ਰਾਜਾ ਰਸਾਲੂ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ਰਾਜੇ ਰਸਾਲੂ ਦਾ ਜਨਮ ਕਿਸ ਦੇ ਅਸ਼ੀਰਵਾਦ ਨਾਲ ਹੋਇਆ?

ਉੱਤਰ – ਪੂਰਨ ਭਗਤ ਦੇ

ਪ੍ਰਸ਼ਨ 2 . ਰਾਜੇ ਰਸਾਲੂ ਦੇ ਬਾਪ ਦਾ ਨਾਂ ਕੀ ਸੀ?

ਉੱਤਰ – ਸਲਵਾਨ

ਪ੍ਰਸ਼ਨ 3 . ਰਾਜੇ ਰਸਾਲੂ ਦੀ ਮਾਂ ਦਾ ਨਾਂ ਕੀ ਸੀ?

ਉੱਤਰ – ਲੂਣਾ

ਪ੍ਰਸ਼ਨ 4 . ਰਾਜੇ ਨੇ ਰਸਾਲੂ ਨੂੰ ਜਨਮ ਪਿੱਛੋਂ ਜੋਤਸ਼ੀਆਂ ਦੇ ਕਹਿਣ ਉੱਤੇ ਕਿੰਨਾ ਚਿਰ ਭੇਰੇ ਵਿਚ ਰੱਖਿਆ?

ਉੱਤਰ – ਬਾਰਾਂ ਸਾਲ

ਪ੍ਰਸ਼ਨ 5 . ਜਿਸ ਦਿਨ ਰਾਜੇ ਰਸਾਲੂ ਦਾ ਜਨਮ ਹੋਇਆ ਸੀ, ਉਸ ਦਿਨ ਅਸਤਬਲ ਵਿਚ ਕਿਸ ਦਾ ਜਨਮ ਹੋਇਆ ਸੀ?

ਉੱਤਰ – ਇਕ ਵਛੇਰੇ ਦਾ

ਪ੍ਰਸ਼ਨ 6 . ਫ਼ੌਲਾਦੀ ਕਿਸ ਦਾ ਨਾਂ ਸੀ?

ਉੱਤਰ – ਵਛੇਰੇ ਦਾ

ਪ੍ਰਸ਼ਨ 7 . ਤੋਤੇ ਦਾ ਜਨਮ ਕਿਸ ਦਿਨ ਹੋਇਆ ਸੀ?

ਉੱਤਰ – ਜਿਸ ਦਿਨ ਰਾਜਾ ਰਸਾਲੂ ਜਨਮਿਆ

ਪ੍ਰਸ਼ਨ 8 . ਬਚਪਨ ਤੋਂ ਰਾਜੇ ਰਸਾਲੂ ਦੇ ਕੌਣ – ਕੌਣ ਸਾਥੀ ਬਣੇ?

ਉੱਤਰ – ਵਛੇਰਾ ਤੇ ਤੋਤਾ

ਪ੍ਰਸ਼ਨ 9 . ਰਾਜਾ ਰਸਾਲੂ ਕਿੰਨਵੇਂ ਵਰ੍ਹੇ ਵਿਚ ਭੋਰੇ ਤੋਂ ਬਾਹਰ ਆ ਗਿਆ?

ਉੱਤਰ – ਗਿਆਰ੍ਹਵੇਂ ਵਰ੍ਹੇ ਵਿਚ

ਪ੍ਰਸ਼ਨ 10 . ਭੋਰੇ ਤੋਂ ਬਾਹਰ ਨਿਕਲਿਆ ਰਾਜਾ ਰਸਾਲੂ ਕਿਹੋ ਜਿਹਾ ਸੀ?

ਉੱਤਰ – ਸੁੰਦਰ ਤੇ ਜਵਾਨ

ਪ੍ਰਸ਼ਨ 11 . ਰਾਜਾ ਰਸਾਲੂ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਗਿਆ?

ਉੱਤਰ – ਐਕ ਨਦੀ ਵਿੱਚ

ਪ੍ਰਸ਼ਨ 12 . ਇਸ਼ਨਾਨ ਕਰਨ ਗਏ ਰਾਜੇ ਰਸਾਲੂ ਵੱਲ ਖਿੱਚੀ ਗਈ ਰਾਜਕੁਮਾਰੀ ਦਾ ਕੀ ਨਾਂ ਸੀ?

ਉੱਤਰ – ਚੰਦਨ ਦੇਈ

ਪ੍ਰਸ਼ਨ 13 .ਰਾਜੇ ਨੇ ਗੁੱਸੇ ਵਿੱਚ ਰਾਜਾ ਰਸਾਲੂ ਨੂੰ ਕੀ ਸਜ਼ਾ ਦਿੱਤੀ?

ਉੱਤਰ – ਦੇਸ਼ – ਨਿਕਾਲਾ

ਪ੍ਰਸ਼ਨ 14 . ਰਸਾਲੂ ਘਰੋਂ ਨਿਕਲ ਕੇ ਕਿਹੜੇ ਇਲਾਕੇ ਵਿੱਚ ਪੁੱਜਾ?

ਉੱਤਰ – ਗੁਜਰਾਤ ਦੇ ਇਲਾਕੇ ਵਿੱਚ

ਪ੍ਰਸ਼ਨ 15 . ਜਿਸ ਨਾਗ ਦੀ ਰਾਜੇ ਰਸਾਲੂ ਨੇ ਸਹਾਇਤਾ ਕੀਤੀ ਸੀ, ਉਸ ਦਾ ਨਾਂ ਕੀ ਸੀ?

ਉੱਤਰ – ਬਾਸ਼ਕ

ਪ੍ਰਸ਼ਨ 16 . ਬਾਸ਼ਕ ਨੇ ਰਾਜੇ ਰਸਾਲੂ ਨੂੰ ਕੀ ਦਿੱਤਾ ਸੀ?

ਉੱਤਰ – ਇਕ ਮਣੀ

ਪ੍ਰਸ਼ਨ 17 . ਸੁਆਂ ਦੇ ਇਲਾਕੇ ਵਿੱਚ ਕਿਸ ਦਾ ਰਾਜ ਸੀ?

ਉੱਤਰ – ਰਾਜੇ ਹਰੀ ਚੰਦ ਦਾ

ਪ੍ਰਸ਼ਨ 18 . ਰਾਜੇ ਹਰੀ ਚੰਦ ਦੀ ਧੀ ਦਾ ਕੀ ਨਾਂ ਸੀ?

ਉੱਤਰ – ਸਰੂਪਾਂ

ਪ੍ਰਸ਼ਨ 19 . ਸੁਨਿਆਰੇ ਦੇ ਲੜਕੇ ਨੂੰ ਕੌਣ ਪਿਆਰ ਕਰਦੀ ਸੀ?

ਉੱਤਰ – ਸਰੂਪਾ

ਪ੍ਰਸ਼ਨ 20 . ਸਿਰਕੱਪ ਕਿਹੋ ਜਿਹਾ ਰਾਜਾ ਸੀ?

ਉੱਤਰ – ਕਪਟੀ ਤੇ ਜ਼ਾਲਮ

ਪ੍ਰਸ਼ਨ 21 . ਸਿਰਮੁੱਖ ਕਿਸ ਦਾ ਭਰਾ ਸੀ?

ਉੱਤਰ – ਸਿਰਕੱਪ ਦਾ

ਪ੍ਰਸ਼ਨ 22 . ਸਿਰਮੁੱਖ ਨੂੰ ਕਿਸ ਨੇ ਮਾਰਿਆ ਸੀ?

ਉੱਤਰ – ਸਿਰਕੱਪ ਨੇ

ਪ੍ਰਸ਼ਨ 23 . ਸਿਰਕੱਪ ਸਿਰਾਂ ਦੀ ਬਾਜ਼ੀ ਲਾ ਕੇ ਕੀ ਖੇਡਦਾ ਸੀ?

ਉੱਤਰ – ਚੌਪੜ

ਪ੍ਰਸ਼ਨ 24 . ਸਿਰਕੱਪ ਦੀ ਚੌਪੜ ਵਿਚ ਕੌਣ ਮੱਦਦ ਕਰਦਾ ਸੀ?

ਉੱਤਰ – ਇਕ ਚੂਹਾ

ਪ੍ਰਸ਼ਨ 25 . ਰਾਜਾ ਸਿਰਕੱਪ ਦੇ ਸ਼ਹਿਰ ਦੇ ਬਾਹਰ ਕਿਸ ਦਾ ਘਰ ਸੀ?

