ਮੌਰੀਆ ਸਾਮਰਾਜ ਦੀ ਸੈਨਾ


ਪ੍ਰਸ਼ਨ. ਮੌਰੀਆ ਸਾਮਰਾਜ ਦੀ ਸੈਨਾ ਦੇ ਸੰਗਠਨ ਦੀਆਂ ਕੀ ਵਿਸ਼ੇਸ਼ਤਾਈਆਂ ਸਨ?

ਉੱਤਰ : ਮੌਰੀਆ ਸਾਮਰਾਜ ਪਾਸ ਇਕ ਸ਼ਕਤੀਸ਼ਾਲੀ ਤੇ ਵਿਸ਼ਾਲ ਸੈਨਾ ਸੀ। ਉਹਨਾਂ ਦੀ ਸੈਨਾ ਦਾ ਸੰਗਠਨ ਬਹੁਤ ਕੁਸ਼ਲ ਸੀ। ਉਹਨਾਂ ਦੀ ਵਿਸ਼ਾਲ ਸੈਨਾ ਇਸ ਲਈ ਕਹੀ ਜਾਂਦੀ ਹੈ ਕਿਉਂਕਿ ਇਸ ਵਿੱਚ 6,00,000 ਪੈਦਲ, 30,000 ਘੋੜ ਸਵਾਰ, 9,000 ਹਾਥੀ ਤੇ 8,000 ਰੱਥ ਸਨ। ਉਸਦੀ ਸੈਨਾ ਦੇ ਚਾਰ ਮੁੱਖ ਭਾਗ ਸਨ : ਇਕ ਪਿਆਦਾ ਫੌਜ, ਦੂਜਾ ਘੋੜਾ ਸਵਾਰ ਫੌਜ, ਤੀਜਾ ਹਾਥੀ ਸੈਨਾ ਅਤੇ ਚੌਥਾ ਰੱਥ ਸੈਨਾ ਤੇ ਅਸਲਾਖਾਨਾ ਸਨ। ਇਹਨਾਂ ਵਿਭਾਗਾਂ ਦਾ ਪ੍ਰਬੰਧ ਵੱਖ-ਵੱਖ ਅਧਿਕਾਰੀ ਕਰਦੇ ਸਨ। ਇਹਨਾਂ ਅਧਿਕਾਰੀਆਂ ਲਈ ਪੰਜ-ਪੰਜ ਮੈਬਰਾਂ ਦੀਆਂ ਛੇ ਕਮੇਟੀਆਂ ਬਣੀਆਂ ਹੁੰਦੀਆਂ ਸਨ। ਸੈਨਿਕਾਂ ਦੀਆਂ ਤਨਖਾਹਾਂ ਚੰਗੀਆਂ ਹੁੰਦੀਆਂ ਸਨ। ਇਕ ਸਿੱਖੇ ਹੋਏ ਸੈਨਿਕ ਨੂੰ 500 ਪਣ ਮਿਲਦੇ ਸਨ। ਮੈਗਸਥਨੀਜ਼ ਦੇ ਲੇਖ ਦੱਸਦੇ ਹਨ ਕਿ ਮੌਰੀਆ ਸੈਨਾ ਚੰਗੇ ਹਥਿਆਰਾਂ ਨਾਲ ਲੈਸ ਹੁੰਦੀ ਸੀ। ਸੈਨਿਕ ਤੇ ਸੈਨਾਪਤੀਆਂ ਨੂੰ ਤਨਖਾਹਾਂ ਨਕਦ ਮਿਲਦੀਆਂ ਸਨ। ਲੜਾਈ ਵਿੱਚ ਚੱਕਰ, ਤ੍ਰਿਸ਼ੂਲ, ਗਦਾ, ਮੁਗਦਰ, ਤਲਵਾਰ, ਕਵਚ ਤੇ ਤੀਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਯੁੱਧ ਸਮੱਗਰੀ ਘੋੜਿਆਂ, ਖੱਚਰਾਂ ਤੇ ਬਲਦਾਂ ਅਦਿ ਦੁਆਰਾ ਲਿਜਾਈ ਜਾਂਦੀ ਸੀ। ਲੜਾਈ ਸਮੇਂ ਵੈਦ ਵੀ ਸੈਨਾ ਨਾਲ ਜਾਂਦੇ ਸਨ। ਸੈਨਾ ਦੇ ਪ੍ਰਬੰਧ ਲਈ 30 ਮੈਂਬਰਾਂ ਦੀ ਕਮੇਟੀ ਸੀ।


प्रश्न. मौर्य साम्राज्य के सैन्य संगठन की विशेषताएँ क्या थीं?

उत्तर: मौर्य साम्राज्य के पास एक शक्तिशाली और विशाल सेना थी। उनकी सेना का संगठन अत्यंत कुशल था। उनकी सेना को विशाल इसलिए कहा जाता है क्योंकि इसमें 6,00,000 पैदल सेना, 30,000 घुड़सवार, 9,000 हाथी और 8,000 रथ शामिल थे। उनकी सेना में चार मुख्य विभाग थे: एक पैदल सेना, दूसरा घुड़सवार सेना, तीसरा हाथी और चौथा रथ और शस्त्रागार था। इन विभागों का प्रबंधन अलग-अलग अधिकारियों द्वारा किया जाता था। इन पदाधिकारियों के लिए पांच-पांच सदस्यों की छह समितियां बनाई गईं।  सिपाहियों का वेतन अच्छा था। एक विद्वान सैनिक को 500 पण मिलते थे। मैगस्थनीज के लेखों में कहा गया है कि मौर्य सेना अच्छी तरह से सशस्त्र थी। सैनिकों एवं सेनापतियों को नकद वेतन मिलता था। युद्ध में चक्र, त्रिशूल, गदा, मुगदर, तलवार, कवच और बाणों का प्रयोग किया जाता था। युद्ध सामग्री घोड़ों, खच्चरों तथा बैलों आदि द्वारा ढोई जाती थी। युद्ध के दौरान डॉक्टर भी सेना के साथ जाते थे। सेना के प्रबंधन के लिए 30 सदस्यों की एक समिति थी।


Question. What were the characteristics of the military organization of the Maurya Empire?

Answer: The Maurya Empire had a powerful and huge army. The organization of his army was very efficient. His army is called huge because it included 6,00,000 infantry, 30,000 cavalry, 9,000 elephants and 8,000 chariots. There were four main divisions in his army: one was infantry, the second was cavalry, the third was elephants and the fourth was chariots and armory. These departments were managed by different officers. Six committees of five members each were formed for these officials. The salaries of the soldiers were good. A learned soldier used to get 500 panas.  Magasthenes’ writings state that the Maurya army was well-armed.  Soldiers and generals received salaries in cash. Chakra, trident,  mace, mugdar, sword, armor, and arrows were used in war. War material was carried by horses, mules and oxen, etc. During the war, doctors also accompanied the army. There was a committee of 30 members to manage the army.