ਰਾਂਝੇ ਦਾ ਮਸੀਤ ਵਿੱਚ ਜਾਣਾ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਰਾਂਝੇ ਨੂੰ ਤਖ਼ਤ ਹਜ਼ਾਰਾ ਛੱਡਣ ਤੋਂ ਰੋਕਣ ਲਈ ਕਿਨ੍ਹਾਂ ਨੇ ਵਾਹ ਲਾਈ ?
ਉੱਤਰ : ਭਰਾਵਾਂ-ਭਾਬੀਆਂ ਨੇ ।
ਪ੍ਰਸ਼ਨ 2. ਰਾਂਝਾ ਤਖ਼ਤ ਹਜ਼ਾਰੇ ਤੋਂ ਚੱਲ ਕੇ ਰਾਤੀਂ ਕਿੱਥੇ ਪੁੱਜਾ?
ਉੱਤਰ : ਮਸੀਤ ਵਿੱਚ ।
ਪ੍ਰਸ਼ਨ 3. ਰਾਂਝਾ ਅੱਧੀ ਰਾਤ ਨੂੰ ਮਸੀਤ ਵਿੱਚ ਕੀ ਵਜਾਉਣ ਲੱਗਾ?
ਉੱਤਰ : ਵੰਝਲੀ ।
ਪ੍ਰਸ਼ਨ 4. ਪਿੰਡ ਦੇ ਤੀਵੀਆਂ ਮਰਦ ਕਾਹਦੀ ਅਵਾਜ਼ ਸੁਣ ਕੇ ਮਸੀਤ ਵਲ ਚਲ ਪਏ ?
ਉੱਤਰ : ਰਾਂਝੇ ਦੀ ਵੰਝਲੀ ਦੀ ।
ਪ੍ਰਸ਼ਨ 5. ਵਾਰਿਸ ਸ਼ਾਹ ‘ਝਗੜਿਆਂ ਦੀ ਪੰਡ ਕਿਸਨੂੰ ਕਹਿੰਦਾ ਹੈ ?
ਉੱਤਰ : ਮੁੱਲਾਂ ਨੂੰ ।
ਪ੍ਰਸ਼ਨ 6. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਰਾਂਝਾ ਤਖ਼ਤ ਹਜ਼ਾਰੇ ਤੋਂ ਨਿਕਲ ਕੇ ਇਕ ਪਿੰਡ ਦੀ ………. ਵਿੱਚ ਪੁੱਜਾ।
(ਅ) ਜਦੋਂ ਰਾਂਝੇ ਨੇ ………. ਵਜਾਈ ਤਾਂ ਪਿੰਡ ਦੇ ਸਾਰੇ ਲੋਕ ਮਸੀਤ ਵਲ ਤੁਰ ਪਏ ।
ਉੱਤਰ : (ੳ) ਮਸੀਤ (ਅ) ਵੰਝਲੀ ।
ਪ੍ਰਸ਼ਨ 7. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਰਾਂਝਾ ਭਰਾਵਾਂ ਭਰਜਾਈਆਂ ਨਾਲ ਲੜ ਕੇ ਤਖ਼ਤ ਹਜ਼ਾਰੇ ਦੀ ਮਸੀਤ ਵਿਚ ਰਹਿਣ ਲੱਗਾ ।
(ਅ) ਵਾਰਿਸ ਸ਼ਾਹ ਮਸੀਤ ਦੇ ਮੁੱਲਾਂ ਨੂੰ ਝਗੜਿਆਂ ਦੀ ਪੰਡ ਆਖਦਾ ਹੈ ।
ਉੱਤਰ : (ੳ) ਗ਼ਲਤ, (ਅ) ਸਹੀ ।