ਮੌਰੀਆ ਸਾਮਰਾਜ ਦਾ ਪਤਨ


ਪ੍ਰਸ਼ਨ. ਮੌਰੀਆ ਸਾਮਰਾਜ ਦੇ ਪਤਨ ਦੇ ਕੀ ਕਾਰਨ ਸਨ?

ਉੱਤਰ : ਮੌਰੀਆ ਸਾਮਰਾਜ ਦੇ ਪਤਨ ਦੇ ਕਈ ਕਾਰਨ ਸਨ :

ਪਹਿਲਾ ਅਸ਼ੋਕ ਦੀ ਸ਼ਾਂਤੀਮਈ ਨੀਤੀ ਨਾਲ ਉਸਦਾ ਸੈਨਾ ਨਾਲ ਸੰਪਰਕ ਖਤਮ ਹੋ ਗਿਆ ਤੇ ਸੈਨਾ ਨੂੰ ਲੜਾਈ ਕਰਨੀ ਭੁੱਲ ਗਈ ਸੀ। ਸੈਨਿਕ ਪੱਖ ਤੋਂ ਮੌਰੀਆ ਸਾਮਰਾਜ ਕਮਜ਼ੋਰ ਹੋ ਗਿਆ ਸੀ।

ਦੂਜਾ ਅਸ਼ੋਕ ਦੇ ਕਮਜ਼ੋਰ ਉੱਤਰਾਧਿਕਾਰੀ ਇੰਨੇ ਵੱਡੇ ਸਾਮਰਾਜ ਨੂੰ ਨਾ ਸੰਭਾਲ ਸਕੇ, ਜਿਸ ਕਾਰਨ ਥਾਂ-ਥਾਂ ਤੇ ਵਿਦਰੋਹ ਹੋਣ ਲੱਗ ਪਏ।

ਤੀਜਾ ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮੌਰੀਆ ਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਉਹਨਾਂ ਦੇ ਸਾਮਰਾਜ ਦੇ ਵਿਚਕਾਰ ਨਹੀ ਸਗੋਂ ਉੱਤਰ ਪੱਛਮੀ ਸੀਮਾ ਤੋਂ ਬਹੁਤ ਦੂਰ ਸੀ, ਇਸ ਲਈ ਇਹਨਾਂ ਪ੍ਰਦੇਸ਼ਾਂ ਉੱਤੇ ਕਾਬੂ ਰੱਖਣਾ ਕਠਨ ਹੋ ਗਿਆ ਸੀ।

ਚੌਥਾ ਅਸ਼ੋਕ ਦੇ ਕਮਜ਼ੋਰ ਉੱਤਰਾਧਿਕਾਰੀ ਸਾਮਰਾਜ ਦੀ ਪੂਰੀ ਤਰ੍ਹਾਂ ਰੱਖਿਆ ਨਾ ਕਰ ਸਕੇ।

ਪੰਜਵਾਂ ਮੌਰੀਆ ਵੰਸ ਵਿੱਚ ਕੋਈ ਉੱਤਰਾਧਿਕਾਰੀ ਲਈ ਵਿਸ਼ੇਸ ਨਿਯਮ ਨਹੀ ਸੀ। ਇਸ ਲਈ ਇਕ ਸ਼ਾਸਕ ਦੇ ਮਰਦਿਆਂ ਹੀ ਰਾਜਗੱਦੀ ਲਈ ਰਾਜਕੁਮਾਰਾਂ ਵਿੱਚ ਯੁੱਧ ਛਿੜ ਜਾਂਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਮੌਰੀਆ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ।

ਛੇਵਾਂ ਅਸ਼ੋਕ ਨੇ ਬੁੱਧ ਧਰਮ ਗ੍ਰਹਿਣ ਕਰਕੇ ਜਨਤਾ ਦੀ ਭਲਾਈ ਦੇ ਬਹੁਤ ਕੰਮ ਕੀਤੇ ਜਿਹਨਾਂ ਤੇ ਬਹੁਤ ਖਰਚ ਹੋ ਗਿਆ ਤੇ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ। ਸੋ ਧਨ ਦੀ ਘਾਟ ਨਾਲ ਪ੍ਰਸ਼ਾਸਨ ਚਲਾਉਣਾ ਔਖਾ ਹੋ ਗਿਆ।

