CBSEEducationNCERT class 10thPunjab School Education Board(PSEB)

ਮੜ੍ਹੀਆਂ ਤੋਂ ਦੂਰ :  ਵਸਤੂਨਿਸ਼ਠ ਪ੍ਰਸ਼ਨ


ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਮੜ੍ਹੀਆਂ ਤੋਂ ਦੂਰ ਕਹਾਣੀ ਦਾ ਲੇਖਕ ਕੌਣ ਹੈ?

(A) ਕੁਲਵੰਤ ਸਿੰਘ ਵਿਰਕ

(B) ਪ੍ਰਿ: ਸੰਤ ਸਿੰਘ ਸੇਖੋਂ

(C) ਕਰਤਾਰ ਸਿੰਘ ਦੁੱਗਲ

(D) ਰਘੁਬੀਰ ਢੰਡ ।

ਉੱਤਰ : ਰਘੁਬੀਰ ਢੰਡ ।

ਪ੍ਰਸ਼ਨ 2. ਰਘੁਬੀਰ ਢੰਡ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?

ਉੱਤਰ : ਮੜੀਆਂ ਤੋਂ ਦੂਰ ।

ਪ੍ਰਸ਼ਨ 3. ‘ਮੜ੍ਹੀਆਂ ਤੋਂ ਦੂਰ ਕਹਾਣੀ ਦੇ ਕਿੰਨੇ ਪਾਤਰ ਹਨ?

ਉੱਤਰ : ਦਸ ।

ਪ੍ਰਸ਼ਨ 4. ਮਾਸੀ/ਮੈਂ-ਪਾਤਰ (ਕਹਾਣੀਕਾਰ)/ਬਲਵੰਤ ਰਾਏ/ਬਿੰਦੂ/ਅਨੰਤ/ਅਨੀਤਾ/ਮੀਰਾ/ਕਹਾਣੀਕਾਰ ਦੀ ਪਤਨੀ/ਗੁਰਦੁਆ ਦਾ ਪ੍ਰਧਾਨ/ਮੰਦਰ ਦਾ ਪ੍ਰਧਾਨ ਕਿਸ ਕਹਾਣੀ ਦੇ ਪਾਤਰ ਹਨ?

ਉੱਤਰ : ਮੜ੍ਹੀਆਂ ਤੋਂ ਦੂਰ ।

ਪ੍ਰਸ਼ਨ 5. ‘ਮੜ੍ਹੀਆਂ ਤੋਂ ਦੂਰ’ ਕਹਾਣੀ ਵਿਚ ਕਿਸ ਪਾਤਰ ਦੇ ਚਰਿੱਤਰ ਵਿਚ ਇਹ ਗੁਣ ਹਨ-ਇਕ ਖੂਬਸੂਰਤ ਸ਼ਖਸੀਅਤ/ ਮੋਟੀ ਨਾ ਪਤਲੀ/ਵਾਲ ਚਿੱਟੇ ਤੇ ਚਮਕੀਲੇ/ਅੱਖਾਂ ਮੋਟੀਆਂ/ਨੱਕ ਤਿੱਖਾ/ਬੁੱਲ੍ਹ ਕੂਲੇ/ਮਿਲਾਪੜੀ ਤੇ ਮਿੱਠੀ/ਮੋਹ ਲੈਣ ਵਾਲੀ/ਭਾਵੁਕ/ ਘੁੰਮਣ-ਫਿਰਨ ਦੀ ਚਾਹਵਾਨ/ਸੇਵਾ-ਭਾਵਨਾ ਵਾਲੀ/ਗਾਇਕਾ/ਅੰਧ-ਵਿਸ਼ਵਾਸੀ/ਪੁਰਾਣੇ ਵਕਤਾਂ ਦੀ ਔਰਤ/ਸਫ਼ਾਈ ਪਸੰਦ/ਖਾਣ-ਪੀਣ ਦੀ ਸ਼ੁਕੀਨ/ਦੂਜਿਆਂ ਦੇ ਕੰਮ ਆਉਣ ਦੀ ਚਾਹਵਾਨ/ਸ਼ਾਕਾਹਾਰੀ/ਇਕੱਲਤਾ, ਅਪਣੱਤਹੀਨ ਜੀਵਨ ਤੇ ਓਪਰੇ ਸਭਿਆਚਾਰ ਤੋਂ ਨਿਰਾਸ਼/ਪਿਆਰ ਦੀ ਭੁੱਖੀ/ਘੋਰ ਨਿਰਾਸ਼ਾ ਦੀ ਸ਼ਿਕਾਰ/ਦੁਖਾਂਤਕ ਤੇ ਵਿਅੰਗਮਈ ਪਾਤਰ।

