ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਕੌਣ ਛਮਕਾਂ ਪਕੜ ਕੇ ਮਾਰੋ-ਮਾਰੋ ਕੂਕ ਰਹੀ ਸੀ ?
ਉੱਤਰ : ਹੀਰ ।
ਪ੍ਰਸ਼ਨ 2. ਵਾਰਿਸ ਸ਼ਾਹ ਨੇ ‘ਪਰੀਂ ਕਿਸ ਨੂੰ ਕਿਹਾ ਹੈ ?
ਉੱਤਰ : ਹੀਰ ਨੂੰ ।
ਪ੍ਰਸ਼ਨ 3. ਰਾਂਝੇ ਨੇ ਹੀਰ ਨੂੰ ਦੇਖਦਿਆਂ ਕੀ ਕਿਹਾ ?
ਉੱਤਰ : ‘ਵਾਹ ਸੱਜਣ।’
ਪ੍ਰਸ਼ਨ 4. ਰਾਂਝੇ ਦੁਆਰਾ ‘ਵਾਹ ਸੱਜਣ’ ਆਖਣ ਤੇ ਹੀਰ ਕਿਸ ਤਰ੍ਹਾਂ ਪੇਸ਼ ਆਈ ?
ਉੱਤਰ : ਹੱਸ ਕੇ ।
ਪ੍ਰਸ਼ਨ 5. ਇਕ-ਦੂਜੇ ਨੂੰ ਵੇਖਦਿਆਂ ਹੀ ਹੀਰ-ਰਾਂਝੇ ਦਾ ਇਕ-ਦੂਜੇ ਉੱਤੇ ਕੀ ਪ੍ਰਭਾਵ ਪਿਆ ?
ਉੱਤਰ : ਇਕ-ਦੂਜੇ ਉੱਤੇ ਮੋਹਿਤ ਹੋ ਗਏ ।
ਪ੍ਰਸ਼ਨ 6. ਰਾਂਝੇ ਦੇ ਕੰਨਾਂ ਵਿੱਚ ਕੀ ਪਿਆ ਹੋਇਆ ਸੀ ?
ਉੱਤਰ : ਵਾਲੇ ।
ਪ੍ਰਸ਼ਨ 7. ਕਿਸ ਦੇ ਮੁਖੜੇ ਉੱਤੇ ਜ਼ੁਲਫ ਪਰੇਸ਼ਾਨ ਹੋ ਗਈ ?
ਉੱਤਰ : ਹੀਰ ਦੇ ।
ਪ੍ਰਸ਼ਨ 8. ਤੈਮੂਸ ਦੀ ਬੇਟੀ ਕੌਣ ਸੀ ?
ਉੱਤਰ : ਜ਼ੁਲੇਖਾਂ ।
ਪ੍ਰਸ਼ਨ 9. ਜੁਲੇਖਾਂ ਦਾ ਯੂਸਫ ਨਾਲ ਕੀ ਸੰਬੰਧ ਸੀ ?
ਉੱਤਰ : ਪ੍ਰੇਮ ਦਾ ।
ਪ੍ਰਸ਼ਨ 10. ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-
(ੳ) ਹੀਰ ਸਹੇਲੀਆਂ ਨਾਲ …….ਫੜ ਕੇ ਰਾਂਝੇ ਨੂੰ ਮਾਰਨ ਲਈ ਆਈ ।
(ਅ) ਰਾਂਝਾ ਤੇ ਹੀਰ ਵੇਖਦਿਆਂ ਹੀ ਇਕ-ਦੂਜੇ ਉੱਤੇ……. ਹੋ ਗਏ।
ਉੱਤਰ : (ੳ) ਛਮਕਾਂ, (ਅ) ਮੋਹਿਤ ।
ਪ੍ਰਸ਼ਨ 11. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ ?
(ੳ) ਗੁੱਸੇ ਨਾਲ ਭਰੀ ਹੋਈ ਹੀਰ ਰਾਂਝੇ ਨੂੰ ਛਮਕਾਂ ਮਾਰਨ ਆਈ ।
(ਅ) ਹੀਰ ਤੇ ਰਾਂਝੇ ਦਾ ਇਕ-ਦੂਜੇ ਨੂੰ ਦੇਖਦਿਆਂ ਹੀ ਪਿਆਰ ਪੈ ਗਿਆ ।
(ੲ) ਹੀਰ ਪਛਤਾ ਰਹੀ ਸੀ ਕਿ ਉਸਨੇ ਰਾਂਝੇ ਨੂੰ ਛਮਕਾਂ ਕਿਉਂ ਮਾਰੀਆ ।
ਉੱਤਰ : (ੳ) ਸਹੀ, (ਅ) ਸਹੀ, (ੲ) ਗ਼ਲਤ ।