਲੱਬਧੀਆਂ ਵੀ ਮਹਾਨ ਸਨ। ਉਸ ਨੇ ਆਪਣੇ ਦੇਸ਼ ਦੇ ਆਪਸੀ ਝਗੜਿਆਂ ਨੂੰ ਖ਼ਤਮ ਕੀਤਾ ਅਤੇ ਚੇਰ ਜਾਤੀ ਦੇ ਸਮੁੰਦਰੀ ਬੇੜਿਆਂ ਨੂੰ ਹਰਾਇਆ। ਉਸ ਨੇ ਸ਼ਕਤੀਸ਼ਾਲੀ ਗੰਗਾਂ ਨੂੰ ਹਰਾ ਕੇ ਉਹਨਾਂ ਦੇ ਇਲਾਕੇ ਉੱਤੇ ਆਪਣਾ ਅਧਿਕਾਰ ਕਰ ਲਿਆ। ਉਸ ਨੇ ਵਨਕੋਰ, ਮੈਸੂਰ ਤੇ ਲੰਕਾ ਦੇ ਉੱਤਰੀ ਭਾਗ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਨੇ ਉੱਤਰ ਵਿਚਲੇ ਕਲਿੰਗ ਤੇ ਵੈਂਗੀ ਚਾਲੂਕਿਆਂ ਨੂੰ ਵੀ ਹਰਾਇਆ ਸੀ। ਉਸ ਨੇ ਇਕ ਬਹੁਤ ਵੱਡਾ ਸਮੁੰਦਰੀ ਬੇੜਾ ਬਣਵਾਇਆ ਸੀ ਜਿਸ ਦੁਆਰਾ ਉਸ ਨੇ ਹਿੰਦ ਮਹਾਂਸਾਗਰ ਤੇ ਅਰਬ ਸਾਗਰ ਦੇ ਭਾਰਤੀ ਦੀਪਾਂ ਨੂੰ ਜਿੱਤਿਆ ਸੀ। ਉਹ ਜਿੱਥੇ ਮਹਾਨ ਵਿਜੇਤਾ ਸੀ, ਉੱਥੇ ਮਹਾਨ ਕਲਾ ਪ੍ਰੇਮੀ ਵੀ ਸੀ। ਉਸ ਨੇ ਤੰਜੋਰ ਦਾ ਪ੍ਰਸਿੱਧ ਰਾਜੇਸ਼ਵਰ ਮੰਦਰ ਵੀ ਬਣਵਾਇਆ ਜੋ ਭਵਨ ਨਿਰਮਾਣ ਕਲਾ ਦਾ ਅਦੁੱਤੀ ਨਮੂਨਾ ਹੈ। ਉਸ ਨੇ ਰਾਜ ਪ੍ਰਬੰਧ ਵੀ ਵਧੀਆ ਸ਼ੁਰੂ ਕੀਤਾ ਸੀ।

ਰਾਜਿੰਦਰ ਚੋਲ : ਚੋਲ ਵੰਸ਼ ਦਾ ਇਕ ਹੋਰ ਮਹਾਨ ਸ਼ਾਸਕ ਰਾਜਿੰਦਰ ਚੋਲ ਸੀ, ਜਿਸ ਨੇ 1014 ਈ: ਤੋਂ 1044 ਈ: ਤੱਕ ਰਾਜ ਕੀਤਾ। ਉਸ ਨੇ ਆਪਣੇ ਪਿਤਾ ਰਾਜ ਰਾਜਾ ਨਾਲ ਕਈਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਉਸ ਨੇ ਆਪਣੇ ਪਿਤਾ ਦੁਆਰਾ ਸ਼ੁਰੂ ਕੀਤੇ ਕੰਮਾਂ ਨੂੰ ਪੂਰਾ ਕੀਤਾ। ਉਸ ਨੇ ਗੰਗ ਤੇ ਪੱਲਵ ਜਾਤੀਆਂ ਨੂੰ ਹਰਾਇਆ। ਉਹ ਜਿੱਤ ਪ੍ਰਾਪਤ ਕਰਦਾ ਹੋਇਆ ਮੱਧ ਭਾਰਤ ਤੱਕ ਪਹੁੰਚ ਗਿਆ। ਉਸ ਨੇ ਗੋਂਡਵਾਨਾ ਦੇ ਰਾਜਾ ਨੂੰ ਵੀ ਹਰਾ ਦਿੱਤਾ ਸੀ। ਉਸ ਨੇ ਬੰਗਾਲ ਤੇ ਬਿਹਾਰ ਦੇ ਸ਼ਾਸਕ ਵਿਰੁੱਧ ਵੀ ਲੜਾਈਆਂ ਕੀਤੀਆਂ। ਉਸ ਨੇ ਆਪਣੇ ਪਿਤਾ ਵਾਂਗ ਇਕ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਰੱਖਿਆ ਹੋਇਆ ਸੀ, ਜਿਸ ਨਾਲ ਅੰਡੇਮਾਨ ਨਿਕੋਬਾਰ ਤੇ ਮਲਾਇਆ ਆਦਿ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਸੀ। ਉਹ ਜਿੱਥੇ ਮਹਾਨ ਵਿਜੇਤਾ ਸੀ ਉੱਥੇ ਇਕ ਕੁਸ਼ਲ ਪ੍ਰਸ਼ਾਸਕ ਵੀ ਸੀ। ਉਹ ਕਲਾ ਤੇ ਸਾਹਿਤ ਦਾ ਵੀ ਪ੍ਰੇਮੀ ਸੀ। ਉਸ ਨੇ ਗੰਗਈਕੋਡਾ ਚੋਲ ਪੁਰਮ ਦੇ ਨਾਉਂ ਦੀ ਆਪਣੀ ਨਵੀਂ ਰਾਜਧਾਨੀ ਬਣਾਈ ਤੇ ਉਸ ਵਿੱਚ ਸੁੰਦਰ ਮੰਦਰ ਦੀ ਉਸਾਰੀ ਕਰਵਾਈ। ਉਸਨੇ ਇਸ ਨਗਰ ਦੇ ਲਾਗੇ ਇਕ ਝੀਲ ਵੀ ਬਣਵਾਈ। ਸਿੱਖਿਆ ਦੇ ਪ੍ਰਚਾਰ ਲਈ ਵੈਦਿਕ ਕਾਲਜ ਦੀ ਸਥਾਪਨਾ ਕੀਤੀ। ਉਸ ਦੀਆਂ ਮਹਾਨ ਸਫ਼ਲਤਾਵਾਂ ਕਾਰਨ ਹੀ ਉਸ ਦੇ ਰਾਜ ਕਾਲ ਨੂੰ ਚੋਲ ਵੰਸ਼ ਦਾ ਸੁਨਹਿਰੀ ਕਾਲ ਆਖਿਆ ਜਾਂਦਾ ਹੈ।