ਉੱਤਰ : ਮਾਸੀ ਵਿਚ ।

ਪ੍ਰਸ਼ਨ 6. ‘ਮੜ੍ਹੀਆਂ ਤੋਂ ਦੂਰ ਕਹਾਣੀ ਵਿਚ ਦੋ ਧੀਆਂ ਤੇ ਇਕ ਪੁੱਤਰ ਦਾ ਬਾਪ/ਭੱਦਾ (ਕਣਕ ਵਿਚ ਕਾਂਗਿਆਰੀ)/ਮਾਂ ਨਾਲ ਪਿਆਰ/ਸੱਚਾ ਤੇ ਸਪੱਸ਼ਟ/ਬੱਚਿਆਂ ਸਾਹਮਣੇ ਬੇਵੱਸ/ਕੰਮ ਵਿਚ ਫਸਿਆ ਰਹਿਣ ਵਾਲਾ/ਮਾਂ ਨਾਲ ਪਿਆਰ ਰੱਖਣ ਵਾਲਾ/ਸੱਚਾ ਤੇ
ਸਪੱਸ਼ਟ ਪਾਤਰ ਕਿਹੜਾ ਹੈ?

ਉੱਤਰ : ਬਲਵੰਤ ਰਾਏ ।

ਪ੍ਰਸ਼ਨ 7. ‘ਮੜ੍ਹੀਆਂ ਤੋਂ ਦੂਰ ਕਹਾਣੀ ਵਿਚ ਨੌਕਰੀ-ਪੇਸ਼ਾ/ਪਰਿਵਾਰ ਦਾ ਫ਼ਿਕਰ ਰੱਖਣ ਵਾਲਾ/ਵਿਅੰਗ ਤੇ ਮਖ਼ੌਲ ਨਾਲ ਗੱਲ ਕਰਨ ਵਾਲਾ/ਇੰਗਲੈਂਡ ਦੇ ਵਾਤਾਵਰਨ ਤੋਂ ਅਸੰਤੁਸਟ/ਨੇਕ ਸਲਾਹ ਦੇਣ ਵਾਲਾ ਪਾਤਰ ਕਿਹੜਾ ਹੈ?

ਉੱਤਰ : ਮੈਂ-ਪਾਤਰ (ਕਹਾਣੀਕਾਰ) ।

ਪ੍ਰਸ਼ਨ 8. ‘ਮੜ੍ਹੀਆਂ ਤੋਂ ਦੂਰ ਕਹਾਣੀ ਵਿਚ ਦੋ ਧੀਆਂ ਤੇ ਇਕ ਪੁੱਤਰ ਦੀ ਮਾਂ/ਪਰਦਾ ਰੱਖ ਕੇ ਗੱਲ ਕਰਨ ਵਾਲੀ/ਕੰਮ ਵਿਚ ਫਸੀ ਰਹਿਣ ਵਾਲੀ/ਪੱਛਮੀ ਰੰਗ-ਢੰਗ ਵਿਚ ਢਲੀ ਹੋਈ/ਮੋਹ-ਪਿਆਰ ਤੋਂ ਸੱਖਣੀ/ਪਦਾਰਥਕ ਰੁਚੀਆਂ ਵਾਲੀ ਪਾਤਰ ਕਿਹੜੀ ਹੈ ?

ਉੱਤਰ : ਬਿੰਦੂ ।

ਪ੍ਰਸ਼ਨ 9. ਮੈਂ-ਪਾਤਰ (ਕਹਾਣੀਕਾਰ) ਦੀ ਪਤਨੀ ਦੇ ਚਰਿੱਤਰ ਦਾ ਕੋਈ ਇਕ ਗੁਣ ਲਿਖੋ।

ਉੱਤਰ : ਭਾਰਤੀ ਸੱਭਿਅਤਾ ਵਿਚ ਢਲੀ ਹੋਈ ।

ਪ੍ਰਸ਼ਨ 10. ਬਲਵੰਤ ਰਾਏ ਨੂੰ ਇੰਗਲੈਂਡ ਵਿਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ?

