ਮੌਰੀਆ ਕਾਲ ਦੀ ਕਲਾ


ਪ੍ਰਸ਼ਨ. ਮੌਰੀਆ ਕਾਲ ਦੀ ਕਲਾ ਦੀਆਂ ਕੀ ਵਿਸੇਸਤਾਵਾਂ ਸਨ?

ਉੱਤਰ : ਮੌਰੀਆ ਕਾਲ ਵਿੱਚ ਕਲਾ ਦੇ ਭਿੰਨ-ਭਿੰਨ ਅੰਗਾਂ ਦੀ ਅਦਭੁੱਤ ਉਨੱਤੀ ਹੋਈ। ਇਸ ਲਈ ਕਲਾ ਦੇ ਪੱਖ ਤੋਂ ਇਸ ਕਾਲ ਨੂੰ ਇਕ ਮਹੱਤਵਪੂਰਨ ਮਿੱਥਿਆ ਜਾਂਦਾ ਹੈ।

ਵਾਸਤਵ ਵਿੱਚ ਮੌਰੀਆ ਕਾਲ ਵਿੱਚ ਭਵਨ ਨਿਰਮਾਣ ਕਲਾ, ਪਾਲਿਸ਼ ਕਲਾ, ਮੂਰਤੀ ਕਲਾ, ਗਹਿਣੇ ਬਣਾਉਣ ਦੀ ਕਲਾ ਤੇ ਇੰਜੀਨੀਅਰਿੰਗ ਕਲਾ ਕਾਫੀ ਵਿਕਸਤ ਹੋ ਚੁੱਕੀ ਸੀ। ਮੌਰੀਆ ਸ਼ਾਸਕਾਂ ਨੇ ਬਹੁਤ ਸੁੰਦਰ ਰਾਜ ਮਹੱਲ ਬਣਾਏ, ਜਿਨ੍ਹਾਂ ਨੂੰ ਵੇਖ ਕੇ ਵਿਦੇਸ਼ੀ ਯਾਤਰੀ ਹੈਰਾਨ ਰਹਿ ਗਏ ਸਨ। ਪਰ ਮੌਰੀਆ ਸ਼ਾਸਕਾਂ ਨੇ ਭਵਨ ਲੱਕੜੀ ਦੇ ਬਣਵਾਏ ਸਨ। ਇਸ ਲਈ ਸਾਡੇ ਤੱਕ ਨਹੀਂ ਪਹੁੰਚ ਸਕੇ। ਪਰ ਉਨ੍ਹਾਂ ਭਵਨਾਂ ਦਾ ਵਰਨਣ ਵਿਦੇਸ਼ੀ ਯਾਤਰੀਆਂ ਨੇ ਆਪਣੇ ਬਿਰਤਾਂਤਾਂ ਵਿੱਚ ਬਹੁਤ ਸੋਹਣਾ ਕੀਤਾ ਹੈ।

ਅਸ਼ੋਕ ਦੇ ਮਹੱਲ ਇਸ ਕਲਾ ਦਾ ਉਤੱਮ ਨਮੂਨਾ ਸਨ। ਵਾਸਤੂ ਕਲਾ ਮੌਰੀਆ ਕਾਲ ਵਿੱਚ ਬਹੁਤ ਉਨੱਤ ਸੀ। ਸੁੰਦਰ ਸਤੰਭ, ਉੱਤਮ ਮੂਰਤੀਆਂ ਅਤੇ ਗੁਫਾਵਾਂ ਇਸ ਕਲਾ ਦੇ ਉੱਤਮ ਨਮੂਨੇ ਹਨ।

ਅਸ਼ੋਕ ਦੇ ਸਤੰਭ 50 ਤੋਂ 60 ਫੁੱਟ ਤੱਕ ਉੱਚੇ ਹਨ ਤੇ ਉਨ੍ਹਾਂ ਦਾ ਭਾਰ ਵੀ 50 ਟਨ ਦੇ ਲਗਭੱਗ ਹੈ। ਪਸ਼ੂ-ਪੰਛੀਆਂ ਦੇ ਚਿੱਤਰ ਤੇ ਮੂਰਤੀਆਂ ਆਪਣੀ ਸੁੰਦਰਤਾ ਵਿੱਚ ਆਪਣੀ ਮਿਸਾਲ ਆਪ ਹਨ।

ਉੜੀਸਾ ਵਿੱਚ ਧੌਲੀ ਵਿਖੇ ਹਾਥੀ ਦੀ ਮੂਰਤੀ ਮੌਰੀਆ ਕਲਾ ਦਾ ਸਰਬ ਉੱਤਮ ਨਮੂਨਾ ਹੈ। ਇਸ ਮੂਰਤੀ ਵਿੱਚ ਕਲਾਤਮਕ ਨਿਪੁੰਨਤਾ ਦੇ ਨਾਲ-ਨਾਲ ਸੰਜੀਵਤਾ ਤੇ ਓਜ ਨਜ਼ਰੀ ਆਉਂਦੀ ਹੈ।

