ਮੋਰੀਆ ਕਾਲ
ਮੋਰੀਆ ਕਾਲ (THE MAURYAS)
ਪ੍ਰਸ਼ਨ 1. ਸਿਕੰਦਰ ਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ?
ਉੱਤਰ : 326 ਈ: ਪੂ:
ਪ੍ਰਸ਼ਨ 2. ਸਿਕੰਦਰ ਦੇ ਹਮਲੇ ਸਮੇਂ ਤਕਸ਼ਸ਼ਿਲਾ ਉੱਤੇ ਕਿਸ ਦਾ ਰਾਜ ਸੀ?
ਉੱਤਰ : ਰਾਜ ਅੰਭੀ ਦਾ
ਪ੍ਰਸ਼ਨ 3. ਕੰਬੋਜ਼ ਰਾਜ ਦੇ ਖੰਡਰਾਂ ਉੱਤੇ ਕਿਹੜੇ ਰਾਜ ਦੀ ਸਥਾਪਨਾ ਹੋਈ ਸੀ?
ਉੱਤਰ : ਅਭਿਸਾਰ ਰਾਜ ਦੀ
ਪ੍ਰਸ਼ਨ 4. ਸਿਕੰਦਰ ਦੀ ਮੌਤ ਕਦੋਂ ਅਤੇ ਕਿੱਥੇ ਹੋਈ?
ਉੱਤਰ : 323 ਈ: ਪੂਰਵ ਬੇਬੀ ਲੋਨੀਆ ਵਿਖੇ
ਪ੍ਰਸ਼ਨ 5. ਮੈਗਸਥਨੀਜ਼ ਕੌਣ ਸੀ?
ਉੱਤਰ : ਮੈਗਸਥਨੀਜ਼ ਨੂੰ ਯੂਨਾਨੀ ਸ਼ਾਸਕ ਸੇਲਿਊਕਸ ਨੇ ਚੰਦਰ ਗੁਪਤ ਮੌਰੀਆ ਦੇ ਦਰਬਾਰ ਵਿੱਚ ਆਪਣਾ ਦੂਤ ਬਣਾ ਕੇ ਭੇਜਿਆ ਸੀ।
ਪ੍ਰਸ਼ਨ 6. ਮੌਰੀਆ ਕਾਲ ਦੇ ਇਤਿਹਾਸ ਦੇ ਦੋ ਮੁੱਖ ਸੋਮੇ ਦੱਸੋ।
ਉੱਤਰ : ਕੋਟਿਲਯਾ ਦਾ ਅਰਥ ਸ਼ਾਸਤਰ ਅਤੇ ਵਿਸ਼ਾਖਾਦੱਤ ਦਾ ਮੁਦਰ ਰਾਖਸ਼ਸ
ਪ੍ਰਸ਼ਨ 7. ਚੰਦਰ ਗੁਪਤ ਮੌਰੀਆ ਦੇ ਗੁਰੂ ਅਤੇ ਸਲਾਹਕਾਰ ਦਾ ਨਾਂ ਕੀ ਸੀ?
ਉੱਤਰ : ਕੌਟਿਲਯਾ ਜਾਂ ਵਿਸ਼ਨੂੰ ਗੁਪਤ
ਪ੍ਰਸ਼ਨ 8. ਚੰਦਰ ਗੁਪਤ ਦੀ ਮ੍ਰਿਤੂ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ?
ਉੱਤਰ : ਬਿੰਦੂਸਾਰ
ਪ੍ਰਸ਼ਨ 9. ਆਪਣੇ ਅੰਤਿਮ ਦਿਨਾਂ ਵਿੱਚ ਚੰਦਰ ਗੁਪਤ ਨੇ ਕਿਹੜਾ ਧਰਮ ਗ੍ਰਹਿਣ ਕਰ ਲਿਆ ਸੀ?
ਉੱਤਰ : ਜੈਨ ਧਰਮ
ਪ੍ਰਸ਼ਨ 10. ਅਸ਼ੋਕ ਦਾ ਰਾਜ ਤਿਲਕ ਕਦੋਂ ਹੋਇਆ?
ਉੱਤਰ : 269 ਈ: ਵਿੱਚ
ਪ੍ਰਸ਼ਨ 11. ਮੌਰੀਆ ਕਾਲ ਵਿੱਚ ਸਭ ਤੋਂ ਵੱਡਾ ਨਿਆਂਧੀਸ਼ ਅਤੇ ਸੈਨਾਪਤੀ ਕੌਣ ਹੁੰਦਾ ਸੀ?
ਉੱਤਰ : ਰਾਜਾ
ਪ੍ਰਸ਼ਨ 12. ਚੰਦਰ ਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ?
ਉੱਤਰ : ਚਾਰ
ਪ੍ਰਸ਼ਨ 13. ਮੌਰੀਆ ਕਾਲ ਵਿੱਚ ਕਰ ਸੰਮਤੀ ਦਾ ਕੀ ਕੰਮ ਹੁੰਦਾ ਸੀ?
ਉੱਤਰ : ਕਰ ਲਗਾਉਣਾ ਅਤੇ ਇਕੱਠਾ ਕਰਨਾ
ਪ੍ਰਸ਼ਨ 14. ਮੌਰੀਆ ਕਾਲ ਵਿੱਚ ਪਿੰਡ ਦੇ ਮੁੱਖੀਏ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ : ਗ੍ਰਾਮਣੀ
ਪ੍ਰਸ਼ਨ 15. ਮੌਰੀਆ ਕਾਲ ਵਿੱਚ ਉਸ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ ਜੋ ਗ੍ਰਾਮਣੀਆਂ ਦੇ ਕੰਮਾਂ ਉੱਤੇ ਨਜ਼ਰ ਰੱਖਦਾ ਸੀ?
ਉੱਤਰ : ਗੋਪ
ਪ੍ਰਸ਼ਨ 16. ਚੰਦਰ ਗੁਪਤ ਮੌਰੀਆ ਨੇ ਕਿਸ ਜੈਨ ਭਿਖਸ਼ੂ ਦੇ ਪ੍ਰਭਾਵ ਅਧੀਨ ਜੈਨ ਧਰਮ ਅਪਣਾਇਆ ਸੀ?
ਉੱਤਰ : ਭੱਦਰਬਾਹੂ
ਪ੍ਰਸ਼ਨ 17. ਮੌਰੀਆ ਸ਼ਾਸਕ ਚੰਦਰ ਗੁਪਤ ਮੌਰੀਆ ਨੇ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ?
ਉੱਤਰ : 322-321 ਈ: ਪੂ: