Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਰਾਜਾ ਕ੍ਰਿਸ਼ਨ ਦੇਵ ਰਾਏ


ਪ੍ਰਸ਼ਨ. ਵਿਜੈ ਨਗਰ ਸਾਮਰਾਜ ਦੀ ਉੱਨਤੀ ਵਿੱਚ ਕ੍ਰਿਸ਼ਨ ਦੇਵ ਰਾਏ ਦਾ ਕੀ ਯੋਗਦਾਨ ਸੀ?

ਉੱਤਰ : ਕ੍ਰਿਸ਼ਨ ਦੇਵ ਤਲੁਵ ਵੰਸ਼ ਦਾ ਸਭ ਤੋਂ ਪ੍ਰਸਿੱਧ ਤੇ ਮਹਾਨ ਸ਼ਾਸਕ ਸੀ। ਵਿਜੈ ਨਗਰ ਸਾਮਰਾਜ ਦੀ ਉਨੱਤੀ ਵਿੱਚ ਕ੍ਰਿਸ਼ਨ ਦੇਵ ਰਾਏ (1509-29 ਈ:) ਦਾ ਬਹੁਤ ਮਹੱਤਵਪੂਰਨ ਯੋਗਦਾਨ ਸੀ। ਉਸ ਨੇ ਆਪਣੇ ਵੀਹਾਂ ਸਾਲਾਂ ਦੇ ਰਾਜਕਾਲ ਵਿੱਚ ਹਰ ਪੱਖ ਤੋਂ ਵਿਜੈ ਨਗਰ ਨੂੰ ਸੰਗਠਤ ਕੀਤਾ। ਉਸ ਨੇ ਨਵੇਂ ਸਿਰੇ ਤੋਂ ਸਾਮਰਾਜ ਦੇ ਗਵਰਨਰਾਂ ਤੇ ਨਾਇਕਾਂ ਉੱਤੇ ਆਪਣਾ ਅਧਿਕਾਰ ਸਥਾਪਿਤ ਕੀਤਾ। ਉਹ ਆਪ ਇਕ ਬਹਾਦਰ ਸੈਨਿਕ ਤੇ ਚਤੁਰ ਸੈਨਾਪਤੀ ਸੀ। ਉਸ ਨੇ ਸ਼ਕਤੀਸ਼ਾਲੀ ਸੈਨਾ ਤਿਆਰ ਕੀਤੀ ਤੇ ਬਾਹਮਨੀ ਸ਼ਾਸਕਾਂ ਨੂੰ ਹਰਾ ਕੇ ਝਗੜੇ ਦੀ ਜੜ੍ਹ ਰਾਏਚੂਰ ਦੁਆਬ ਤੇ ਆਪਣਾ ਅਧਿਕਾਰ ਕਰ ਲਿਆ। ਉਸ ਨੇ ਗੁਲਬਰਗਾ ਅਤੇ ਬੀਦਰ ਨੂੰ ਵੀ ਆਪਣੇ ਪ੍ਰਭਾਵ ਹੇਠ ਲੈ ਆਂਦਾ। ਕ੍ਰਿਸ਼ਨ ਦੇਵ ਯੁੱਧ ਕਲਾ ਵਿੱਚ ਐਨਾ ਨਿਪੁੰਨ ਸੀ ਕਿ ਉਸ ਨੇ ਆਪਣੀ ਉਮਰ ਵਿਚ ਕਦੀ ਹਾਰ ਦਾ ਸੁਆਦ ਨਹੀਂ ਦੇਖਿਆ ਸੀ। ਉਸ ਨੇ ਉੜੀਸਾ ਤੇ ਵਾਰੰਗਲ ਪ੍ਰਦੇਸ਼ ਤੇ ਉਸ ਦੇ ਸਾਮੰਤਾਂ ਉੱਤੇ ਵੀ ਵਿਜੈ ਪ੍ਰਾਪਤ ਕਰ ਲਈ। ਕ੍ਰਿਸ਼ਨ ਨੇ ਸਾਮਰਾਜ ਦੀ ਆਰਥਿਕ ਖੁਸ਼ਹਾਲੀ ਲਈ ਖੇਤੀਬਾੜੀ ਸੰਬੰਧੀ ਤੇ ਵਿਉਪਾਰ ਸਬੰਧੀ ਸੁਧਾਰ ਕੀਤੇ, ਜਿਹਨਾਂ ਨਾਲ ਆਰਥਿਕ ਖੁਸ਼ਹਾਲੀ ਜੋਬਨ ਤੇ ਆ ਗਈ। ਉਸ ਨੇ ਦੱਖਣ ਦੇ ਮੁਸਲਮਾਨ ਸ਼ਾਸਕਾਂ ਨਾਲ ਡੱਟ ਕੇ ਟੱਕਰ ਲਈ ਤੇ ਆਪਣੇ ਤੋਂ ਪਹਿਲੇ ਸ਼ਾਸਕਾਂ ਦੀ ਹਾਰ ਦਾ ਬਦਲਾ ਲਿਆ। ਉਸ ਦੇ ਰਾਜ ਕਾਲ ਵਿੱਚ ਆਏ ਵਿਦੇਸ਼ੀ ਯਾਤਰੀਆਂ ਨੇ ਵੀ ਵਿਜੈ ਨਗਰ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹ ਆਪ ਵਿਸ਼ਨੂੰ ਦਾ ਪੁਜਾਰੀ ਸੀ। ਪਰ ਉਸ ਦੇ ਹੋਰ ਧਰਮਾਂ ਨਾਲ ਵੀ ਚੰਗੇ ਵਿਵਹਾਰ ਸਨ। ਗਊਆਂ ਦੀ ਉਹ ਸ਼ਾਹੀ ਖ਼ਜ਼ਾਨੇ ਵਿੱਚੋਂ ਸਹਾਇਤਾ ਕਰਦਾ ਸੀ। ਕਈ ਸੁੰਦਰ ਮੰਦਰਾਂ ਦੀ ਉਸਾਰੀ ਉਸ ਦੇ ਰਾਜ ਕਾਲ ਵਿੱਚ ਹੋਈ ਸੀ।


