CBSEClass 9th NCERT PunjabiEducationPunjab School Education Board(PSEB)

ਮੈਂ ਪੰਜਾਬੀ – ਵਸਤੂਨਿਸ਼ਠ ਪ੍ਰਸ਼ਨ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਮੈਂ ਪੰਜਾਬੀ – ਫੀਰੋਜ਼ਦੀਨ ਸ਼ਰਫ਼


ਪ੍ਰਸ਼ਨ 1 . ‘ਮੈਂ ਪੰਜਾਬੀ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?

ਉੱਤਰ – ਫੀਰੋਜ਼ਦੀਨ ਸ਼ਰਫ਼

ਪ੍ਰਸ਼ਨ 2 . ਫੀਰੋਜ਼ਦੀਨ ਸ਼ਰਫ਼ ਦੀ ਕਵਿਤਾ ਦਾ ਕੀ ਨਾਂ ਹੈ ?

ਉੱਤਰ – ਮੈਂ ਪੰਜਾਬੀ

ਪ੍ਰਸ਼ਨ 3 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਿਹੜੇ ਪੰਜਾਬੀ ਸ਼ਾਇਰ ਦਾ ਨਾਂ ਆਇਆ ਹੈ ?

ਉੱਤਰ – ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ

ਪ੍ਰਸ਼ਨ 4 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਖ਼ੁਦ ਨੂੰ ਕਿਸ ਦਾ ਸੇਵਕ ਦੱਸਦਾ ਹੈ ?

ਉੱਤਰ – ਪੰਜਾਬੀ ਬੋਲੀ ਦਾ

ਪ੍ਰਸ਼ਨ 5 . ‘ਮੈਂ ਪੰਜਾਬੀ’ ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨਹੀਂ ਜਾਣਦਾ ਹੈ ?

ਉੱਤਰ – ਸੰਸਕ੍ਰਿਤ

ਪ੍ਰਸ਼ਨ 6 . ਕਵੀ ਦੁਆਰਾ ਉਰਦੂ, ਫ਼ਾਰਸੀ, ਅੰਗਰੇਜ਼ੀ ਜਾਣਦਿਆਂ ਵੀ ਉਸ ਦੀ ਪਸੰਦੀਦਾ ਬੋਲੀ ਕਿਹੜੀ ਹੈ ?

ਉੱਤਰ – ਪੰਜਾਬੀ

ਪ੍ਰਸ਼ਨ 7 . ਕਵੀ ਫੀਰੋਜ਼ਦੀਨ ਸ਼ਰਫ਼ ਆਪਣੀ ਕਵਿਤਾ ‘ਮੈਂ ਪੰਜਾਬੀ’ ਵਿੱਚ ਕਿਸ ਚੀਜ਼ ਦੀ ਇੱਛਾ ਕਰਦਾ ਹੈ ?

ਉੱਤਰ – ਪੰਜਾਬੀ ਮਾਂ – ਬੋਲੀ ਦੇ ਸਤਿਕਾਰ ਦੀ

ਪ੍ਰਸ਼ਨ 8 . ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ ?

ਉੱਤਰ – ਆਪਣੀ ਪ੍ਰੇਮਿਕਾ ਨੂੰ

ਪ੍ਰਸ਼ਨ 9 . ਫੀਰੋਜ਼ਦੀਨ ਸ਼ਰਫ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?

ਉੱਤਰ – 1898 ਈ. (੧੮੯੮ ਈ.), ਅੰਮ੍ਰਿਤਸਰ ਵਿਖੇ

ਪ੍ਰਸ਼ਨ 10 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਸ ਦੀ ਖੈਰ ਮੰਗਦਾ ਹੈ ?

ਉੱਤਰ – ਪੰਜਾਬੀ ਦੀ