CBSEEducationHistoryHistory of PunjabPunjab School Education Board(PSEB)

ਰਾਖੀ ਪ੍ਰਣਾਲੀ


ਪ੍ਰਸ਼ਨ. ਰਾਖੀ ਪ੍ਰਣਾਲੀ ‘ਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਰਾਖੀ ਪ੍ਰਥਾ ਤੋਂ ਕੀ ਭਾਵ ਹੈ? ਸੰਖੇਪ ਵਿੱਚ ਬਿਆਨ ਕਰੋ।

ਜਾਂ

ਪ੍ਰਸ਼ਨ. ਰਾਖੀ ਵਿਵਸਥਾ ਦਾ ਸੰਖੇਪ ਵਿੱਚ ਵਰਣਨ ਕਰੋ।

ਜਾਂ

ਪ੍ਰਸ਼ਨ. ਰਾਖੀ ਪ੍ਰਣਾਲੀ ਕੀ ਹੈ? ਇਸ ਦਾ ਆਰੰਭ ਕਿਵੇਂ ਹੋਇਆ? ਬਿਆਨ ਕਰੋ।

ਜਾਂ

ਪ੍ਰਸ਼ਨ. ਰਾਖੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਮਿਸਲ ਪ੍ਰਸ਼ਾਸਨ ਵਿੱਚ ਰਾਖੀ ਪ੍ਰਣਾਲੀ ਦਾ ਕੀ ਮਹੱਤਵ ਸੀ?

ਉੱਤਰ— 18ਵੀਂ ਸਦੀ ਪੰਜਾਬ ਵਿੱਚ ਜਿਹੜੀਆਂ ਮਹੱਤਵਪੂਰਨ ਸੰਸਥਾਵਾਂ ਦੀ ਸਥਾਪਨਾ ਹੋਈ ਉਨ੍ਹਾਂ ਵਿੱਚੋਂ ਰਾਖੀ ਪ੍ਰਣਾਲੀ ਸਭ ਤੋਂ ਮਹੱਤਵਪੂਰਨ ਸੀ।

1. ਰਾਖੀ ਪ੍ਰਣਾਲੀ ਤੋਂ ਭਾਵ—ਰਾਖੀ ਸ਼ਬਦ ਦਾ ਭਾਵ ਹੈ ਰੱਖਿਆ ਕਰਨਾ। ਉਹ ਪਿੰਡ ਜਿਹੜੇ ਆਪਣੀ ਮਰਜ਼ੀ ਨਾਲ ਸਿੱਖਾਂ ਦੀ ਰੱਖਿਆ ਵਿੱਚ ਆ ਜਾਂਦੇ ਸਨ ਉਨ੍ਹਾਂ ਨੂੰ ਬਾਹਰਲੇ ਹਮਲਿਆਂ ਸਮੇਂ ਅਤੇ ਸਿੱਖਾਂ ਦੀ ਲੁੱਟਮਾਰ ਤੋਂ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਂਦੀ ਸੀ। ਇਸ ਸੁਰੱਖਿਆ ਦੇ ਬਦਲੇ ਉਨ੍ਹਾਂ ਨੂੰ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਿੱਖਾਂ ਨੂੰ ਦੇਣਾ ਪੈਂਦਾ ਸੀ।

2. ਰਾਖੀ ਪ੍ਰਣਾਲੀ ਦਾ ਆਰੰਭ – ਪੰਜਾਬ ਵਿੱਚ ਮੁਗ਼ਲ ਸੂਬੇਦਾਰਾਂ ਦੀ ਦਮਨਕਾਰੀ ਨੀਤੀ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ। ਪੰਜਾਬ ਵਿੱਚ ਕੋਈ ਸਥਿਰ ਸਰਕਾਰ ਵੀ ਨਹੀਂ ਸੀ। ਇਸ ਮਾਹੌਲ ਕਾਰਨ ਪੰਜਾਬ ਵਿੱਚ ਖੇਤੀ, ਉਦਯੋਗ ਅਤੇ ਵਪਾਰ ਨੂੰ ਕਾਫ਼ੀ ਨੁਕਸਾਨ ਪੁੱਜਾ। ਪੰਜਾਬ ਦੇ ਸਥਾਨਿਕ ਅਧਿਕਾਰੀ ਅਤੇ ਜ਼ਿਮੀਂਦਾਰ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ਅਤੇ ਉਹ ਜਦ ਚਾਹੁੰਦੇ ਤਲਵਾਰ ਦੇ ਜ਼ੋਰ ਨਾਲ ਲੋਕਾਂ ਦੀ ਜਾਇਦਾਦ ਆਦਿ ਲੁੱਟ ਲੈਂਦੇ ਸਨ। ਅਜਿਹੇ ਅਰਾਜਕਤਾ ਭਰੇ ਮਾਹੌਲ ਵਿੱਚ ਲੋਕਾਂ ਦੀ ਰੱਖਿਆ ਲਈ ਦਲ ਖ਼ਾਲਸਾ ਨੇ ਰਾਖੀ ਪ੍ਰਣਾਲੀ ਦਾ ਆਰੰਭ ਕੀਤਾ।

3. ਰਾਖੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ—ਰਾਖੀ ਪ੍ਰਥਾ ਅਨੁਸਾਰ ਜਿਹੜੇ ਪਿੰਡ ਆਪਣੇ ਆਪ ਨੂੰ ਸਰਕਾਰੀ ਅਧਿਕਾਰੀਆਂ, ਜ਼ਿਮੀਂਦਾਰਾਂ, ਚੋਰਾਂ-ਡਾਕੂਆਂ ਅਤੇ ਵਿਦੇਸ਼ੀ ਹਮਲਾਵਰਾਂ ਤੋਂ ਰੱਖਿਆ ਚਾਹੁੰਦੇ ਸਨ ਉਹ ਸਿੱਖਾਂ ਦੀ ਸ਼ਰਨ ਵਿੱਚ ਆ ਜਾਂਦੇ ਸਨ। ਸਿੱਖਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਇਨ੍ਹਾਂ ਸਾਰਿਆਂ ਦੀ ਲੁੱਟਮਾਰ ਤੋਂ ਬਚਾਇਆ ਜਾਂਦਾ ਸੀ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਸਿੱਖ ਕਦੇ ਵੀ ਹਮਲਾ ਨਹੀਂ ਕਰਦੇ ਸਨ। ਦਲ ਖ਼ਾਲਸਾ ਦੇ ਜੱਥੇ ਆਪੋ-ਆਪਣੇ ਅਧੀਨ ਪੈਂਦੇ ਪਿੰਡਾਂ ਵਿੱਚ ਰਾਖੀ ਦਾ ਵਚਨ ਦਿੰਦੇ ਸਨ। ਕਈ ਵਾਰੀ ਇੱਕ ਤੋਂ ਵਧੇਰੇ ਜੱਥੇਦਾਰ ਮਿਲ ਕੇ ਪਿੰਡ ਦੀ ਰੱਖਿਆ ਕਰਦੇ ਸਨ। ਇਸ ਸੁਰੱਖਿਆ ਕਾਰਨ ਹਰੇਕ ਪਿੰਡ ਨੂੰ ਸਾਲ ਵਿਚ ਦੋ ਵਾਰੀ ਆਪਣੀ ਕੁੱਲ ਉਪਜ ਦਾ ਵਾਂ ਹਿੱਸਾ ਦਲ ਖ਼ਾਲਸਾ ਨੂੰ ਦੇਣਾ ਪੈਂਦਾ ਸੀ।

4. ਰਾਖੀ ਪ੍ਰਣਾਲੀ ਦੀ ਮਹੱਤਤਾ —18ਵੀਂ ਸਦੀ ਵਿੱਚ ਪੰਜਾਬ ਵਿਚ ਰਾਖੀ ਪ੍ਰਣਾਲੀ ਦੀ ਸਥਾਪਨਾ ਅਨੇਕਾਂ ਪੱਖਾਂ ਤੋਂ ਲਾਹੇਵੰਦ ਸਿੱਧ ਹੋਈ।

ਪਹਿਲਾ, ਇਸ ਨੇ ਪੰਜਾਬ ਵਿੱਚ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦੇ ਉੱਥਾਨ ਵੱਲ ਪਹਿਲਾ ਮਹਾਨ ਕਦਮ ਉਠਾਇਆ।

ਦੂਸਰਾ, ਇਸ ਕਾਰਨ ਪੰਜਾਬ ਦੇ ਲੋਕਾਂ ਨੂੰ ਸਦੀਆਂ ਬਾਅਦ ਸੁੱਖ ਦਾ ਸਾਹ ਮਿਲਿਆ। ਉਹ ਜ਼ਾਲਮ ਜਾਗੀਰਦਾਰਾਂ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਜ਼ੁਲਮਾਂ ਤੋਂ ਬਚ ਗਏ।

ਤੀਸਰਾ, ਉਨ੍ਹਾਂ ਨੂੰ ਵਿਦੇਸ਼ੀ ਹਮਲਾਵਰਾਂ ਦੀ ਲੁੱਟਮਾਰ ਦਾ ਵੀ ਖ਼ਤਰਾ ਨਾ ਰਿਹਾ।

ਚੌਥਾ, ਪੰਜਾਬ ਵਿਚ ਸ਼ਾਂਤੀ ਹੋਣ ਕਾਰਨ ਇੱਥੋਂ ਦੀ ਖੇਤੀ, ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਮਿਲਿਆ।


प्रश्न. राखी प्रथा पर एक संक्षिप्त टिप्पणी लिखिए।

या

प्रश्न. राखी प्रथा का क्या अर्थ है? संक्षेप में वर्णन करें।

या

प्रश्न. राखी प्रणाली क्या है? यह कैसे शुरू हुई?

या

प्रश्न. मिस्ल प्रशासन में राखी प्रथा का क्या महत्व था?

