CBSEclass 11 PunjabiEducationPunjab School Education Board(PSEB)

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਲੋਕ ਗੀਤ ਦਾ ਰੂਪ ਕੀ ਹੈ?

() ਸੁਹਾਗ
() ਘੋੜੀ
() ਟੱਪਾ
() ਢੋਲਾ

ਪ੍ਰਸ਼ਨ 2 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਕਿਸ ਨੂੰ ਸੰਬੋਧਿਤ ਹੈ?

ਉੱਤਰ – ਘੋੜੀ ਚੜ੍ਹੇ ਵਿਆਂਹਦੜ ਨੂੰ

ਪ੍ਰਸ਼ਨ 3 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿਚ ਵਿਆਂਹਦੜ ਮੁੰਡੇ ਦੀ ਕਿਸ ਗੱਲੋਂ ਪ੍ਰਸੰਸਾ/ਵਡਿਆਈ ਕੀਤੀ ਗਈ ਹੈ?

ਉੱਤਰ – ਉਸ ਦੀ ਸ਼ਾਨ – ਸ਼ੌਕਤ ਦੀ

ਪ੍ਰਸ਼ਨ 4 . ਵਿਆਂਹਦੜ ਦੀ ਘੋੜੀ ਕਿਸ ਚੀਜ਼ ਨਾਲ ਸੋਭ ਰਹੀ ਹੈ?

ਉੱਤਰ – ਕਾਠੀ ਨਾਲ

ਪ੍ਰਸ਼ਨ 5 . ਘੋੜੀ ਉੱਪਰ ਪਈ ਕਾਠੀ/ਕਲਗੀ/ਜੁਗਨੀ ਦੀ ਕੀਮਤ ਕਿੰਨੀ ਹੈ?

ਉੱਤਰ – ਡੇਢ ਹਜ਼ਾਰ ਰੁਪਇਆ

ਪ੍ਰਸ਼ਨ 6 . ਘੋੜੀ ਉੱਪਰ ਬੈਠੇ ਵਿਆਂਹਦੜ  ਦੀ ਚਾਲ – ਢਾਲ ਕਿਹੋ ਜਿਹੀ ਹੈ?

ਉੱਤਰ – ਸਰਦਾਰਾਂ ਵਰਗੀ

ਪ੍ਰਸ਼ਨ 7 . ਵਿਆਂਹਦੜ ਉੱਤੇ ਕੌਣ ਕੁਰਬਾਨ ਜਾ ਰਿਹਾ ਹੈ?

ਉੱਤਰ – ਮਾਂ

ਪ੍ਰਸ਼ਨ 8 . ਵਿਆਂਹਦੜ ਨੇ ਕਿਸ ਦੇ ਘਰ ਢੁੱਕਣਾ ਹੈ?

ਉੱਤਰ – ਨਵਾਬਾਂ ਦੇ ਘਰ

ਪ੍ਰਸ਼ਨ 9 . ਵਿਆਂਹਦੜ ਦਾ ਚੀਰਾ ਕਾਹਦੇ ਨਾਲ ਸਜਿਆ ਹੋਇਆ ਹੈ?

ਉੱਤਰ – ਕਲਗ਼ੀ ਨਾਲ

ਪ੍ਰਸ਼ਨ 10 . ਵਿਆਂਹਦੜ ਦੇ ਗਲ ਵਿਚ ਕੀ ਪਿਆ ਹੋਇਆ ਹੈ?

ਉੱਤਰ – ਕੈਂਠਾ

ਪ੍ਰਸ਼ਨ 11 . ਕੈਂਠਾ ਕਾਹਦੇ ਨਾਲ ਬਣਿਆ ਹੈ?

ਉੱਤਰ – ਜੁਗਨੀਆਂ ਨਾਲ

ਪ੍ਰਸ਼ਨ 12 . ਵਿਆਂਹਦੜ ਦਾ ਜਾਮਾ (ਪਹਿਰਾਵਾ) ਕਿਹੋ ਜਿਹਾ ਹੈ?

ਉੱਤਰ – ਬਹੁਤ ਸੋਹਣਾ

ਪ੍ਰਸ਼ਨ 13 . ਜਾਮੇ ਨਾਲ ਕੀ ਲੱਗਾ ਹੋਇਆ ਹੈ?

ਉੱਤਰ – ਤਣੀਆਂ

ਪ੍ਰਸ਼ਨ 14 . ਮਾਂ ਵਿਆਂਹਦੜ ਤੇ ਉਸ ਦੇ ਬਰਾਤੀਆਂ ਨੂੰ ਕਿੰਨ੍ਹਾ ਦੇ ਪੁੱਤ ਅਖਵਾਉਣਾ ਪਸੰਦ ਕਰਦੀ ਹੈ?

ਉੱਤਰ – ਸਰਦਾਰਾਂ ਦੇ

ਪ੍ਰਸ਼ਨ 15 .  ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿਚ ਵਿਆਂਹਦੜ ਮੁੰਡੇ ਤੋਂ ਬਲਿਹਾਰ (ਕੁਰਬਾਨ) ਜਾਂਦੀ ਹੈ?

ਉੱਤਰ – ਉਸ ਦੀ ਮਾਂ