CBSEClass 9th NCERT PunjabiEducationPunjab School Education Board(PSEB)

ਮੌਨਧਾਰੀ – ਵਸਤੂਨਿਸ਼ਠ ਪ੍ਰਸ਼ਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪ੍ਰਸ਼ਨ 1 . “ਤੁਹਾਨੂੰ ਕਿੰਨੀ ਵਾਰ ਕਿਹਾ ਕਿ  ਜਾਂਦਿਆਂ ਨੂੰ ਪਿੱਛੋਂ ਅਵਾਜ਼ ਨਾ ਮਾਰਿਆ ਕਰ।” ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?

ਉੱਤਰ – ਮੌਨਧਾਰੀ

ਪ੍ਰਸ਼ਨ 2 . ‘ਮੌਨਧਾਰੀ’ ਇਕਾਂਗੀ ਕਿਸ ਦੀ ਰਚਨਾ ਹੈ?

ਉੱਤਰ – ਈਸ਼ਵਰ ਚੰਦਰ ਨੰਦਾ

ਪ੍ਰਸ਼ਨ 3 . ਪ੍ਰਸ਼ਨ ਨੰ : 1 ਵਿੱਚ ਸ਼ਬਦ ਬੋਲਣ ਵਾਲਾ ਕਿੱਥੇ ਚਲਿਆ ਸੀ ?

ਉੱਤਰ – ਦਵਾਈ ਲੈਣ (ਡਾਕਟਰ ਤੋਂ)

ਪ੍ਰਸ਼ਨ 4 . ਹਰੀ ਚੰਦ ਦਾ ਸੁਭਾਅ ਕਿਹੋ ਜਿਹਾ ਹੈ ?

ਉੱਤਰ – ਵਹਿਮੀ

ਪ੍ਰਸ਼ਨ 5 . ਰਾਮ ਪਿਆਰੀ / ਹਰੀ ਚੰਦ / ਮਦਨ ਲਾਲ / ਕਿਸ਼ੋਰ ਕਿਸ ਇਕਾਂਗੀ ਦੇ ਪਾਤਰ ਹਨ ?

ਉੱਤਰ – ਮੌਨਧਾਰੀ

ਪ੍ਰਸ਼ਨ 6 . ‘ਮੌਨਧਾਰੀ’ ਇਕਾਂਗੀ ਦੇ ਕੁੱਲ ਕਿੰਨੇ ਪਾਤਰ ਹਨ ?

ਉੱਤਰ – ਪੰਜ

ਪ੍ਰਸ਼ਨ 7 . ਰਾਮ ਪਿਆਰੀ ਦੇ ਪਤੀ ਦਾ ਕੀ ਨਾਂ ਹੈ ?

ਉੱਤਰ – ਹਰੀ ਚੰਦ

ਪ੍ਰਸ਼ਨ 8 . ਹਰੀ ਚੰਦ ਦੀ ਉਮਰ ਕਿੰਨੀ ਹੈ ?

ਉੱਤਰ – ਲਗਭਗ ਸੱਠ ਸਾਲ

ਪ੍ਰਸ਼ਨ 9 . ਮੌਨਧਾਰੀ ਇਕਾਂਗੀ ਵਿੱਚ ਕਿਸਦੀ ਸਿਹਤ ਖਰਾਬ ਰਹਿੰਦੀ ਹੈ ?

ਉੱਤਰ – ਹਰੀ ਚੰਦ ਦੀ

ਪ੍ਰਸ਼ਨ 10 . ਈਸ਼ਵਰ ਚੰਦਰ ਨੰਦਾ ਦਾ ਜੀਵਨ ਕਾਲ ਕਿਹੜਾ ਸੀ ?

ਉੱਤਰ – 1892 – 1966 ਈ. (੧੮੯੨ – ੧੯੬੬ ਈ.)

ਪ੍ਰਸ਼ਨ 11 . ਈਸ਼ਵਰ ਚੰਦਰ ਨੰਦਾ ਦਾ ਜਨਮ ਸਥਾਨ ਕਿਹੜਾ ਹੈ ?

ਉੱਤਰ – ਗਾਂਧੀਆਂ ਪਨਿਆਰ

ਪ੍ਰਸ਼ਨ 12 . ਮੌਨਧਾਰੀ ਇਕਾਂਗੀ ਵਿੱਚ ਅੱਧਖੜ ਉਮਰ ਦੀ ਔਰਤ ਕਿਹੜੀ ਹੈ ?