ਉੱਤਰ : ਪੱਚੀ ।

ਪ੍ਰਸ਼ਨ 11. ਕਹਾਣੀਕਾਰ ਨੂੰ ਕਿਸ ਦਾ ਟੈਲੀਫੋਨ ਆਇਆ ਸੀ?

ਉੱਤਰ : ਮਾਸੀ ਦਾ ।

ਪ੍ਰਸ਼ਨ 12 ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਕਿੰਨੇ ਵਜੇ ਆਇਆ ਸੀ?

ਉੱਤਰ : ਸਵੇਰੇ ਨੌਂ ਵਜੇ ।

ਪ੍ਰਸ਼ਨ 13. ਕਿਸ ਥਾਂ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਨਹੀਂ ਸੀ ਹੋ ਸਕਦੀ ਕਿ ਕੋਈ ਬੰਦਾ ਉਦਾਸ ਹੋਵੇ?

ਉੱਤਰ : ਇੰਗਲੈਂਡ ਵਿਚ ।

ਪ੍ਰਸ਼ਨ 14. ਰੂਹ ਤੜਫ-ਤੜਫ ਕੇ ਕਦੋਂ ਮਰ ਜਾਂਦੀ ਹੈ?

ਉੱਤਰ : ਜਦੋਂ ਉਦਾਸੀ ਹੋਵੇ ।

ਪ੍ਰਸ਼ਨ 15. ਮਾਸੀ ਕਿਹੜੇ ਦੇਸ (ਪਰਦੇਸ) ਵਿਚ ਗਈ ਸੀ?

ਉੱਤਰ : ਇੰਗਲੈਂਡ ਵਿਚ ।

ਪ੍ਰਸ਼ਨ 16. ਮਾਸੀ ਦੇ ਕਿੰਨੇ ਪੁੱਤਰ ਸਨ?

(A) ਤਿੰਨ

(B) ਚਾਰ

(C) ਪੰਜ

(D) ਛੇ ।

ਉੱਤਰ : ਪੰਜ ।

ਪ੍ਰਸ਼ਨ 17. ਮਾਸੀ ਦੇ ਇੰਗਲੈਂਡ ਵਿਚ ਰਹਿੰਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ : ਬਲਵੰਤ ਰਾਏ ।

ਪ੍ਰਸ਼ਨ 18. ਬਲਵੰਤ ਰਾਏ ਦੀ ਪਤਨੀ ਦਾ ਨਾਂ ਕੀ ਸੀ?

ਉੱਤਰ : ਬਿੰਦੂ ।

ਪ੍ਰਸ਼ਨ 19. ਬਲਵੰਤ ਰਾਏ ਦੀਆਂ ਦੋਹਾਂ ਕੁੜੀਆਂ ਤੇ ਮੁੰਡੇ (ਤਿੰਨ ਬੱਚਿਆਂ) ਦਾ ਜਨਮ ਕਿੱਥੇ ਹੋਇਆ ਸੀ?

ਉੱਤਰ : ਇੰਗਲੈਂਡ ਵਿਚ ।

ਪ੍ਰਸ਼ਨ 20. ਮਾਸੀ ਨੇ ਆਪਣੇ ਪੁੱਤਰ ਬਲਵੰਤ ਰਾਏ ਅੱਗੇ ਕੀ ਦੇਖਣ ਦੀ ਇੱਛਾ ਪ੍ਰਗਟ ਕੀਤੀ?

ਉੱਤਰ : ਇੰਗਲੈਂਡ ।

ਪ੍ਰਸ਼ਨ 21. ਮੈਂ-ਪਾਤਰ ‘ਕਣਕ ਵਿਚ ਕਾਂਗਿਆਰੀ’ ਸ਼ਬਦ ਕਿਸ ਲਈ ਵਰਤਦਾ ਹੈ?

ਉੱਤਰ : ਬਲਵੰਤ ਰਾਏ ਲਈ ।

ਪ੍ਰਸ਼ਨ 22. ਮਾਸੀ ਦੇ ਵਾਲ, ਅੱਖਾਂ ਤੇ ਦੰਦ ਕਿਹੋ ਜਿਹੇ ਸਨ?

