ਮੌਨਧਾਰੀ – ਔਖੇ ਸ਼ਬਦਾਂ ਦੇ ਅਰਥ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਬਰਾਂਡਾ – ਮਕਾਨ ਦੇ ਕਮਰਿਆਂ ਅੱਗੇ ਛੱਤੀ ਹੋਈ ਖੁੱਲ੍ਹੀ ਉਸਾਰੀ

ਚਾਰਪਾਈ – ਮੰਜਾ / ਮੰਜੀ

ਸਾਫ਼ਾ – ਸਿਰ ਉੱਤੇ ਬੰਨ੍ਹਣ ਵਾਲਾ ਕੱਪੜਾ, ਪਰਨਾ, ਛੋਟੀ ਪੱਗ

ਤੁੱਰ੍ਹਾ – ਪੱਗ ਦਾ ਲੜ੍ਹ, ਟੌਰਾ

ਗੁਰਗਾਬੀ – ਇੱਕ ਤਰ੍ਹਾਂ ਦੀ ਪੈਰ ਦੀ ਜੁੱਤੀ, ਬਿਨਾਂ ਤਸਮੇ ਵਾਲਾ ਬੂਟ

ਮੱਤ – ਅਕਲ, ਸਮਝ, ਬੂਝ

ਸ਼ਤਰੰਜ – ਇੱਕ ਖੇਡ, ਚੈੱਸ

ਬੁੱਧ – ਬੁੱਧੀ, ਅਕਲ

ਛੋਕਰਾ – ਮੁੰਡਾ, ਲੜਕਾ

ਹੁਲੀਆ – ਸ਼ਕਲ – ਸੂਰਤ

ਸੁੱਖ – ਸਾਂਦ – ਖੈਰੀਅਤ

ਹੌਕਾ – ਦੁੱਖ ਵਿੱਚ ਲੰਮਾ ਸਾਹ ਲੈਣ ਦੀ ਕਿਰਿਆ

ਡੋਬ – ਦਿਲ ਘਟਣ ਦਾ ਭਾਵ

ਦਮ – ਸਾਹ

ਹੌਂਕਣਾ – ਸਾਹ ਚੜ੍ਹਨਾ

ਅਰਮਾਨ – ਰੀਝ, ਚਾਅ

ਖੁਸਣਾ – ਅੰਗਾਂ ਵਿੱਚ ਥਕਾਵਟ ਕਾਰਨ ਬੇਚੈਨੀ ਮਹਿਸੂਸ ਹੋਣਾ

ਰਾਜ਼ਦਾਰੀ – ਭੇਤ ਛੁਪਾ ਕੇ ਰੱਖਣ ਦਾ ਭਾਵ

ਗਬਨ – ਪੈਸੇ ਦੀ ਚੋਰੀ, ਹੇਰਾ – ਫੇਰੀ

ਨਿੱਤਰਨਾ – ਸਾਫ਼ ਹੋਣਾ

ਪੁਲਿਸ ਦੀ ਫੰਡ – ਪੁਲਿਸ ਦੀ ਮਾਰ

ਵੈਰੀ – ਦੁਸ਼ਮਣ

ਪਰਤ ਕੇ ਆਉਣਾ – ਵਾਪਸ ਆਉਣਾ

ਤ੍ਰਭਕਣਾ – ਡਰ ਨਾਲ਼ ਇੱਕ ਦਮ ਹਿਲ ਜਾਣਾ

ਊਂਘ – ਸੁਸਤਾਉਣ ਦੀ ਅਵਸਥਾ

ਬਿਪਤਾ – ਮੁਸੀਬਤ

ਬਾਰਾਂ – ਮਾਸੀ – ਬਾਰ੍ਹਾਂ ਮਹੀਨੇ ਦਾ

ਫੱਕਣਾ – ਕਿਸੇ ਚੀਜ਼ ਨੂੰ ਹਥੇਲੀ ਉੱਤੇ ਰੱਖ ਕੇ ਇੱਕੋ ਵਾਰੀ ਮੂੰਹ ਵਿੱਚ ਪਾ ਜਾਣਾ

ਪੋਸਟ – ਮਾਰਟਮ – ਮੌਤ ਤੋਂ ਬਾਅਦ ਸਰੀਰ ਦਾ ਕੀਤਾ ਜਾਣ ਵਾਲਾ ਨਿਰੀਖਣ

ਭਰਮ – ਭੁਲੇਖਾ

ਅਟਕਣਾ – ਰੁੱਕਣਾ