ਪਹਾੜਾਂ ਨੂੰ ਕੱਟ ਕੇ ਬਣਾਈਆਂ ਗਈਆਂ ਗੁਫਾਵਾਂ ਵੀ ਇਸ ਕਲਾ ਦੇ ਅਦੁੱਤੀ ਨਮੂਨੇ ਹਨ।

ਮੌਰੀਆ ਕਾਲ ਵਿੱਚ ਪਾਲਿਸ਼ ਕਰਨ ਦੀ ਕਲਾ ਇੰਨੀ ਉੱਨਤ ਸੀ ਕਿ ਅਸੀਂ ਹੁਣ ਤੱਕ ਉਸ ਕਲਾ-ਤੱਕ ਨਹੀ ਪੁਹੰਚ ਸਕੇ।

ਮੌਰੀਆ ਕਾਲ ਵਿੱਚ ਇੰਜੀਨਿਅਰਿੰਗ ਕਲਾ ਵੀ ਬਹੁਤ ਉਨੱਤ ਸੀ। ਪਹਾੜਾਂ ਨੂੰ ਕੱਟਣਾ, ਉਹਨਾਂ ਨੂੰ ਸੰਭਾਲਣਾ, ਤਰਾਸ਼ਨਾ ਤੇ ਉਹਨਾਂ ਦੇ ਸਤੰਭ ਤਿਆਰ ਕਰਨੇ ਇੰਜੀਨੀਅਰਿੰਗ ਕਲਾ ਦੇ ਵਿਕਾਸ ਦੇ ਸਬੂਤ ਹਨ।


प्रश्न. मौर्यकालीन कला की विशेषताएँ क्या थीं?

उत्तर: मौर्य काल के दौरान कला की विभिन्न शाखाओं का उल्लेखनीय विकास हुआ। अतः कला की दृष्टि से यह काल एक महत्वपूर्ण काल माना जाता है।

वास्तव में, मौर्य काल के दौरान वास्तुकला की कला, पॉलिश करने की कला, मूर्तिकला की कला, आभूषण बनाने की कला और इंजीनियरिंग कला अत्यधिक विकसित हुई थी। मौर्य शासकों ने बहुत सुंदर महल बनवाए, जिन्हें देखकर विदेशी यात्री आश्चर्यचकित रह जाते थे। लेकिन मौर्य शासकों ने इमारतों का निर्माण लकड़ी से कराया।  इसलिए हम तक नहीं पहुंच सके। लेकिन विदेशी यात्रियों ने अपने वृत्तांतों में इन इमारतों का सुंदर वर्णन किया है।

अशोक के महल इस कला का सर्वोत्तम उदाहरण थे। मौर्य काल में वास्तु कला का विकास हुआ।  सुंदर खंभे, उत्कृष्ट मूर्तियां और गुफाएं इस कला के सर्वोत्तम उदाहरण हैं।

अशोक के स्तंभ 50 से 60 फीट ऊंचे और लगभग 50 टन वजनी हैं। जानवरों और पक्षियों की तस्वीरें और मूर्तियां अपनी सुंदरता में अनुकरणीय हैं।

उड़ीसा के धौली में हाथी की मूर्ति मौर्यकालीन कला का सर्वोत्तम उदाहरण है। यह मूर्तिकला निपुणता के साथ-साथ सजीवता और ओज को भी प्रदर्शित करती है।

पहाड़ों को काटकर बनाई गई गुफाएँ भी इस कला का अविश्वसनीय उदाहरण हैं।

मौर्य काल में पॉलिश करने की कला इतनी उन्नत थी कि हम अभी तक उस कला तक नहीं पहुँच पाए हैं।

मौर्य काल में इंजीनियरिंग की कला भी बहुत उन्नत थी। पहाड़ों को काटना, उनका रखरखाव करना, तराशना और उनके स्तंभ तैयार करना इंजीनियरिंग कला के विकास के प्रमाण हैं।


Question. What were the characteristics of Mauryan art?

Answer: Various branches of art developed significantly during the Maurya period. Therefore, this period is considered an important period from the point of view of art.

In fact, the art of architecture, the art of polishing, the art of sculpture, the art of jewelry making, and the art of engineering were highly developed during the Maurya period. The Maurya rulers built very beautiful palaces, which foreign travelers were amazed to see. However, the Maurya rulers constructed buildings with wood.  That’s why we couldn’t reach them.  But foreign travelers have beautifully described these buildings in their accounts.

Ashoka’s palaces were the best examples of this art. Architecture developed during the Maurya period.  Beautiful pillars, exquisite sculptures, and caves are the best examples of this art.

The pillars of Ashoka are 50 to 60 feet high and weigh about 50 tons.  Pictures and sculptures of animals and birds are exemplary in their beauty.

The elephant sculpture at Dhauli in Orissa is the best example of Mauryan art. This sculpture displays skill as well as liveliness and vigor.

The caves carved out of the mountains are also incredible examples of this art.

The art of polishing was so advanced during the Maurya period that we have not been able to reach that art yet.

The art of engineering was also very advanced during the Maurya period.  Cutting the mountains, maintaining them, carving, and preparing their pillars are evidence of the development of engineering art.