ਉੱਤਰ : ਨੀਗਰੋ ਮੁਟਿਆਰ ਵਰਗੇ ।

ਪ੍ਰਸ਼ਨ 23. ਮਾਸੀ ਦਾ ਕੱਦ ਕਿੰਨਾ ਸੀ?

ਉੱਤਰ : ਪੰਜ ਫੁੱਟ, ਚਾਰ ਇੰਚ ।

ਪ੍ਰਸ਼ਨ 24. ਕਿਨ੍ਹਾਂ ਬਾਰੇ ਬਲਵੰਤ ਸਿੰਘ ਆਖਦਾ ਹੈ, ”ਉਹ ਯਾਰ, ਸਾਡੇ ਆਖੇ ਨਹੀਂ ਲਗਦੇ।”

ਉੱਤਰ : ਬੱਚਿਆਂ ਬਾਰੇ ।

ਪ੍ਰਸ਼ਨ 25. ਫੜਾਕ ਮੂੰਹ ਤੇ ਗੱਲ ਕੋਣ ਮਾਰਦਾ ਸੀ?

ਉੱਤਰ : ਬਲਵੰਤ ਰਾਏ ।

ਪ੍ਰਸ਼ਨ 26. ਮਾਸੀ ਪਾਕਿਸਤਾਨੋਂ ਕਿਸ ਥਾਂ ਤੋਂ ਆਈ ਹੋਈ ਸੀ?

ਉੱਤਰ : ਰਾਵਲਪਿੰਡੀ ਤੋਂ ।

ਪ੍ਰਸ਼ਨ 27. ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਲਿਆ?

ਉੱਤਰ : ਭਣੇਵੀਂ ।

ਪ੍ਰਸ਼ਨ 28. ਕਹਾਣੀਕਾਰ ਤੇ ਉਸ ਦੀ ਪਤਨੀ ਮਾਸੀ ਨੂੰ ਕਿਸ ਦਿਨ ਗੁਰਦੁਆਰੇ ਤੇ ਮੰਦਰ ਲੈ ਕੇ ਗਏ?

ਉੱਤਰ : ਐਤਵਾਰ ।

ਪ੍ਰਸ਼ਨ 29. ਪਹਿਲਾਂ ਹਿੰਦੂ ਆਪਣੇ ਇਕ ਲੜਕੇ ਨੂੰ ਸਿੱਖ ਕਿਉਂ ਬਣਾਉਂਦੇ ਸਨ?

ਉੱਤਰ : ਤਾਂ ਜੋ ਬਾਕੀ ਬੱਚੇ ਬਚੇ ਰਹਿਣ ।

ਪ੍ਰਸ਼ਨ 30. ਬਲਵੰਤ ਰਾਏ ਕਿਹੜੇ ਦਿਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ?

ਉੱਤਰ : ਐਤਵਾਰ ਨੂੰ ।

ਪ੍ਰਸ਼ਨ 31. ਕਿਸ ਲੜਕੇ ਨੇ ਆਪਣੇ ਫਰੈਂਡਾਂ (ਮਿੱਤਰਾਂ) ਨਾਲ ਪਹਿਲਾਂ ਪ੍ਰੋਗਰਾਮ ਬਣਿਆ ਹੋਣ ਕਰਕੇ ਦਾਦੀ (ਮਾਸੀ) ਨਾਲ ਗੁਰਦੁਆਰੇ ਜਾਣ ਤੋਂ ਇਨਕਾਰ ਕਰ ਦਿੱਤਾ?

ਉੱਤਰ : ਅਨੰਤ ਨੇ ।

ਪ੍ਰਸ਼ਨ 32. ਕਿਸ ਲੜਕੀ ਨੇ ਟੈਲੀ ਦੇਖਣ ਦਾ ਬਹਾਨਾ ਲਾ ਕੇ ਦਾਦੀ (ਮਾਸੀ) ਨਾਲ ਗੁਰਦੁਆਰੇ ਜਾਣ ਤੋਂ ਇਨਕਾਰ ਕਰ ਦਿੱਤਾ?