ਬੜਬੋਲਾ – ਬਹੁਤ ਬੋਲਣ ਵਾਲਾ

ਕੌੜੀ – ਫਿੱਕੀ – ਮਨ ਨੂੰ ਨਾ ਚੰਗਾ ਲੱਗਣ ਦਾ ਭਾਵ

ਦ੍ਰਿਸ਼ਟੀ – ਨਜ਼ਰ

ਸਰਬੱਤ ਦਾ ਭਲਾ – ਸਾਰੀ ਮਨੁੱਖਤਾ ਦਾ ਭਲਾ

ਤ੍ਰਿਸ਼ਨਾ – ਇੱਛਾ, ਖਾਹਸ਼

ਬਿਰਾਜਣਾ – ਬੈਠਣਾ

ਕਲੇਸ਼ – ਲੜਾਈ

ਵਿਅੰਗਮਈ – ਗੁੱਝੇ ਅਰਥ ਦੇਣ ਵਾਲ਼ੀ ਗੱਲ

ਮਸ਼ਕਰੀ ਕਰਨਾ – ਮਜ਼ਾਕ ਕਰਨਾ

ਬੰਦੋਬਸਤ – ਪ੍ਰਬੰਧ

ਨੇਤਰ – ਅੱਖਾਂ

ਔਸ਼ਧੀ – ਦਵਾਈ

ਸਤਣਾ – ਅੱਕ ਜਾਣਾ, ਖਿੱਝਣਾ

ਪ੍ਰਾਤਾਕਲ – ਸਵੇਰ ਦਾ ਸਮਾਂ

ਕੁੰਦਨ – ਸ਼ੁੱਧ ਸੋਨਾ, ਸ਼ੁੱਧ, ਖਾਲਸ

ਉਪਾਧੀ – ਖਿਤਾਬ

ਮਾਲ੍ਹ – ਚਰਖੇ ਦੇ ਤੱਕਲੇ ਅਤੇ ਪੁੜਾਂ ਦੁਆਲ਼ੇ ਚੱਲਣ ਵਾਲਾ ਧਾਗਾ

ਉਦਾਰ – ਖੁੱਲ੍ਹ – ਦਿਲਾ

ਗੱਚ ਚੜ੍ਹਨਾ – ਗਲਾ ਭਰ ਆਉਣਾ

ਮਸਤਕ – ਮੱਥਾ

ਕਚੀਚੀ ਵੱਟਣਾ – ਗੁੱਸੇ ਵਿੱਚ ਦੰਦ ਭੀਚਣਾ

ਚੋਬਰ – ਨੌਜਵਾਨ, ਗੱਭਰੂ

ਭੇਖੀ – ਭੇਖ ਧਾਰਨ ਕਰਨ ਵਾਲਾ

ਕ੍ਰੋਧਵਾਨ – ਗੁੱਸੇਖੋਰ

ਕੰਚਨ – ਸੋਨਾ, ਖਾਲਸ, ਸ਼ੁੱਧ

ਪਰਾਣੀ – ਜੀਵ

ਕਲਿਆਣ ਹੋਣਾ – ਭਲਾ ਹੋਣਾ

ਕਲੰਕਿਤ – ਜਿਸ ਨੂੰ ਕਲੰਕ ਲੱਗਾ ਹੋਵੇ, ਅਪਰਾਧੀ

ਵਿਭਚਾਰੀ – ਕੁਕਰਮੀ

ਹਵਾਲਾਤੀ – ਹਵਾਲਾਤ ਵਿੱਚ ਰਹਿਣ ਵਾਲਾ

ਬਤੀਸਵੇਂ – ਬੱਤੀਵੇਂ

ਸਮਾਪਤ – ਖ਼ਤਮ

ਗੁਪਤ – ਲੁਕਿਆ ਹੋਇਆ

ਗੰਦਮੀ – ਕਣਕ ਭਿੰਨਾ, ਕਣਕਵੰਨਾ

ਨਿੰਦਾ ਕਰਨਾ – ਬੁਰਾਈ ਕਰਨਾ

ਨਿੰਦਕ – ਬੁਰਾਈ ਕਰਨ ਵਾਲਾ

ਭੈ ਨਾਲ – ਡਰ ਨਾਲ

ਖਿਮਾ – ਮੁਆਫ਼ੀ

ਭਗੌੜਾ – ਭੱਜਿਆ ਹੋਇਆ

ਵਿਰਲਾ – ਕੋਈ ਨਹੀਂ

ਟਿਚਕਰੀ ਨਾਲ਼ – ਮਜ਼ਾਕ ਨਾਲ਼

ਸ਼ੇਖੀ – ਆਕੜ

ਸ਼ਨਾਖ਼ਤੀ – ਪਛਾਣ

ਜਕੜਿਆ – ਫੜਿਆ