ਉੱਤਰ – ਰਾਮ ਪਿਆਰੀ

ਪ੍ਰਸ਼ਨ 13 . ‘ਮੌਨਧਾਰੀ’ ਇਕਾਂਗੀ ਵਿੱਚ ਕਿਸ ਨੂੰ ਡਾਕਟਰ ਨੇ ਸਿਰ ਤੋਂ ਪੈਰ ਤੱਕ ਦੀ ਬਿਮਾਰੀ ਦੱਸੀ ?

ਉੱਤਰ – ਹਰੀ ਚੰਦ ਨੂੰ

ਪ੍ਰਸ਼ਨ 14 . ਮਦਨ ਲਾਲ ਦੀ ਉਮਰ ਕਿੰਨੀ ਹੈ ?

ਉੱਤਰ – 30 – 32 ਸਾਲ (੩੦ – ੩੨ ਸਾਲ)

ਪ੍ਰਸ਼ਨ 15 . ਸਾਧੂ ਦਾ ਜੋਟੀਦਾਰ ਕੌਣ ਸੀ ?

ਉੱਤਰ – ਮੌਨਧਾਰੀ

ਪ੍ਰਸ਼ਨ 16 . ‘ਮੌਨਧਾਰੀ’ ਇਕਾਂਗੀ ਦੇ ਵਾਪਰਨ ਦਾ ਸਥਾਨ ਕਿਹੜਾ ਹੈ ?

ਉੱਤਰ – ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ

ਪ੍ਰਸ਼ਨ 17 . ਸਰਕਾਰੀ ਦਫਤਰ ਵਿੱਚ ਅਸਿਸਟੈਂਟ ਕੌਣ ਹੈ ?

ਉੱਤਰ – ਕਿਸ਼ੋਰ ਚੰਦ

ਪ੍ਰਸ਼ਨ 18 . ਇਕਾਂਗੀ ਦੇ ਸ਼ੁਰੂ ਵਿੱਚ ਰਾਮ ਪਿਆਰੀ ਕੀ ਕਰਦੀ ਦਿਖਾਈ ਦਿੰਦੀ ਹੈ ?

ਉੱਤਰ – ਸਬਜ਼ੀ ਚੀਰਦੀ

ਪ੍ਰਸ਼ਨ 19 . ਹਰੀ ਚੰਦ ਆਪਣੇ ਪੁੱਤਰ ਨਾਲ਼ ਕਿੱਥੇ ਰਹਿੰਦਾ ਹੈ ?

ਉੱਤਰ – ਸਰਕਾਰੀ ਕੁਆਰਟਰ ਵਿੱਚ

ਪ੍ਰਸ਼ਨ 20 . ਰਾਮ ਪਿਆਰੀ ਕਿੰਨੇ ਨੰਬਰ ਦੇ ਕੁਆਰਟਰ ਵਿੱਚ ਰਹਿੰਦੀ ਹੈ ?

ਉੱਤਰ – ਚੌਦਾਂ / 14 / ੧੪

ਪ੍ਰਸ਼ਨ 21 . ਕੁਲੀ ਰਾਮ ਪਿਆਰੀ ਦੇ ਘਰ ਕਿਸ ਦੀ ਟਰੰਕੀ ਛੱਡ ਕੇ ਜਾਂਦਾ ਹੈ ?

ਉੱਤਰ – ਮਦਨ ਲਾਲ ਦੀ

ਪ੍ਰਸ਼ਨ 22 . ਮੌਨਧਾਰੀ ਸਰੀਰ ਪੱਖੋਂ ਕਿਸ ਤਰ੍ਹਾਂ ਦਾ ਹੈ ?

ਉੱਤਰ – ਸੁੱਕੜਾ – ਕੀਂਗੜ ਜਿਹਾ

ਪ੍ਰਸ਼ਨ 23 . ਮਦਨ ਲਾਲ ਦੀ ਮਾਂ ਦਾ ਕੀ ਨਾਂ ਹੈ ?

ਉੱਤਰ – ਗਿਆਨੋ

ਪ੍ਰਸ਼ਨ 24 . ‘ਮੌਨਧਾਰੀ’ ਇਕਾਂਗੀ ਵਿੱਚ ਪੁਲਿਸ ਕਿਸ ਦਾ ਪਿੱਛਾ ਕਰ ਰਹੀ ਹੈ ?

ਉੱਤਰ – ਮਦਨ ਲਾਲ ਦਾ

ਪ੍ਰਸ਼ਨ 25 . ‘ਮੌਨਧਾਰੀ’ ਇਕਾਂਗੀ ਵਿੱਚ ਦਾਖ਼ਲ ਹੋਣ ਵਾਲੇ ਕਿਹੜੇ ਪਾਤਰ ਦਾ ਹੁਲੀਆ ਵਿਗੜਿਆ ਹੋਇਆ ਹੈ ?