ਉੱਤਰ : ਅਨੀਤਾ ਨੇ ।

ਪ੍ਰਸ਼ਨ 33. ਕਿਸ ਕੁੜੀ ਨੇ ਕਿਹਾ ਕਿ ਉਸ ਨੂੰ ਗੁਰਦੁਆਰੇ-ਮੰਦਰ ਜਾਣਾ ਚੰਗਾ ਨਹੀਂ ਲਗਦਾ?

ਉੱਤਰ : ਮੀਰਾ ਨੇ ।

ਪ੍ਰਸ਼ਨ 34. ਕਹਾਣੀਕਾਰ ਨੂੰ ਕਿਹੜੀ ਕੁੜੀ ਭਲੀਮਾਣਸ ਜਿਹੀ ਲਗਦੀ ਸੀ?

ਉੱਤਰ : ਮੀਰਾ ।

ਪ੍ਰਸ਼ਨ 35. ਮਾਸੀ ਕਿਹੜੇ ਵੇਲਿਆਂ ਦੀ ਔਰਤ ਸੀ?

ਉੱਤਰ : ਪੁਰਾਣੇ ।

ਪ੍ਰਸ਼ਨ 36. ਪੁਰਾਣੇ ਵੇਲਿਆਂ ਦੀਆਂ ਔਰਤਾਂ ਵਿਚ ਕਿਹੜੀ ਗੱਲ ਸਾਂਝੀ ਹੁੰਦੀ ਹੈ?

ਉੱਤਰ : ਕਰਮ ਕਰਨਾ ।

ਪ੍ਰਸ਼ਨ 37. ਮਾਸੀ ਗੁਰਦੁਆਰੇ ਦੇ ਲੰਗਰ ਵਿਚ ਕੀ ਕਰਨ ਗਈ?

ਉੱਤਰ : ਰੋਟੀਆਂ ਪਕਾਉਣ ।

ਪ੍ਰਸ਼ਨ 38. ਮਾਸੀ ਦੁਆਰਾ ਗੁਰਦੁਆਰੇ ਵਿਚ ਲੰਗਰ ਵਿਖੇ ਸੇਵਾ ਕਰਨ ਦਾ ਖ਼ਾਸ ਤੌਰ ‘ਤੇ ਕਿਸ ਉੱਤੇ ਪ੍ਰਭਾਵ ਪਿਆ?

ਜਾਂ

ਪ੍ਰਸ਼ਨ. ਮਾਸੀ ਦੁਆਰਾ ਮੰਦਰ ਵਿਚ ਭਜਨ ਗਾਏ ਜਾਣ ਦਾ ਖ਼ਾਸ ਤੌਰ ‘ਤੇ ਕਿਸ ਉੱਤੇ ਪ੍ਰਭਾਵ ਪਿਆ?

ਉੱਤਰ : ਪ੍ਰਧਾਨ ਸਾਹਿਬ ਉੱਤੇ ।

ਪ੍ਰਸ਼ਨ 39. ਮਾਸੀ ਨੇ ਮੰਦਰ ਵਿਚ ਕੀ ਕੀਤਾ?

ਉੱਤਰ : ਭਜਨ ਗਾਏ ।

ਪ੍ਰਸ਼ਨ 40. ਮਾਸੀ ਸ਼ੁਰੂ-ਸ਼ੁਰੂ ਵਿਚ ਇੰਗਲੈਂਡ ਦੇ ਜੀਵਨ ਨੂੰ ਕਿਹੋ ਜਿਹਾ ਸਮਝਦੀ ਸੀ?

ਉੱਤਰ : ਸਵਰਗ ਜਿਹਾ ।

ਪ੍ਰਸ਼ਨ 41. ਕਹਾਣੀਕਾਰ (ਮੈਂ-ਪਾਤਰ) ਤੇ ਉਸ ਦੀ ਪਤਨੀ ਮੱਖਣ ਦੀ ਥਾਂ ਕੀ ਖਾਂਦੇ ਸਨ?

ਉੱਤਰ : ਮਾਰਜਰੀਨ ।

ਪ੍ਰਸ਼ਨ 42. ਮਾਸੀ ਨੂੰ ਕਹਾਣੀਕਾਰ ਦੀ ਪਤਲੀ ਜਿਹੀ ਪਤਨੀ ਕਿਹੋ ਜਿਹੀ ਲਗਦੀ ਸੀ?

