ਯਾਦਾਂ

ਮਨੁੱਖ ਯਾਦਾਂ ਦਾ ਬਣਿਆ ਹੁੰਦਾ ਹੈ ਤੇ ਯਾਦਾਂ ਸਹੇਜਣ ਲਈ ਕਹਾਣੀਆਂ ਮਨੁੱਖ ਦਾ ਮੁੱਢ ਕਦੀਮੀ ਸਾਧਨ ਰਹੀਆਂ ਹਨ।

ਮਨੁੱਖ ਨੇ ਆਪਣੇ ਸਨਮੁੱਖ ਆਈ ਹਰ ਮੁਸੀਬਤ, ਰੁਕਾਵਟ, ਬੁਝਾਰਤ ਜਾਂ ਫਿਰ ਭੇਤ ਨੂੰ ਖੋਲ੍ਹਣ ਲਈ ਕਿਸੇ ਪੁਰਾਣੀ ਯਾਦ, ਮਿੱਥ, ਕਥਾ ਜਾਂ ਫਿਰ ਸਵੈ ਦੇ ਅਨੁਭਵ ਦਾ ਆਸਰਾ ਲੈਣਾ ਹੁੰਦਾ ਹੈ।

ਕਿਸੇ ਮਨੁੱਖ ਕੋਲ ਜਿਹੋ ਜਿਹੀਆਂ ਕਹਾਣੀਆਂ ਜਾਂ ਯਾਦਾਂ ਹੋਣਗੀਆਂ ਓਹੋ ਜਿਹੀ ਹੀ ਉਸ ਦੀ ਸ਼ਖ਼ਸੀਅਤ ਦੀ ਘਾੜਤ ਹੋਵੇਗੀ।