ਉੱਤਰ – ਮਦਨ ਲਾਲ ਦਾ

ਪ੍ਰਸ਼ਨ 26 . ਮਦਨ ਲਾਲ ਅਨੁਸਾਰ ਪੁਲਿਸ ਮਦਨ ਦੇ ਪਿੱਛੇ ਕਿਉਂ ਪਈ ਹੈ ?

ਉੱਤਰ – ਗਬਨ ਕਰਨ ਕਰਕੇ

ਪ੍ਰਸ਼ਨ 27 . ਇਕਾਂਗੀ ਅਨੁਸਾਰ ਮਦਨ ਨੂੰ ਗਬਨ ਕਰਨ ਲਈ ਕਿਸਨੇ ਫੁਸਲਾਇਆ ?

ਉੱਤਰ – ਭੂਸ਼ਣ ਨੇ

ਪ੍ਰਸ਼ਨ 28 . ਕਲਰਕ ਭੂਸ਼ਣ ਨੇ ਕਿੰਨੇ ਰੁਪਈਆਂ ਦਾ ਗਬਨ ਕੀਤਾ ਸੀ ?

ਉੱਤਰ – 48 ਹਜ਼ਾਰ ਦਾ (੪੮ ਹਜ਼ਾਰ ਦਾ)

ਪ੍ਰਸ਼ਨ 29 . “ਉਸ ਨੇ ਮੈਨੂੰ ਫੁਸਲਾਇਆ, ਮੇਰੀ ਅਕਲ ‘ਤੇ ਪਰਦਾ ਪੈ ਗਿਆ” ? ਇਹ ਸ਼ਬਦ ਕਿਸ ਇਕਾਂਗੀ ਵਿੱਚ ਹਨ ਤੇ ਕਿਸ ਨੇ ਕਹੇ ਸਨ ?

ਉੱਤਰ – ਮੌਨਧਾਰੀ / ਮਦਨ ਲਾਲ ਨੇ

ਪ੍ਰਸ਼ਨ 30 . ਪੁਲਿਸ ਨੇ ਮਦਨ ਲਾਲ ਨੂੰ ਕਿਵੇਂ ਫੜਿਆ ?

ਉੱਤਰ – ਸਾਧੂਆਂ ਦਾ ਭੇਸ਼ ਬਣਾ ਕੇ

ਪ੍ਰਸ਼ਨ 31 . ‘ਮੌਨਧਾਰੀ’ ਇਕਾਂਗੀ ਵਿੱਚ ਸਾਧੂ ਦੇ ਭੇਸ਼ ਵਿੱਚ ਅਸਲ ਵਿੱਚ ਕੌਣ ਸਨ ?

ਉੱਤਰ – ਹਵਾਲਦਾਰ

ਪ੍ਰਸ਼ਨ 32 . ‘ਮੌਨਧਾਰੀ’ ਅਸਲ ਵਿੱਚ ਕੌਣ ਸੀ ?

ਉੱਤਰ – ਪੁਲਿਸ ਇੰਸਪੈਕਟਰ

ਪ੍ਰਸ਼ਨ 33 . ਸਾਧੂ ਕਿੱਥੇ ਬੈਠਦੇ ਹਨ ?

ਉੱਤਰ – ਜ਼ਮੀਨ ਉੱਤੇ

ਪ੍ਰਸ਼ਨ 34 . ਰਾਮ ਪਿਆਰੀ ਸਾਧੂਆਂ ਅੱਗੇ ਖਾਣ ਲਈ ਕੀ ਰੱਖਦੀ ਹੈ ?

ਉੱਤਰ – ਫਲ

ਪ੍ਰਸ਼ਨ 35 . ਸਾਧੂ ਅਨੁਸਾਰ ਦਵਾਈਆਂ / ਦਾਰੂਆਂ ਤੋਂ ਵੱਡੀ ਔਸ਼ਧੀ ਕਿਹੜੀ ਹੈ ?

ਉੱਤਰ – ਦਾਨ

ਪ੍ਰਸ਼ਨ 36 . ਸਾਧੂਆਂ ਨੂੰ ਕੌਣ ਪਾਖੰਡੀ / ਮੰਗਤੇ / ਨਿਕੰਮੇ / ਵਿਭਾਚਾਰੀ /ਲੁਟੇਰੇ ਕਹਿੰਦਾ ਹੈ ?

ਉੱਤਰ – ਕਿਸ਼ੋਰ ਚੰਦ

ਪ੍ਰਸ਼ਨ 37 . ਪੁਲਿਸ ਇੰਸਪੈਕਟਰ ਦਾ ਕੀ ਨਾਂ ਸੀ ?

ਉੱਤਰ – ਦੀਪ ਚੰਦ