ਉੱਤਰ : ਫਾਕੜ ਜਿਹੀ ।

ਪ੍ਰਸ਼ਨ 43. ਮਾਸੀ ਨੇ ਕਹਾਣੀਕਾਰ ਦੀ ਪਤਨੀ ਦੇ ਮੋਢਿਆਂ ਤੇ ਤ੍ਰਿਕਲ ਪੀੜਾਂ ਦਾ ਕੀ ਇਲਾਜ ਦੱਸਿਆ?

ਉੱਤਰ : ਦੁੱਧ-ਘਿਓ ।

ਪ੍ਰਸ਼ਨ 44. ਇੰਡੀਆ ਵਿਚ ਵੀ ਇੰਗਲੈਂਡ ਵਾਂਗ ਗੁਆਂਢੀਆਂ ਦੀ ਸਾਂਝ ਨਾ ਹੋਣ ਬਾਰੇ ਦੱਸਦੀ ਹੋਈ ਮਾਸੀ ਕਿਹੜੇ ਸ਼ਹਿਰ ਦਾ ਹਵਾਲਾ ਦਿੰਦੀ ਹੈ?

ਉੱਤਰ : ਚੰਡੀਗੜ੍ਹ ।

ਪ੍ਰਸ਼ਨ 45. ਜਦੋਂ ਕਹਾਣੀਕਾਰ ਮਾਸੀ ਦੇ ਘਰ ਗਿਆ, ਤਾਂ ਉਹ ਕਿਸ ਤਰ੍ਹਾਂ ਰੋ ਰਹੀ ਸੀ?

ਉੱਤਰ : ਭੁੱਬਾਂ ਮਾਰ ਕੇ/ਜਾਰ-ਜਾਰ ।

ਪ੍ਰਸ਼ਨ 46. ਬਿੰਦੂ ਨੇ ਮਾਸੀ ਨੂੰ ਦੁਕਾਨ ਦੇ ਪਿਛਲੇ ਪਾਸੇ ਤੰਗ ਜਿਹੀ ਥਾਂ ਵਿਚ ਕਿੰਨੇ ਘੰਟੇ ਬੰਦ ਕਰੀ ਰੱਖਿਆ ਸੀ?

ਉੱਤਰ : ਪੰਦਰਾਂ ਘੰਟੇ ।

ਪ੍ਰਸ਼ਨ 47. ਕਹਾਣੀਕਾਰ (ਮੈਂ-ਪਾਤਰ) ਤੇ ਉਸ ਦੀ ਪਤਨੀ ਦੁੱਧ ਕਿਹੋ ਜਿਹਾ ਪੀਂਦੇ ਸਨ?

ਉੱਤਰ : ਘੱਟ ਕਰੀਮ ਵਾਲਾ ।

ਪ੍ਰਸ਼ਨ 48. ਮਾਸੀ ਅਨੁਸਾਰ ਕੌਣ-ਕੌਣ ਬਲਵੰਤ ਰਾਏ ਦੇ ਕਹਿਣੇ ਤੋਂ ਬਾਹਰ ਸਨ?

ਉੱਤਰ : ਮੁੰਡਾ ਤੇ ਛੋਟੀ ਕੁੜੀ ।

ਪ੍ਰਸ਼ਨ 49. ਕਹਾਣੀਕਾਰ (ਮੈਂ-ਪਾਤਰ) ਨੂੰ ਇੰਗਲੈਂਡ ਵਿਚਲੇ ਮਕਾਨ ਵਿਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ?

ਉੱਤਰ : ਸੱਤ ਸਾਲ ।

ਪ੍ਰਸ਼ਨ 50. ਮਾਸੀ ਨੂੰ ਕਿਸ ਕੁੜੀ ਦੇ ਲੱਛਣ ਚੰਗੇ ਨਹੀਂ ਸਨ ਲੱਗਦੇ?

