ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫ਼ਤ ਕਿਵੇਂ ਕੀਤੀ ਗਈ ਹੈ?
ਉੱਤਰ – ਇਸ ਘੋੜੀ ਵਿਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਸਰਦਾਰਾਂ ਤੇ ਅਮੀਰਾਂ ਨਾਲ ਉੱਠਣ – ਬੈਠਣ ਵਾਲਾ ਦੱਸ ਕੇ ਤੇ ਉਸ ਨੂੰ ਨਵਾਬਾਂ ਦੇ ਘਰ ਵਿਆਹਿਆ ਜਾਣ ਵਾਲਾ ਦੱਸ ਕੇ, ਉਸ ਦੀ ਘੋੜੀ, ਕਲਗੀ ਵਾਲੇ ਚੀਰੇ, ਚੰਬੇ, ਜੁਗਨੀਆਂ ਵਾਲੇ ਕੈਂਠੇ, ਤਣੀਆਂ ਵਾਲੇ ਪਹਿਰਾਵੇ ਤੇ ਤਿੱਲੇ ਵਾਲੀ ਜੁੱਤੀ ਦੀ ਪ੍ਰਸੰਸਾ ਕਰ ਕੇ ਉਸ ਦੀ ਸਿਫ਼ਤ ਕੀਤੀ ਗਈ ਹੈ।
ਪ੍ਰਸ਼ਨ 2 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਹੈ?
ਉੱਤਰ – ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਨੂੰ ਡੇਢ ਹਜ਼ਾਰ ਤਣੀਆਂ ਨਾਲ ਬਣਿਆ ਦੱਸਿਆ ਗਿਆ ਹੈ।
ਉਸ ਦੇ ਸਿਰ ਉੱਤੇ ਡੇਢ ਹਜ਼ਾਰ ਦੇ ਮੁੱਲ ਦੀ ਕਲਗ਼ੀ ਵਾਲਾ ਸੁੰਦਰ ਚੀਰਾ ਹੈ। ਉਸ ਦੇ ਗਲ ਵਿੱਚ ਬਹੁਮੁੱਲੀਆਂ ਜੁਗਨੀਆਂ ਨਾਲ ਸੱਜਿਆ ਕੈਂਠਾ ਹੈ। ਉਸ ਦੇ ਪੈਰੀਂ ਬਹੁਮੁੱਲੇ ਤਿੱਲੇ ਵਾਲੀ ਜੁੱਤੀ ਹੈ।
ਪ੍ਰਸ਼ਨ 3 . ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿਚ ਕਿਸ ਸ਼ਾਨ ਨਾਲ ਜੰਞ ਚੜ੍ਹਨ ਲਈ ਕਿਹਾ ਗਿਆ ਹੈ?
ਉੱਤਰ – ਇਸ ਘੋੜੀ ਵਿੱਚ ਅਮੀਰਾਂ – ਵਜ਼ੀਰਾਂ ਤੇ ਸਰਦਾਰਾਂ ਦੀ ਜੰਞ ਸ਼ਾਨ ਨਾਲ ਚੜ੍ਹਨ ਲਈ ਕਿਹਾ ਗਿਆ ਹੈ, ਕਿਉਂਕਿ ਅੱਗੇ ਵੀ ਨਵਾਬਾਂ ਦੇ ਘਰ ਢੁੱਕਣਾ ਹੈ।