ਯ ਤੇ ਰ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਯੱਕੜ ਮਾਰਨੇ (ਗੱਪਾਂ ਮਾਰਨੀਆਂ) – ਮੰਗਲ ਸਿੰਘ ਤਾਂ ਨਿਰੇ ਯੱਕੜ ਮਾਰਦਾ ਹੈ, ਇਸ ਦੀ ਕਿਸੇ ਗੱਲ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ ।
ਰੰਗ ਲੱਗਣਾ (ਮੌਜ ਬਣ ਜਾਣੀ) – ਜਦੋਂ ਮੇਰੀ ਦਸ ਲੱਖ ਦੀ ਲਾਟਰੀ ਨਿਕਲੀ, ਤਾਂ ਮੈਂ ਆਪਣੇ ਮਿੱਤਰ ਨੂੰ ਕਿਹਾ, ”ਲੈ ਭਾਈ, ਰੰਗ ਲੱਗ ਗਏ।”
ਰੰਗ ਵਿੱਚ ਭੰਗ ਪਾਉਣਾ (ਖ਼ੁਸ਼ੀ ਵਿੱਚ ਗ਼ਮੀ ਆ ਜਾਣੀ) – ਸਾਨੂੰ ਕਦੇ ਵੀ ਕਿਸੇ ਦੇ ਰੰਗ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ।
ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ-ਚੜ੍ਹਾ ਕੇ ਕਰਨੀ) – ਤੂੰ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਏਂ ਤੇ ਐਵੇਂ ਨਾਰਾਜ਼ ਹੋ ਜਾਂਦੀ ਹੈਂ ।
ਰੇਖ ਵਿੱਚ ਮੇਖ ਮਾਰਨੀ (ਕਿਸਮਤ ਬਦਲ ਦੇਣੀ)—ਹਿੰਮਤ ਰੇਖ ਵਿੱਚ ਮੇਖ ਮਾਰ ਕੇ ਕੰਗਾਲ ਨੂੰ ਧਨੀ ਬਣਾ ਦਿੰਦੀ ਹੈ।
ਰਗ-ਰਗ ਤੋਂ ਜਾਣੂ ਹੋਣਾ (ਪੂਰੀ ਤਰ੍ਹਾਂ ਜਾਣੂ ਹੋਣਾ)— ਮੈਂ ਤੈਨੂੰ ਭੁੱਲਿਆ ਹੋਇਆ ਨਹੀਂ, ਮੈਂ ਤਾਂ ਤੇਰੀ ਰਗ-ਰਗ ਤੋਂ
ਜਾਣੂ ਹਾਂ ।
ਰਫ਼ੂ-ਚੱਕਰ ਹੋ ਜਾਣਾ (ਦੌੜ ਜਾਣਾ)— ਜੇਬ ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ ।
ਰੱਤ ਪੀਣਾ (ਦੂਜਿਆਂ ਦਾ ਹੱਕ ਖਾਣਾ) – ਸਰਮਾਏਦਾਰ ਮਜ਼ਦੂਰਾਂ ਦੀ ਰੱਤ ਪੀਂਦਾ ਹੈ ।
ਰਾਹ ਤੱਕਣਾ (ਉਡੀਕਣਾ) – ਬੱਚੇ ਵਾਂਢੇ ਗਈ ਮਾਂ ਦਾ ਰਾਹ ਤੱਕ ਰਹੇ ਹਨ।
ਰਾਹ ‘ਤੇ ਆਉਣਾ (ਸੁਧਰ ਜਾਣਾ) – ਜੀਤਾ ਇੰਨਾ ਵਿਗੜ ਚੁੱਕਾ ਹੈ ਕਿ ਉਸ ਦੇ ਰਾਹ ‘ਤੇ ਆਉਣ ਦੀ ਕੋਈ ਆਸ ਨਹੀਂ।
ਰਾਹ ਵਿੱਚ ਰੋੜਾ ਅਟਕਾਉਣਾ (ਹੁੰਦੇ ਕੰਮ ਵਿੱਚ ਰੁਕਾਵਟ ਪਾਉਣੀ)— ਮਨਜੀਤ ਦੀ ਕੁੜਮਾਈ ਹੋ ਜਾਣੀ ਸੀ, ਪਰੰਤੂ ਕਿਸੇ ਨੇ ਭਾਨੀ ਮਾਰ ਕੇ ਰਾਹ ਵਿੱਚ ਰੋੜਾ ਅਟਕਾ ਦਿੱਤਾ ।
ਰਾਤ ਅੱਖਾਂ ਵਿੱਚ ਲੰਘਾਉਣਾ (ਅੱਖਾਂ ਵਿੱਚ ਰਾਤ-ਕੱਟਣੀ) – ਬੱਚੇ ਦੀ ਬਿਮਾਰੀ ਦੀ ਚਿੰਤਾ ਕਾਰਨ ਅੱਜ ਮੈਂ ਸਾਰੀ ਰਾਤ ਅੱਖਾਂ ਵਿੱਚ ਲੰਘਾਈ।
ਰੌਂਗਟੇ ਖੜ੍ਹੇ ਹੋ ਜਾਣਾ (ਡਰ ਤੇ ਘਬਰਾਹਟ ਹੋਣਾ) —ਫ਼ਨੀਅਰ ਸੱਪ ਨੂੰ ਦੇਖ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ।
ਰੰਗ ਉੱਡ ਜਾਣਾ (ਘਬਰਾ ਜਾਣਾ) — ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ ।
ਰੰਗ ਬੰਨ੍ਹਣਾ (ਰੌਣਕ ਲਾਉਣੀ) – ਵਿਆਹ ਵਿੱਚ ਕੁੜੀਆਂ ਦੇ ਗਿੱਧੇ ਨੇ ਖ਼ੂਬ ਰੰਗ ਬੰਨ੍ਹਿਆ ।
ਰੰਗ ਮਾਣਨਾ (ਸੁਖ ਮਾਣਨੇ) — ਭਾਰਤੀ ਲੋਕ ਅਜ਼ਾਦੀ ਦੇ ਰੰਗ ਮਾਣ ਰਹੇ ਹਨ ।