प्रश्न. चोल वंश के राजा राज राजा महान और राजेंद्र चोल की मुख्य उपलब्धियाँ क्या थीं?

उत्तर: राज राजा महान : वे चोल वंश के एक महान शासक थे, जिन्होंने 985 ई. से 1014 ई. तक शासन किया। उनकी उपलब्धियां भी महान थीं। उन्होंने अपने देश के आपसी झगड़ों को ख़त्म किया और चेर जाति के समुद्री बेड़े को हराया।  उन्होंने शक्तिशाली गंगों को हराया और उनके क्षेत्र पर कब्ज़ा कर लिया। उन्होंने वानकोर, मैसूर और लंका के उत्तरी भाग पर विजय प्राप्त की। उन्होंने उत्तर में कलिंग और वंगी चालुक्यों को भी हराया।  उन्होंने एक विशाल बेड़ा बनाया जिसके माध्यम से उन्होंने हिंद महासागर और अरब सागर के भारतीय द्वीपों पर विजय प्राप्त की। वे एक महान विजेता होने के साथ-साथ एक महान कला प्रेमी भी थे। उन्होंने तंजौर में प्रसिद्ध राजेश्वर मंदिर भी बनवाया जो वास्तुकला का एक अविश्वसनीय उदाहरण है। उनका राज्य प्रबंधन भी बहुत अच्छा था।

राजेंद्र चोल: चोल वंश के एक और महान शासक राजेंद्र चोल थे, जिन्होंने 1014 ईस्वी से 1044 ईस्वी तक शासन किया। उन्होंने अपने पिता राज राजा के साथ कई लड़ाइयों में भाग लिया।  उन्होंने अपने पिता द्वारा शुरू किये गये कार्यों को पूरा किया। उन्होंने गंग और पल्लव जनजातियों को हराया। वे विजयी होकर मध्य भारत पहुँचे।  उन्होंने गोंडवाना के राजा को भी हराया। उन्होंने बंगाल और बिहार के शासकों के खिलाफ भी लड़ाई लड़ी। अपने पिता की तरह उनके पास एक शक्तिशाली नौसेना थी, जिसकी सहायता से उन्होंने अंडमान निकोबार और मलाया आदि पर विजय प्राप्त की। वे एक महान विजेता होने के साथ-साथ एक कुशल प्रशासक भी थे। वे कला और साहित्य के भी प्रेमी थे। उन्होंने अपनी नई राजधानी गंगईकोडा चोल पुरम बनाई और उसमें एक सुंदर मंदिर बनवाया। उन्होंने इस नगर के पास एक झील भी बनवाई। शिक्षा के प्रचार-प्रसार के लिए वैदिक महाविद्यालय की स्थापना की। उनकी महान उपलब्धियों के कारण ही उनके शासनकाल को चोल वंश का स्वर्ण युग कहा जाता है।


Question. What were the main achievements of Chola dynasty kings Raja Raja Mahan and Rajendra Chola?

Answer: Raj Raja the Great: He was a great ruler of the Chola dynasty, who ruled from 985 AD to 1014 AD. His achievements were also great. He ended the internecine feuds in his country and defeated the Chera fleet.  He defeated the powerful Gangas and captured their territory. He conquered Vankore, Mysore, and the northern part of Lanka. He also defeated Kalinga and Vangi Chalukyas in the north. He built a huge fleet through which he conquered the Indian islands of the Indian Ocean and the Arabian Sea.  Apart from being a great conqueror, he was also a great art lover. He also built the famous Rajeswara Temple in Thanjavur which is an incredible example of architecture. His state management was also very good.

Rajendra Chola: Another great ruler of the Chola dynasty was Rajendra Chola, who ruled from 1014 AD to 1044 AD. He participated in many battles along with his father Raj Raja.  He completed the work started by his father. He defeated the Ganga and Pallava tribes. He reached Central India victoriously. He also defeated the king of Gondwana. He also fought against the rulers of Bengal and Bihar. Like his father, he had a powerful navy, with the help of which he conquered Andaman Nicobar and Malaya, etc. Apart from being a great conqueror, he was also an efficient administrator. He was also a lover of art and literature. He made his new capital Gangaikoda Chola Puram and built a beautiful temple in it. He also built a lake near this city. Established Vedic College for the promotion of education. Because of his great achievements, his reign is called the Golden Age of the Chola dynasty.