ਉੱਤਰ : ਛੋਟੀ ਕੁੜੀ ਦੇ ।

ਪ੍ਰਸ਼ਨ 51. ਮਾਸੀ ਦੇ ਘਰ ਜਾਂਦਿਆਂ ਕਹਾਣੀਕਾਰ (ਮੈਂ-ਪਾਤਰ) ਨੂੰ ਰਸਤੇ ਵਿਚ ਖੜੀਆਂ ਮਕਾਨਾਂ ਦੀਆਂ ਕਤਾਰਾਂ ਕਿਸ ਤਰ੍ਹਾਂ ਦੀਆਂ ਪ੍ਰਤੀਤ ਹੋ ਰਹੀਆਂ ਸਨ?

ਉੱਤਰ : ਆਦਮਖੋਰ ਦਿਓ।

ਪ੍ਰਸ਼ਨ 52 ਕਹਾਣੀਕਾਰ ਬਲਵੰਤ ਰਾਏ ਤੇ ਉਸ ਦੀ ਪਤਨੀ ਦੇ ਬੱਚਿਆਂ ਦੀ ਦੁਨੀਆ ਨੂੰ ਕਿਹੋ ਜਿਹੀ ਕਹਿੰਦਾ ਹੈ?

ਉੱਤਰ : ਉੱਲੂਆਂ ਦੀ ।

ਪ੍ਰਸ਼ਨ 53. ਮਾਸੀ ਅਨੁਸਾਰ ਬਲਵੰਤ ਰਾਏ ਦੇ ਪਰਿਵਾਰ ਵਿਚਲੇ ਪੰਜ ਜਣਿਆਂ ਦੇ ਕਿੰਨੇ ਰਾਹ ਸਨ?

ਉੱਤਰ : ਪੰਜਾਹ ।

ਪ੍ਰਸ਼ਨ 54. ਬੱਚਿਆਂ ਦੇ ਮਾਸ-ਮੱਛੀ ਖਾਣ ਕਾਰਨ ਮਾਸੀ ਕੀ ਅਨੁਭਵ ਕਰਦੀ ਹੈ?

ਉੱਤਰ : ਆਪਣਾ ਧਰਮ ਭ੍ਰਿਸ਼ਟ।

ਪ੍ਰਸ਼ਨ 55. ਮਾਸੀ ਇੰਡੀਆ ਵਿਚ ਘਰ ਜਾਣ ਤੋਂ ਪਹਿਲਾਂ ਕਿੱਥੇ ਨਹਾਉਣਾ ਚਾਹੁੰਦੀ ਹੈ?

ਉੱਤਰ : ਹਰਦੁਆਰ ।

ਪ੍ਰਸ਼ਨ 56. ਕਹਾਣੀ ਦੇ ਅੰਤ ਵਿਚ ਮਾਸੀ ਇੰਗਲੈਂਡ ਦੇ ਜੀਵਨ ਨੂੰ ਕਿਹੋ ਜਿਹਾ ਸਮਝਣ ਲੱਗੀ?

ਉੱਤਰ : ਮੜ੍ਹੀਆਂ ਤੋਂ ਬੁਰਾ/ਮੜ੍ਹੀਆਂ ਤੋਂ ਵੀ ਪਰੇ ਦਾ ।

ਪ੍ਰਸ਼ਨ 57. ਬਲਵੰਤ ਰਾਏ ਦਾ ਕਿਹੜਾ ਬੱਚਾ ਮਾਸੀ ਨਾਲ ਜ਼ਰਾ ਪਿਆਰ ਨਾਲ ਪੇਸ਼ ਆਉਂਦਾ ਸੀ?

ਉੱਤਰ : ਵੱਡੀ ਕੁੜੀ ।

ਪ੍ਰਸ਼ਨ 58. ‘ਮੜ੍ਹੀਆਂ ਤੋਂ ਦੂਰ’ ਕਹਾਣੀ ਦੇ ਅੰਤ ਵਿਚ ਕਿਹੜਾ ਪਾਤਰ ਜ਼ਾਰ-ਜ਼ਾਰ ਰੋਂਦਾ ਹੈ?

ਉੱਤਰ-ਮਾਸੀ ।

ਪ੍ਰਸ਼ਨ 59. ਬਲਵੰਤ ਰਾਏ ਦੇ ਕਿੰਨੇ ਬੱਚੇ ਹਨ?

ਉੱਤਰ : ਤਿੰਨ-ਦੋ ਕੁੜੀਆਂ ਤੇ ਇਕ ਮੁੰਡਾ ।