Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਮੈਗਸਥਨੀਜ਼ ਅਤੇ ਭਾਰਤੀ ਸਮਾਜ


ਪ੍ਰਸ਼ਨ. ਮੈਗਸਥਨੀਜ਼ ਕੌਣ ਸੀ ਅਤੇ ਉਸਨੇ ਭਾਰਤੀ ਸਮਾਜ ਬਾਰੇ ਕੀ ਲਿਖਿਆ ਹੈ?

ਉੱਤਰ : ਮੈਗਸਥਨੀਜ਼ ਸੈਲਿਊਕਸ ਵਲੋਂ ਚੰਦਰ ਗੁਪਤ ਮੌਰੀਆ ਦੇ ਦਰਬਾਰ ਵਿਚ ਰਾਜਦੂਤ ਬਣ ਕੇ ਆਇਆ ਸੀ। ਉਹ ਚੰਦਰ ਗੁਪਤ ਮੌਰੀਆ ਦੇ ਦਰਬਾਰ ਵਿਚ ਪਾਟਲੀਪੁੱਤਰ ਵਿਖੇ 302 ਈ. ਪੂਰਵ ਤੋਂ 298 ਈ. ਪੂ ਤਕ ਭਾਵ ਪੰਜ ਸਾਲ ਰਿਹਾ ਸੀ। ਉਸ ਨੇ ਉਨ੍ਹਾਂ ਪੰਜਾਂ ਸਾਲਾਂ ਵਿਚ ਜੋ ਕੁਝ ਦੇਖਿਆ, ਸੁਣਿਆ ਜਾਂ ਅਨੁਭਵ ਕੀਤਾ ਆਪਣੀ ਪੁਸਤਕ ‘ਇੰਡੀਕਾ’ ਵਿਚ ਲਿਖ ਦਿੱਤਾ।

ਮੈਗਸਥਨੀਜ ਅਨੁਸਾਰ ਉਸ ਸਮੇਂ ਸਮਾਜ ਸੱਤਾਂ ਜਾਤੀਆਂ ਵਿਚ ਵੰਡਿਆ ਹੋਇਆ ਸੀ।

ਪਹਿਲੀ ਸ਼੍ਰੇਣੀ ਵਿਚ ਬ੍ਰਾਹਮਣ ਅਤੇ ਦਾਰਸ਼ਨਿਕ ਸਨ। ਇਹਨਾਂ ਦਾ ਸਮਾਜ ਵਿਚ ਬਹੁਤ ਆਦਰ ਹੁੰਦਾ ਸੀ।

ਦੂਜੀ ਸ਼੍ਰੇਣੀ ਵਿਚ ਰਾਜੇ ਦੇ ਮੰਤਰੀ ਅਤੇ ਹੋਰ ਰਾਜੇ ਨੂੰ ਸਲਾਹ ਦੇਣ ਵਾਲੇ ਹੁੰਦੇ ਹਨ।

ਤੀਜੀ ਸ਼੍ਰੇਣੀ ਵਿਚ ਸੈਨਿਕ ਆਉਂਦੇ ਸਨ ਜੋ ਦੇਸ਼ ਦੀ ਰਖਿਆ ਲਈ ਲੜਦੇ ਸਨ।

ਚੌਥੀ ਸ਼੍ਰੇਣੀ ਵਿਚ ਉਹ ਛੋਟੇ-ਛੋਟੇ ਕਰਮਚਾਰੀ ਆਉਂਦੇ ਸਨ ਜੋ ਰਾਜਪਾਲਾਂ ਦੀ ਪ੍ਰਸ਼ਾਸਨ ਵਿਚ ਸਹਾਇਤਾ ਕਰਦੇ ਸਨ।