ਉੱਤਰ – ਘੁਮਿਆਰ ਦਾ

ਪ੍ਰਸ਼ਨ 26 . ਰਾਜਾ ਰਸਾਲੂ ਨੂੰ ਬਿੱਲੀ ਤੋਂ ਕੀ ਮਿਲਿਆ?

ਉੱਤਰ – ਇਕ ਬਲੂੰਗੜਾ

ਪ੍ਰਸ਼ਨ 27 . ਰਾਜੇ ਰਸਾਲੂ ਨੇ ਸਿਰਕੱਪ ਨੂੰ ਕਿਸ ਕੰਮ ਲਈ ਵੰਗਾਰਿਆ?

ਉੱਤਰ – ਚੌਪੜ ਖੇਡਣ ਲਈ

ਪ੍ਰਸ਼ਨ 28 . ਸਿਰਕੱਪ ਨੇ ਬਹੁਤ ਸਾਰੀਆਂ ਚਾਲਾਂ ਕਿਉਂ ਚੱਲੀਆਂ?

ਉੱਤਰ – ਰਸਾਲੂ ਨੂੰ ਮਾਰਨ ਲਈ

ਪ੍ਰਸ਼ਨ 29 . ਰਸਾਲੂ ਨੇ ਚੌਪੜ ਵਿਚ ਕਿਸ ਨੂੰ ਹਰਾਇਆ?

ਉੱਤਰ – ਸਿਰਕੱਪ ਨੂੰ

ਪ੍ਰਸ਼ਨ 30 . ਰਾਜੇ ਸਿਰਕੱਪ ਦੀ ਧੀ ਦਾ ਕੀ ਨਾਂ ਸੀ?

ਉੱਤਰ – ਕੋਕਲਾਂ

ਪ੍ਰਸ਼ਨ 31 .  ਕੋਕਲਾਂ ਕਿਸ ਦੀ ਧੀ ਸੀ?

ਉੱਤਰ – ਰਾਜੇ ਸਿਰਕੱਪ ਦੀ

ਪ੍ਰਸ਼ਨ 32 . ਰਾਜਾ ਰਸਾਲੂ ਕਿਸ ਨਾਲ ਵਿਆਹ ਕਰਨਾ ਚਾਹੁੰਦਾ ਸੀ?

ਉੱਤਰ – ਕੋਕਲਾਂ ਨਾਲ

ਪ੍ਰਸ਼ਨ 33 . ਕੋਕਲਾਂ ਕਿਸ ਨੂੰ ਪਿਆਰ ਕਰਨ ਲੱਗੀ?

ਉੱਤਰ – ਰਾਜਾ ਹੋਡੀ ਨੂੰ

ਪ੍ਰਸ਼ਨ 34 . ਕੋਕਲਾਂ ਦੇ ਮਰਨ ਮਗਰੋਂ ਰਾਜਾ ਰਸਾਲੂ ਕਿੱਥੇ ਆ ਗਿਆ?

ਉੱਤਰ – ਰਾਵਲਪਿੰਡੀ

ਪ੍ਰਸ਼ਨ 35 . ਹੋਡੀ ਨੂੰ ਕਿਸ ਨੇ ਮਾਰਿਆ?

ਉੱਤਰ – ਰਸਾਲੂ ਨੇ

ਪ੍ਰਸ਼ਨ 36 . ਰਾਜੇ ਰਸਾਲੂ ਨੂੰ ਪੱਥਰ ਕਿਸ ਨੇ ਬਣਾ ਦਿੱਤਾ?

ਉੱਤਰ – ਇਕ ਡੈਣ ਨੇ

ਪ੍ਰਸ਼ਨ 37 . ਲੋਕਾਂ ਦੇ ਵਿਸ਼ਵਾਸ ਅਨੁਸਾਰ ਧਰਤੀ ਉੱਪਰ ਵਧਦੇ ਜ਼ੁਲਮ ਦਾ ਕੌਣ ਨਾਸ਼ ਕਰੇਗਾ?

ਉੱਤਰ – ਰਾਜਾ ਰਸਾਲੂ