ਮੈਗਸਥਨੀਜ਼
ਪ੍ਰਸ਼ਨ. ਮੈਗਸਥਨੀਜ਼ ਪਾਟਲੀ ਪੁੱਤਰ ਸ਼ਹਿਰ ਦੇ ਪ੍ਰਸ਼ਾਸਨ ਬਾਰੇ ਕੀ ਦੱਸਦਾ ਹੈ?
ਉੱਤਰ : ਮੈਗਸਥਨੀਜ਼ ਯੂਨਾਨੀ ਰਾਜਦੂਤ ਸੀ ਜੋ ਪਾਟਲੀ ਪੁੱਤਰ ਵਿੱਚ ਕਈ ਸਾਲ ਰਿਹਾ। ਇਸ ਲਈ ਉਸ ਨੇ ਪਾਟਲੀ ਪੁੱਤਰ ਦੇ ਪ੍ਰਸ਼ਾਸਨ ਬਾਰੇ ਆਪਣੀ ਪੁਸਤਕ ‘ਇੰਡੀਕਾ’ ਵਿੱਚ ਬਹੁਤ ਕੁੱਝ ਲਿਖਿਆ ਹੈ।
ਉਸ ਨੇ ਦੱਸਿਆ ਹੈ ਕਿ ਪਾਟਲੀ ਪੁੱਤਰ ਦਾ ਪ੍ਰੰਬਧ ਵੀ ਦੂਜੇ ਸ਼ਹਿਰਾਂ ਵਰਗਾ ਹੀ ਸੀ।
ਮੈਗਸਥਨੀਜ਼ ਨੇ ਲਿਖਿਆ ਹੈ ਕਿ ਪਾਟਲੀ ਪੁੱਤਰ ਦੇ ਪ੍ਰਬੰਧ ਲਈ ਅਧਿਕਾਰੀਆਂ ਦੀਆਂ ਛੇ ਕਮੇਟੀਆਂ ਸਨ। ਹਰ ਕਮੇਟੀ ਦੇ ਪੰਜ ਮੈਂਬਰ ਹੁੰਦੇ ਸਨ।
ਪਹਿਲੀ ਕਮੇਟੀ ਦਾ ਕੰਮ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੁੰਦਾ ਸੀ।
ਦੂਜੀ ਕਮੇਟੀ ਦਾ ਕੰਮ ਥੋੜ੍ਹੀ ਦੇਰ ਲਈ ਨਗਰ ਵਿੱਚ ਆ ਕੇ ਠਹਿਰਣ ਵਾਲੇ ਯਾਤਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਸੀ।
ਤੀਜੀ ਕਮੇਟੀ ਦਾ ਕੰਮ ਨਗਰ ਵਿੱਚ ਜਨਮ ਤੇ ਮਰਨ ਦਾ ਹਿਸਾਬ ਕਿਤਾਬ ਰੱਖਣਾ ਭਾਵ ਉਹ ਜਨਸੰਖਿਆ ਦਾ ਹਿਸਾਬ ਰੱਖਦੀ ਸੀ।
ਚੌਥੀ ਕਮੇਟੀ ਵਣਜ ਵਿਉਪਾਰ ਨਾਲ ਸੰਬੰਧਿਤ ਸੀ।
ਪੰਜਵੀਂ ਕਮੇਟੀ ਕਾਰਖਾਨਿਆਂ ਜਾਂ ਘਰਾਂ ਵਿੱਚ ਤਿਆਰ ਕੀਤੀਆਂ ਹੋਈਆਂ ਵਸਤਾਂ ਦਾ ਨਿਰੀਖਣ ਕਰਦੀ ਸੀ।
ਛੇਵੀਂ ਕਮੇਟੀ ਦਾ ਕੰਮ ਵਿਕਰੀ ਕਰ ਵਸੂਲ ਕਰਨਾ ਸੀ।
ਇਸ ਤੋਂ ਬਿਨਾਂ ਪਾਟਲੀ ਪੁੱਤਰ ਦੇ ਪ੍ਰਬੰਧ ਲਈ ‘ਨਾਗਰਿਕ’ (Nagrik) ਨਾਉਂ ਦਾ ਅਧਿਕਾਰੀ ਹੁੰਦਾ ਸੀ। ਉਸ ਦੀ ਸਹਾਇਤਾ ਲਈ ‘ਸਥਾਨਿਕ’ ਤੇ ‘ਗੋਪ’ ਹੁੰਦੇ ਸਨ। ਇਕ ਨਿਆਂ ਅਧਿਕਾਰੀ ਵੀ ਉਸ ਦੀ ਸਹਾਇਤਾ ਲਈ ਹੁੰਦਾ ਸੀ।
प्रश्न. मैगस्थनीज पाटली पुत्र नगर प्रशासन के बारे में क्या कहता है?
उत्तर: मैगस्थनीज यूनानी राजदूत था जो कई वर्षों तक पाटली पुत्र में रहा। इसीलिए उन्होंने अपनी पुस्तक ‘इण्डिका’ में पाटलि पुत्र के प्रशासन के बारे में बहुत कुछ लिखा है।
उन्होंने बताया है कि पाटलिपुत्र का प्रभाव भी अन्य नगरों के समान ही था।
मैगस्थनीज ने लिखा है कि पाटलि पुत्र के प्रशासन के लिए अधिकारियों की छह समितियाँ थीं।
प्रत्येक समिति में पाँच सदस्य थे।
पहली समिति का कार्य कारीगरों और शिल्पकारों के हितों की रक्षा करना था।
दूसरी समिति का कार्य शहर में थोड़े समय के लिए रहने आये यात्रियों के हितों की देखभाल करना था।
तीसरी समिति का कार्य नगर में जन्म और मृत्यु का लेखा-जोखा रखना था अर्थात् वे जनसंख्या का लेखा-जोखा रखते थे।
चौथी समिति का संबंध व्यापार और वाणिज्य से था।
पाँचवीं समिति कारखानों या घरों में निर्मित वस्तुओं का निरीक्षण करती थी।
छठी समिति का कार्य बिक्री कर एकत्र करना था।
इसके अलावा पाटलि के पुत्र की व्यवस्था के लिए ‘नागरिक’ नामक एक अधिकारी होता था। उनकी सहायता के लिए ‘स्थानीय लोग’ और ‘गोप’ थे। उनकी सहायता के लिए एक न्यायिक अधिकारी भी वहां मौजूद रहता था।
Question. What does Megasthenes Pataliputra say about city administration?
Answer: Magasthenes was a Greek ambassador who stayed in Patliputra for many years. That is why he has written a lot about the administration of Pataliputra in his book ‘Indika’.
He has said that the influence of Pataliputra was similar to that of other cities.
Megasthenes has written that there were six committees of officials for the administration of Patali Putra.
Each committee had five members.
The function of the first committee was to protect the interests of artisans and craftsmen.
The function of the second committee was to look after the interests of travelers coming to stay in the city for a short period of time.
The work of the third committee was to keep the accounts of births and deaths in the city, that is, they kept the accounts of the population.
The fourth committee was related to trade and commerce.
The fifth committee inspected the goods manufactured in factories or homes.
The work of the sixth committee was to collect sales tax.
Apart from this, there was an officer called ‘Nagrik’ for the arrangements of Patali’s son. There were ‘local people’ and ‘Gops’ to assist him. A judicial officer was also present there to assist him.