ਮੌਰੀਆ ਕਾਲ ਵਿੱਚ ਸ਼ਿਲਪਕਾਰ


ਪ੍ਰਸ਼ਨ. ਮੌਰੀਆ ਕਾਲ ਵਿੱਚ ਸ਼ਿਲਪਕਾਰਾਂ ਦਾ ਸੰਗਠਨ ਕਿਹੋ ਜਿਹਾ ਸੀ?

ਉੱਤਰ : ਕਿਸਾਨਾਂ ਵਾਂਗ ਮੌਰੀਆ ਕਾਲ ਵਿੱਚ ਸ਼ਿਲਪਕਾਰਾਂ ਦਾ ਸੰਗਠਨ ਵੀ ਬੁਹਤ ਵਧੀਆ ਸੀ। ਉਹਨਾਂ ਦਾ ਸਮਾਜ ਵਿੱਚ ਮਹੱਤਵਪੂਰਨ ਅਸਥਾਨ ਸੀ। ਮੈਗਸਥਨੀਜ਼ ਅਨੁਸਾਰ ਸਮਾਜਿਕ ਵਰਗੀਕਰਣ ਵਿੱਚ ਉਹ ਚੌਥੇ ਅਸਥਾਨ ਤੇ ਆਉਂਦੇ ਸਨ, ਵਿਉਪਾਰ ਦੇ ਵਿਕਾਸ ਦੇ ਕਾਰਨ ਸ਼ਿਲਪਕਾਰਾਂ ਤੇ ਕਾਰੀਗਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਗਿਆ ਸੀ।

ਸ਼ਿਲਪੀਆਂ ਦੀਆਂ ਸ਼੍ਰੇਣੀਆਂ ਬਹੁਤ ਮਹੱਤਵਪੂਰਨ ਉਦਯੋਗਿਕ ਸੰਸਥਾਵਾਂ ਦਾ ਰੂਪ ਧਾਰ ਚੁੱਕੀਆਂ ਸਨ। ਉਹਨਾਂ ਨੇ ਆਪਣਾ ਉਤਪਾਦਨ ਵਧਾਉਣ ਲਈ ਮਜ਼ਦੂਰਾਂ ਤੋਂ ਬਿਨਾਂ ਦਾਸਾਂ ਤੋਂ ਕੰਮ ਲੈਣਾਂ ਅਰੰਭ ਕਰ ਦਿੱਤਾ ਸੀ ਇਹਨਾਂ ਸ਼੍ਰੇਣੀਆਂ ਦੇ ਸ਼ਿਲਪਕਾਰ ਖੇਤੀਬਾੜੀ ਦੇ ਅਤੇ ਦੂਸਰੇ ਸੰਦ, ਹਥਿਆਰ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਵਸਤੂਆਂ ਦੇ ਰਤਨ ਤਿਆਰ ਕਰਦੇ ਸਨ।

ਮੌਰੀਆ ਕਾਲ ਵਿੱਚ ਸੁਨਿਆਰਿਆਂ ਤੇ ਸ਼ਰਾਫ਼ਾਂ ਦੀਆਂ, ਲੱਕੜੀ ਦਾ ਕੰਮ ਕਰਨ ਵਾਲਿਆਂ ਤੇ ‘ਸੰਗਤਰਾਸ਼ਾਂ’ ਦੀਆਂ ਆਪਣੀਆਂ-ਆਪਣੀਆਂ ਸੰਸਥਾਵਾਂ ਹੋਂਦ ਵਿੱਚ ਆ ਚੁੱਕੀਆਂ ਸਨ। ਇਹਨਾਂ ਤੋਂ ਬਿਨਾਂ ਹਾਥੀ ਦੰਦ ਦਾ ਕੰਮ ਕਰਨ ਵਾਲਿਆਂ ਦੀਆਂ, ਲੁਹਾਰਾਂ ਦੀਆਂ, ਘੁਮਿਆਰਾਂ ਦੀਆਂ ਤੇ ਜੁਲਾਹਿਆਂ ਦੀਆਂ ਸੰਸਥਾਵਾਂ ਵੀ ਹੁੰਦੀਆਂ ਸਨ।

ਮਾਲ ਦੀ ਵਿੱਕਰੀ ਸਰਕਾਰ ਦੀ ਨਿਗਰਾਨੀ ਹੇਠ ਹੁੰਦੀ ਸੀ, ਜਿਸ ਉੱਤੇ 10% ਟੈਕਸ ਪੈਂਦਾ ਸੀ। ਮੌਰੀਆ ਕਾਲ ਦੀਆਂ ਕਲਾਂ ਕ੍ਰਿਤੀਆਂ ਤੇ ਮਹਾਨ ਭਵਨ ਉਸ ਸਮੇਂ ਦੇ ਸਿਲਪੀਆਂ ਦੀ ਉੱਤਮ ਕਲਾਂ ਤੇ ਸ਼ਫ਼ਲਤਾਵਾ ਦੇ ਮੂੰਹ ਬੋਲਦੇ ਸਬੂਤ ਹਨ।


प्रश्न. मौर्य काल में शिल्पकारों के संगठन किस प्रकार के थे?

उत्तर: किसानों की तरह मौर्य काल में कारीगरों का संगठन भी बहुत अच्छा था। समाज में उनका महत्वपूर्ण स्थान था। मेगस्थनीज के अनुसार वे सामाजिक वर्गीकरण में चौथे स्थान पर थे, व्यापार के विकास के कारण शिल्पकारों और कारीगरों की संख्या में काफी वृद्धि हुई।

कारीगर वर्ग बहुत महत्वपूर्ण औद्योगिक संस्थानों में विकसित हो गए थे। अपना उत्पादन बढ़ाने के लिए उन्होंने दासों के स्थान पर मजदूरों को नियोजित करना शुरू कर दिया। इन वर्गों के कारीगरों ने कृषि और अन्य उपकरणों, हथियारों और घरेलू वस्तुओं के लिए रत्नों का उत्पादन किया।

मौर्य काल के दौरान, सुनारों और रईसों, लकड़ी का काम करने वालों और ‘संगत्रशों’ की अपनी संस्थाएँ थीं। इनके अलावा हाथीदांत का काम करने वालों, लोहारों, कुम्हारों और बुनकरों के संगठन भी थे।

वस्तुओं की बिक्री सरकार की देखरेख में होती थी, जिस पर 10% कर लगता था। मौर्य काल की कलाकृतियाँ और विशाल इमारतें उस समय के मूर्तिकारों की उत्कृष्ट कला और कौशल का प्रमाण हैं।


Question. What were the types of organizations of craftsmen during the Maurya period?

Answer: Like farmers, the organization of artisans during the Maurya period was also very good.  They had an important place in the society. According to Megasthenes, they were at the fourth position in the social classification, due to the development of trade the number of craftsmen and artisans increased significantly.

The artisan classes had developed into very important industrial institutions. To increase their production, they started employing laborers instead of slaves. Artisans of these classes produced gems for agricultural and other implements, weapons, and household items.

During the Maurya period, goldsmiths and nobles, woodworkers, and ‘Sangatrashas’ had their institutions. Apart from these, there were also organizations of ivory workers, blacksmiths, potters, and weavers.

The sale of goods was under the supervision of the government, on which a 10% tax was levied. The artworks and huge buildings of the Maurya period are a testimony to the excellent art and skill of the sculptors of that time.