ਪੰਜਵੀਂ ਸ਼੍ਰੇਣੀ ਵਿਚ ਕਿਸਾਨ ਆਉਂਦੇ ਸਨ, ਜਿਨ੍ਹਾਂ ਦੀ ਗਿਣਤੀ ਕਾਫੀ ਅਧਿਕ ਹੁੰਦੀ ਸੀ।

ਛੇਵੀਂ ਸ਼੍ਰੇਣੀ ਕਾਰੀਗਰ ਅਤੇ ਵਪਾਰੀਆਂ ਦੀ ਸੀ।

ਸੱਤਵੀਂ ਸ਼੍ਰੇਣੀ ਵਿਚ ਸ਼ਿਕਾਰੀ ਅਤੇ ਗਡਰੀਏ ਆਉਂਦੇ ਸਨ।

ਮੈਗਸਥਨੀਜ਼ ਨੇ ਲਿਖਿਆ ਹੈ ਕਿ ਵਿਦਵਾਨਾਂ ਤੋਂ ਛੁੱਟ ਹੋਰ ਕੋਈ ਆਦਮੀ ਉਸ ਸਮੇਂ ਦੂਜੀ ਜਾਤੀ ਵਿਚ ਵਿਆਹ ਨਹੀਂ ਕਰਵਾ ਸਕਦਾ ਸੀ। ਧੰਦਾ ਵੀ ਬਿਨਾਂ ਵਿਦਵਾਨਾਂ ਦੇ ਹੋਰ ਕੋਈ ਨਹੀਂ ਸੀ ਬਦਲ ਸਕਦਾ। ਲੋਕਾਂ ਦਾ ਮੁੱਖ ਭੋਜਨ ਕਣਕ, ਚਾਵਲ, ਫਲ ਤੇ ਦੁੱਧ ਸੀ। ਲੋਕ ਤਿਉਹਾਰਾਂ ਉੱਤੇ ਸ਼ਰਾਬ ਵੀ ਪੀਂਦੇ ਸਨ। ਲੋਕੀ ਸੂਤੀ, ਉਨੀ ਤੇ ਰੇਸ਼ਮੀ ਕਪੜੇ ਪਹਿਨਦੇ ਸਨ। ਲੋਕ ਈਮਾਨਦਾਰ ਸਨ। ਆਮ ਲੋਕਾਂ ਦਾ ਜੀਵਨ ਪਵਿੱਤਰ ਤੇ ਸਰਲ ਸੀ।


प्रश्न. मेगस्थनीज कौन था और उसने भारतीय समाज के बारे में क्या लिखा?

उत्तर: मैग्स्थनीज सेल्यूकस के राजदूत के रूप में चन्द्रगुप्त मौर्य के दरबार में आये थे। वह पाटलिपुत्र में चन्द्रगुप्त मौर्य के दरबार में 302 ई.  पूर्व से 298 ई.पू. तक अर्थात् पांच साल तक रहा। उन पाँच वर्षों में उसने जो देखा, सुना या अनुभव किया उसे अपनी पुस्तक ‘इण्डिका’ में लिखा।

मैगस्थनीज के अनुसार उस समय समाज सात जातियों में विभाजित था।

प्रथम श्रेणी में ब्राह्मण एवं दार्शनिक थे। समाज में उनका बहुत सम्मान था।

दूसरी श्रेणी में राजा के मंत्री और राजा के अन्य सलाहकार शामिल होते हैं।

तीसरी श्रेणी में देश की रक्षा के लिए लड़ने वाले सैनिक आते थे।

चौथी श्रेणी में वे छोटे कर्मचारी आते थे जो प्रशासन में राज्यपालों की सहायता करते थे।

पाँचवी श्रेणी में किसान आते थे जिनकी संख्या काफी बड़ी थी।

छठी श्रेणी कारीगरों और व्यापारियों की थी।

सातवीं श्रेणी में शिकारी और गडरिए आते थे।

मैगस्थनीज ने लिखा है कि उस समय विद्वानों के अतिरिक्त कोई भी पुरुष दूसरी जाति में विवाह नहीं कर सकता था। विद्वानों के अलावा कोई और व्यापार भी नहीं बदल सकता था। लोगों का मुख्य भोजन गेहूं, चावल, फल और दूध था। त्यौहारों पर भी लोग शराब पीते थे। लोग सूती, ऊनी और रेशमी कपड़े पहनते थे। लोग ईमानदार थे। आम लोगों का जीवन शुद्ध एवं सरल था।


Question. Who was Megasthenes and what did he write about Indian society?

Answer: Magasthenes came to the court of Chandragupta Maurya as the ambassador of Seleucus. He lived in the court of Chandragupta Maurya in Pataliputra from 302 BC to 298 BC.  That is, it lasted for five years.  Whatever he saw, heard, or experienced in those five years, he wrote in his book ‘Indika’.

According to Magasthenes, at that time the society was divided into seven castes.

The first category included Brahmins and philosophers. They were highly respected in society.

The second category includes the king’s ministers and other advisors to the king.

The third category included soldiers fighting to protect the country.

The fourth category included those small employees who assisted the governors in administration.

The fifth category included farmers, whose number was quite large.

The sixth category was artisans and traders.

Hunters and shepherds came in the seventh category.

Magasthenes has written that at that time no man except scholars could marry into another caste. Apart from scholars, no other profession could change. The main food of the people was wheat, rice, fruits, and milk.  People used to drink alcohol even during festivals. People used to wear cotton, woolen, and silk clothes.  People were honest. The life of common people was pure and simple.