Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਰਾਜਪੂਤ ਕਾਲ ਵਿੱਚ ਮੰਦਰਾਂ ਦਾ ਮਹੱਤਵ


ਪ੍ਰਸ਼ਨ. ਰਾਜਪੂਤ ਕਾਲ ਵਿੱਚ ਮੰਦਰਾਂ ਦਾ ਕੀ ਮਹੱਤਵ ਸੀ?

ਉੱਤਰ : ਰਾਜਪੂਤ ਹਿੰਦੂ ਧਰਮ ਦੇ ਅਨੁਯਾਈ ਸਨ। ਇਸ ਲਈ ਉਹਨਾਂ ਨੇ ਬਹੁਤ ਸਾਰੇ ਮੰਦਰਾਂ ਦੀ ਉਸਾਰੀ ਕਰਵਾਈ।

ਉੜੀਸਾ ਰਾਜ ਵਿੱਚ ਭੁਵਨੇਸ਼ਵਰ ਲਿੰਗਰਾਜ ਮੰਦਰ, ਬੁੰਦੇਲਖੰਡ ਵਿੱਚ ਖਜੂਰਾਓ ਦਾ ਮਹਾਂਦੇਵ ਮੰਦਰ ਪ੍ਰਸਿੱਧ ਹਨ।

ਇਸ ਕਾਲ ਵਿੱਚ ਮੰਦਰਾਂ ਦਾ ਮਹੱਤਵ ਬਹੁਤ ਵੱਧ ਗਿਆ ਸੀ।

ਦੱਖਣੀ ਭਾਰਤ ਵਿੱਚ ਮੰਦਰਾਂ ਦਾ ਮਹੱਤਵ ਉੱਤਰੀ ਭਾਰਤ ਨਾਲੋਂ ਵੀ ਅਧਿਕ ਸੀ।

ਮੰਦਰ ਉਸ ਕਾਲ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਦਾ ਮੁੱਖ ਕੇਂਦਰ ਸਨ।

ਮੰਦਰਾਂ ਦੇ ਨਿਰਮਾਣ ਵਿੱਚ ਰਾਜਿਆਂ ਦੇ ਨਾਲ-ਨਾਲ ਵਿਉਪਾਰੀਆਂ ਨੇ ਵੀ ਰੁਚੀ ਲਈ।

ਮੰਦਰਾਂ ਦੀ ਦੇਖ ਭਾਲ ਦਾ ਪ੍ਰਬੰਧ ਬਹੁਤ ਉੱਚੀ ਪੱਧਰ ਉੱਤੇ ਹੁੰਦਾ ਸੀ।

ਤੰਜੋਰ ਦੇ ਮੰਦਰ ਵਿੱਚ 400 ਦੇਵਦਾਸੀਆਂ, 57 ਸੰਗੀਤਕਾਰ ਅਤੇ 212 ਸੇਵਾਦਾਰ ਰਹਿੰਦੇ ਸਨ।

ਮੰਦਰਾਂ ਵਿੱਚ ਹਜ਼ਾਰਾਂ ਬ੍ਰਾਹਮਣਾਂ ਤੇ ਪੁਰੋਹਿਤਾਂ ਦਾ ਪੋਸ਼ਣ ਹੁੰਦਾ ਸੀ।

ਮੰਦਰਾਂ ਵਿੱਚ ਵਿਦਿਆ ਦੇਣ ਦਾ ਪ੍ਰਬੰਧ ਹੁੰਦਾ ਸੀ।

ਇਸ ਤਰ੍ਹਾਂ ਮੰਦਰ ਸਿੱਖਿਆ ਦੇ ਕੇਂਦਰ ਵੀ ਬਣ ਗਏ।

ਨਾਲੰਦਾ, ਉਜੈਨ ਅਤੇ ਸਾਰਨਾਥ ਆਦਿ ਪ੍ਰਸਿੱਧ ਵਿੱਦਿਆ ਮੰਦਰ ਸਨ।


प्रश्न. राजपूत काल में मंदिरों का क्या महत्व था?

उत्तर: राजपूत हिंदू धर्म के अनुयायी थे। इसलिए उन्होंने अनेक मन्दिर बनवाये।

उड़ीसा राज्य में भुवनेश्वर लिंगराज मंदिर, बुन्देलखण्ड में खजुराहों का महादेव मंदिर प्रसिद्ध हैं।

इस काल में मंदिरों का महत्व बहुत बढ़ गया।

दक्षिण भारत में मंदिरों का महत्व उत्तर भारत से भी अधिक था।

मन्दिर उस काल के सामाजिक एवं सांस्कृतिक जीवन का प्रमुख केन्द्र थे।

राजाओं के साथ-साथ व्यापारी भी मन्दिरों के निर्माण में रुचि लेते थे।

मंदिरों का रख-रखाव बहुत ऊंचे स्तर पर होता था।

तंजौर मंदिर में 400 देवदासियां, 57 संगीतकार और 212 परिचारक रहते थे।

मंदिरों में हजारों ब्राह्मणों और पुजारियों का पालन पोषण होता था।

मन्दिरों में शिक्षा की व्यवस्था भी होती थी।

इस प्रकार मन्दिर शिक्षा के केन्द्र भी बन गये।

नालन्दा, उज्जैन और सारनाथ आदि विद्या के प्रसिद्ध मन्दिर थे।


Question. What was the importance of temples in the Rajput period?

Answer: Rajputs were followers of the Hindu religion. Therefore they built many temples.

Bhubaneswar Lingaraj Temple in Orissa state and Mahadev Temple of Khajuraho in Bundelkhand are famous.

The importance of temples increased a lot during this period.

The importance of temples in South India was even greater than in North India.

Temples were the main centers of social and cultural life of that period.

Along with the kings, traders also took an interest in the construction of temples.

The maintenance of temples was at a very high standard.

There were 400 Devadasis, 57 musicians, and 212 attendants living in the Tanjore temple.

Thousands of Brahmins and priests were maintained in the temples.

There were also arrangements for education in temples.

In this way, temples also became centers of education.

Nalanda, Ujjain, Sarnath, etc. were famous temples for learning.