ਸੱਤਵਾਂ ਮੌਰੀਆ ਸਾਮਰਾਜ ਦੀ ਕਮਜ਼ੋਰੀ ਦੇਖ ਕੇ ਵਿਦੇਸ਼ੀ ਆਕ੍ਰਮਣਕਾਰੀਆਂ ਨੇ ਹਮਲੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮੌਰੀਆ ਸਾਮਰਾਜ ਨੂੰ ਬਹੁਤ ਹਾਨੀ ਪਹੁੰਚੀ।

ਇਸ ਤਰ੍ਹਾਂ ਹੌਲੀ-ਹੌਲੀ ਮੌਰੀਆ ਸਾਮਰਾਜ ਦਾ ਪਤਨ ਹੋ ਗਿਆ।


प्रश्न. मौर्य साम्राज्य के पतन के क्या कारण थे?

उत्तर: मौर्य साम्राज्य के पतन के कई कारण थे:

पहला कारण यह कि अशोक की शांतिपूर्ण नीति से उसका सेना से सम्बन्ध टूट गया और सेना युद्ध करना भूल गयी। मौर्य साम्राज्य सैन्य दृष्टि से कमजोर हो गया।

दूसरे, अशोक के कमजोर उत्तराधिकारी इतने बड़े साम्राज्य को संभाल नहीं सके, जिसके कारण जगह-जगह विद्रोह होने लगे।

तीसरे, कई इतिहासकारों का मत है कि मौर्यों की राजधानी पाटलिपुत्र (पटना) उनके साम्राज्य के मध्य में नहीं बल्कि उत्तर-पश्चिमी सीमा से बहुत दूर थी, इसलिए इन क्षेत्रों पर नियंत्रण रखना कठिन हो गया।

चतुर्थ कारण यह है कि अशोक के कमजोर उत्तराधिकारी साम्राज्य की पूर्ण सुरक्षा नहीं कर सके।

पांचवां यह कि मौर्य वंश में उत्तराधिकार के लिए कोई विशेष नियम नहीं था। इसलिए, जैसे ही किसी शासक की मृत्यु होती, राजकुमारों के बीच सिंहासन के लिए युद्ध छिड़ जाता। परिणाम यह हुआ कि मौर्य साम्राज्य का पतन होने लगा।

अशोक षष्टम ने बौद्ध धर्म अपना लिया और लोगों के कल्याण के लिए कई कार्य किये, जिसमें बहुत खर्च हुआ और सरकारी खजाना खाली हो गया।  अतः धन के अभाव के कारण प्रशासन चलाना कठिन हो गया।

सातवां कारण यह है कि मौर्य साम्राज्य की कमजोरी को देखकर विदेशी आक्रमणकारियों ने हमले किये जिससे मौर्य साम्राज्य को बहुत क्षति पहुँची।

इस प्रकार धीरे-धीरे मौर्य साम्राज्य का पतन हो गया।


Question. What were the reasons for the decline of the Maurya Empire?

Answer: There were many reasons for the decline of the Maurya Empire:

The first reason is that Ashoka’s peaceful policy broke his relationship with the army and the army forgot to fight. The Maurya Empire became weak militarily.

Secondly, Ashoka’s weak successors could not handle such a large empire, due to which rebellions broke out at various places.

Third, many historians believe that the Maurya capital Pataliputra (Patna) was not in the center of their empire but was far away from the north-western frontier, hence it became difficult to control these areas.

The fourth reason is that Ashoka’s weak successors could not provide complete security to the empire.

Fifth, there was no special rule for succession in the Maurya dynasty.  Therefore, as soon as a ruler died, a war for the throne would break out among the princes. The result was that the Maurya Empire began to decline.

Ashoka VI adopted Buddhism and did many works for the welfare of the people, which cost a lot and emptied the government treasury. Hence, due to a lack of funds, it became difficult to run the administration.

The seventh reason is that seeing the weakness of the Maurya Empire, foreign invaders attacked which caused great damage to the Maurya Empire.

In this way, the Maurya Empire gradually declined.