CBSEClass 9th NCERT PunjabiEducationPunjab School Education Board(PSEB)

ਮੌਨਧਾਰੀ – ਇੱਕ ਸ਼ਬਦ ਜਾਂ ਇੱਕ ਲਾਇਨ ਵਾਲੇ ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪ੍ਰਸ਼ਨ 1 . ‘ਮੌਨਧਾਰੀ’ ਇਕਾਂਗੀ ਕਿਸ ਦੁਆਰਾ ਲਿਖੀ ਹੋਈ ਹੈ ?

ਉੱਤਰ – ਈਸ਼ਵਰ ਚੰਦਰ ਨੰਦਾ

ਪ੍ਰਸ਼ਨ 2 . ‘ਮੌਨਧਾਰੀ’ ਇਕਾਂਗੀ ਵਿੱਚ ਮੌਨਧਾਰੀ ਬਾਬਾ ਅਸਲ ਵਿੱਚ ਕੌਣ ਹੈ ?

ਉੱਤਰ – ‘ਮੌਨਧਾਰੀ’ ਇਕਾਂਗੀ ਵਿੱਚ ਮੌਨਧਾਰੀ ਬਾਬਾ ਅਸਲ ਵਿੱਚ ਇੰਸਪੈਕਟਰ ਦੀਪ ਚੰਦ ਹੈ।

ਪ੍ਰਸ਼ਨ 3 . ‘ਮੌਨਧਾਰੀ’ ਇਕਾਂਗੀ ਵਿੱਚ ਸਾਧੂ ਦਾ ਭੇਸ਼ ਕਿਸ ਨੇ ਧਾਰਨ ਕੀਤਾ ਹੋਇਆ ਹੈ ?

ਉੱਤਰ – ‘ਮੌਨਧਾਰੀ’ ਇਕਾਂਗੀ ਵਿੱਚ ਸਾਧੂ ਦੇ ਭੇਸ਼ ਵਿੱਚ ਹਵਲਦਾਰ ਹੈ।

ਪ੍ਰਸ਼ਨ 4 . ਰਾਮ ਪਿਆਰੀ ਦੇ ਪਤੀ ਦਾ ਕੀ ਨਾਂ ਹੈ ?

ਉੱਤਰ – ਹਰੀ ਚੰਦ

ਪ੍ਰਸ਼ਨ 5 . ਹਰੀ ਚੰਦ ਦੇ ਪੁੱਤਰ ਦਾ ਕੀ ਨਾਂ ਹੈ ?

ਉੱਤਰ – ਕਿਸ਼ੋਰ ਚੰਦ

ਪ੍ਰਸ਼ਨ 6 . ਰਾਮ ਪਿਆਰੀ ਦਾ ਮਦਨ ਨਾਲ ਕੀ ਰਿਸ਼ਤਾ ਹੈ?

ਉੱਤਰ – ਮਾਸੀ – ਭਾਣਜੇ ਦਾ

ਪ੍ਰਸ਼ਨ 7 . ਕਿਸ਼ੋਰ ਚੰਦ ਕਿੱਥੇ ਕੰਮ ਕਰਦਾ ਹੈ ?

ਉੱਤਰ – ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਦੇ ਤੌਰ ‘ਤੇ

ਪ੍ਰਸ਼ਨ 8 . ਇਕਾਂਗੀ ਦੇ ਸ਼ੁਰੂ ਵਿੱਚ ਰਾਮ ਪਿਆਰੀ ਨੂੰ ਕਿਹੜਾ ਕੰਮ ਕਰਦਿਆਂ ਦਿਖਾਇਆ ਗਿਆ ਹੈ ?

ਉੱਤਰ – ਸਬਜ਼ੀ ਚੀਰਦਿਆਂ ਹੋਇਆਂ

ਪ੍ਰਸ਼ਨ 9 . ਰਾਮ ਪਿਆਰੀ ਦੇ ਘਰ ਦਾ ਨੰਬਰ ਕੀ ਹੈ ?

ਉੱਤਰ – ਕੁਆਟਰ ਨੰਬਰ – 14

ਪ੍ਰਸ਼ਨ 10 . ਇੱਕ ਛੋਕਰਾ ਆਪਣੇ ਸਿਰ ਉੱਤੋਂ ਕਿਹੜੀ ਚੀਜ਼ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਹੈ ?

ਉੱਤਰ – ਨਿੱਕੀ ਜਿਹੀ ਟਰੰਕੀ

ਪ੍ਰਸ਼ਨ 11 . ਮਦਨ ਲਾਲ ਦੇ ਨਾਲ ਕੰਮ ਕਰਨ ਵਾਲੇ ਕਲਰਕ ਦਾ ਕੀ ਨਾਂ ਸੀ ?