प्रश्न. विजय नगर साम्राज्य के विकास में कृष्ण देव राय का क्या योगदान था?

उत्तर: कृष्ण देव तलुव वंश का सबसे प्रसिद्ध एवं महान शासक थे। विजयनगर साम्राज्य के विकास में कृष्ण देव राय (1509-29 ई.) का अत्यंत महत्वपूर्ण योगदान था। उन्होंने अपने बीस वर्षों के शासनकाल में विजय नगर को हर दृष्टि से व्यवस्थित किया। उन्होंने साम्राज्य के राज्यपालों और नायकों पर अपना अधिकार पुनः स्थापित किया। वे स्वयं एक वीर सैनिक और चतुर सेनापति थे। उन्होंने एक शक्तिशाली सेना तैयार की और बहमनी शासकों को हराकर संघर्ष की जड़ रायचूर दोआब पर अधिकार कर लिया।  उन्होंने गुलबर्गा और बीदर पर भी अपना अधिकार कर लिया। कृष्ण देव युद्ध कला में इतने निपुण थे कि उन्होंने अपनी उम्र में कभी हार का स्वाद नहीं चखा। उन्होंने उड़ीसा और वारंगल प्रदेश और उसके जागीरदारों पर भी विजय प्राप्त की। कृष्ण ने साम्राज्य की आर्थिक समृद्धि के लिए कृषि एवं व्यापार सुधार किये, जिससे आर्थिक समृद्धि सामने आयी। उन्होंने दक्षिण के मुस्लिम शासकों से डटकर मुकाबला किया और पूर्ववर्ती शासकों की हार का बदला लिया। उनके शासनकाल में विदेशी यात्रियों ने भी विजय नगर की प्रशंसा की। वे स्वयं विष्णु जी के पुजारी थे।  लेकिन उनके अन्य धर्मों के साथ भी अच्छे संबंध थे। वे शाही खजाने से गायों का भरण-पोषण करते थे। उनके शासनकाल में कई खूबसूरत मंदिरों का निर्माण कराया गया।


Question. What was the contribution of Krishna Deva Ray to the development of the Vijayanagara Empire?

Answer: Krishna Dev was the most famous and great ruler of the Taluv dynasty. Krishna Deva Ray (1509-29 AD) had a very important contribution to the development of the Vijayanagara Empire. He organized Vijay Nagar in every respect during his twenty years of rule. He re-established his authority over the governors and leaders of the empire.  He was a brave soldier and a clever commander. He raised a powerful army defeated the Bahmani rulers and captured the Raichur Doab, the heart of the conflict. He also captured Gulbarga and Bidar. Krishna Dev was so adept in the art of war that he never tasted defeat at his age. He also conquered Orissa and Warangal territories and its vassals. Krishna carried out agricultural and trade reforms for the economic prosperity of the empire, which brought economic prosperity.  He fought bravely against the Muslim rulers of the south and avenged the defeat of the previous rulers. During his reign, foreign travelers also praised Vijay Nagar. He was a worshiper of Lord Vishnu.  But he had good relations with other religions also. They used to feed the cows from the royal treasury. Many beautiful temples were built during his reign.