उत्तर: राखी प्रणाली 18वीं शताब्दी के पंजाब में स्थापित सबसे महत्वपूर्ण संस्थाओं में से एक थी।

1. राखी प्रणाली का अर्थ – राखी का अर्थ है सुरक्षा। जो गाँव स्वेच्छा से सिखों के संरक्षण में आते थे, उन्हें बाहरी हमलों और सिखों के साथ होने वाली लूटमार से सुरक्षा की गारंटी दी जाती थी। इस सुरक्षा के बदले में उन्हें अपनी उपज का पांचवां हिस्सा सिखों को देना पड़ता था।

2. राखी प्रणाली की शुरुआत – पंजाब में मुगल शासकों की दमनकारी नीति, नादिर शाह और अहमद शाह अब्दाली के हमलों ने पंजाब में अराजकता फैला दी थी। पंजाब में कोई स्थिर सरकार नहीं थी। इस वातावरण के कारण पंजाब में कृषि, उद्योग और व्यापार को बहुत नुकसान हुआ। पंजाब के स्थानीय अधिकारी और जमींदार किसानों का शोषण करते थे और जब भी वे चाहते थे, तलवार के बल पर लोगों की संपत्ति को लूट लेते थे। ऐसे अराजक माहौल में लोगों की रक्षा के लिए दल खालसा ने राखी प्रणाली की शुरुआत की।

3. राखी प्रणाली की विशेषताएं – राखी प्रणाली के अनुसार जो गांव सरकारी अधिकारियों, जमींदारों, चोर – डाकुओं और विदेशी हमलावरों से अपनी रक्षा करना चाहते थे, वे सिखों की शरण में आ जाते थे। सिखों की शरण में आने वाले गाँवों को इन सभी की लूटमार से बचाया जाता था। इसके अलावा सिख इन गांवों पर कभी हमला नहीं करते थे। दल खालसा के जत्थे अपने अधीन आने वाले गांवों की सुरक्षा का वचन देते थे। कभी-कभी एक से अधिक जत्थेदार गाँव की रक्षा के लिए एक साथ आ जाते थे। इस सुरक्षा के कारण, प्रत्येक गाँव को अपनी कुल उपज का दसवां हिस्सा साल में दो बार दल खालसा को देना पड़ता था।

4. राखी प्रणाली का महत्व – 18वीं शताब्दी में पंजाब में राखी प्रणाली की स्थापना कई मायनों में फायदेमंद साबित हुई।

पहला, इसने पंजाब में सिखों की राजनीतिक शक्ति के उत्थान की दिशा में पहला बड़ा कदम उठाया।

दूसरा, इसकी वजह से सदियों बाद पंजाब के लोगों ने राहत की सांस ली। वे अत्याचारी सामंतों और भ्रष्ट अधिकारियों के अत्याचार से बच गए।

तीसरा, उन्हें विदेशी आक्रमणकारियों द्वारा लूटे जाने का खतरा नहीं रहा।

चौथा, पंजाब में शांति होने के कारण कृषि, उद्योग और व्यापार को गति मिली।


Question. Write a short note on Rakhi System.

Or

Question. What is Rakhi System? Explain in brief.

Or

Question. What do you know about Rakhi System? Write in brief.

Or

Question. What is Rakhi System? Explain its origin.

Or

Question. Describe what do you know about the ‘Rakhi System’?

Or

Question. What was the importance of the Rakhi System under the Misl Administration?

Answer: The Rakhi system was one of the most important institutions established in 18th century Punjab.

1. Meaning of Rakhi System – Rakhi means protection. Villages that voluntarily came under the protection of the Sikhs were guaranteed protection from external attacks and plundering of the Sikhs. In return for this protection, they had to give one-fifth of their produce to the Sikhs.

2. The introduction of the Rakhi system – The repressive policy of the Mughal rulers in Punjab, the attacks of Nadir Shah and Ahmad Shah Abdali had spread chaos in Punjab. There was no stable government in Punjab. Due to this environment, agriculture, industry, and trade in Punjab suffered a lot. The local officials and zamindars of Punjab exploited the farmers and whenever they wanted, they plundered the property of the people by the use of sword. To protect the people in such a chaotic environment, Dal Khalsa started the Rakhi system.

3. Features of Rakhi System – According to the Rakhi system, the villages which wanted to protect themselves from government officials, landlords, thieves and dacoits, and foreign invaders came under the shelter of Sikh Misls. The villages that came under the shelter of the Misls were saved from the loot of all these. Apart from this, Sikh Misls never attacked these villages. The contingents of Dal Khalsa used to promise the security of the villages under their control. Sometimes more than one Jathedar came together to guard the village. Because of this protection, each village had to give one-tenth of its total produce to the Dal Khalsa twice a year.

4. Significance of Rakhi System – The establishment of the Rakhi system in Punjab in the 18th century proved beneficial in many ways.

First, it took the first major step towards the rise of the political power of the Sikhs in Punjab.

Second, because of this, the people of Punjab breathed a sigh of relief after centuries. They survived the tyranny of tyrannical feudatories and corrupt officials.

Third, they were not in danger of being plundered by foreign invaders.

Fourth, due to the peace in Punjab, agriculture, industry, and trade gained momentum.