ਉੱਤਰ – ਭੂਸ਼ਣ

ਪ੍ਰਸ਼ਨ 12 . ਭੂਸ਼ਣ ਨੇ ਕਿੰਨੇ ਰੁਪਏ ਦਾ ਗਬਨ ਕੀਤਾ ਸੀ ?

ਉੱਤਰ – ਅਠਤਾਲੀ ਹਜ਼ਾਰ ਰੁਪਏ ਦਾ

ਪ੍ਰਸ਼ਨ 13 . ਭੂਸ਼ਣ ਨੇ ਮਦਨ ਨੂੰ ਅਠਤਾਲੀ ਹਜ਼ਾਰ ਵਿੱਚੋਂ ਕਿੰਨੇ ਰੁਪਏ ਦੇਣ ਦਾ ਵਾਅਦਾ ਕੀਤਾ ਸੀ ?

ਉੱਤਰ – ਅੱਧੋ – ਅੱਧ ਭਾਵ ਚੌਵੀ ਹਜ਼ਾਰ ਰੁਪਏ

ਪ੍ਰਸ਼ਨ 14 . ਹਰੀ ਚੰਦ ਦੇ ਬਾਰ – ਬਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਰਾਮ ਪਿਆਰੀ ਦਰਵਾਜ਼ਾ ਕਿਉਂ ਨਹੀਂ ਖੋਲਦੀ ?

ਉੱਤਰ – ਰਾਮ ਪਿਆਰੀ ਇਹ ਸਮਝਦੀ ਹੈ ਕਿ ਬਾਹਰ ਪੁਲਿਸ ਵਾਲ਼ੇ ਦਰਵਾਜ਼ਾ ਖੜਕਾ ਰਹੇ ਹਨ।

ਪ੍ਰਸ਼ਨ 15 . ਡਾਕਟਰ ਨੇ ਹਰੀ ਚੰਦ ਨੂੰ ਗੋਲ਼ੀਆਂ ਦੇ ਨਾਲ਼ ਕਿੰਨੇ ਟੀਕੇ ਦਿੱਤੇ ਸਨ ?

ਉੱਤਰ – ਬਾਰਾਂ

ਪ੍ਰਸ਼ਨ 16 . ਮੌਨਧਾਰੀ ਨੇ ਕਿਹੜਾ ਬਰਤ ਧਾਰਨ ਕੀਤਾ ਹੋਇਆ ਸੀ ?

ਉੱਤਰ – ਮੌਨਬਰਤ

ਪ੍ਰਸ਼ਨ 17 . ਸਾਧੂ ਅਨੁਸਾਰ ਵਿਲਾਇਤੀ ਦਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ?

ਉੱਤਰ – ਗਰਮ ਅਤੇ ਖੁਸ਼ਕ

ਪ੍ਰਸ਼ਨ 18 . ਕਿਸ਼ੋਰ ਅਨੁਸਾਰ ਪਖੰਡੀ ਕੌਣ ਹਨ ?

ਉੱਤਰ – ਸਾਧੂ ਅਤੇ ਮੌਨਧਾਰੀ ਬਾਬਾ

ਪ੍ਰਸ਼ਨ 19 . ਕਿਸ਼ੋਰ ਨੂੰ ਸਾਧੂ ਅਤੇ ਮੌਨਧਾਰੀ ਕੀ ਮਹਿਸੂਸ ਹੁੰਦੇ ਹਨ ?

ਉੱਤਰ – ਫਰਾਰ ਹੋਏ ਹਵਾਲਾਤੀ ਮੁਜ਼ਰਮ

ਪ੍ਰਸ਼ਨ 20 . ਸਾਧੂ, ਮਦਨ ਨੂੰ ਕਿਵੇਂ ਪਛਾਣਦਾ ਹੈ ?

ਉੱਤਰ – ਮਦਨ ਦੇ ਸਿਰ ਉੱਤੇ ਬੰਨ੍ਹੀ ਹੋਈ ਪੱਟੀ ਨੂੰ ਖੋਲ ਕੇ ਦਾਗ ਦੇਖਣ ਤੋਂ ਬਾਅਦ

ਪ੍ਰਸ਼ਨ 21 . ਮੌਨਧਾਰੀ ਫੁਰਤੀ ਨਾਲ ਆਪਣੀ ਝੋਲੀ ਵਿੱਚੋਂ ਕੀ ਕੱਢਦਾ ਹੈ ?

ਉੱਤਰ – ਰਿਵਾਲਵਰ