ਮੈਂ ਤੈਨੂੰ………… ਬੇਟੀ ਮੁਟਿਆਰ
ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਮੈਂ ਤੈਨੂੰ ਆਖਦੀ ਬਾਬਲਾ,
ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।
ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਅਮਲਾ ਜਾ ਵੇ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ਅ) ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਵਿੱਚੋਂ
(ੲ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਸ) ‘ਹਰੀਏ ਨੀ ਰਸ ਭਰੀਏ ਖਜੂਰੇ’ ਵਿੱਚੋਂ
ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ਉ) ਘੋੜੀ ਨਾਲ
(ਅ) ਸੁਹਾਗ ਨਾਲ
(ੲ) ਟੱਪੇ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 3. ਧੀ ਆਪਣੇ ਵਿਆਹ ਲਈ ਕਿਸ ਮਹੀਨੇ ਦਾ ਜ਼ਿਕਰ ਕਰਦੀ ਹੈ?
(ੳ) ਚੇਤ ਦਾ
(ਅ) ਵਿਸਾਖ ਦਾ
(ੲ) ਅੱਸੂ ਦਾ
(ਸ) ਪੋਹ ਦਾ
ਪ੍ਰਸ਼ਨ 4. ਧੀ ਬਾਬਲ ਨੂੰ ਕਿਹੜਾ ਕਾਰਜ ਰਚਾਉਣ ਲਈ ਕਹਿੰਦੀ ਹੈ?
(ੳ) ਕੁੜਮਾਈ ਦਾ
(ਅ) ਮਾਈਏਂ ਦਾ
(ੲ) ਰੋਕੇ ਦਾ
(ਸ) ਵਿਆਹ ਦਾ
ਪ੍ਰਸ਼ਨ 5. ‘ਤਰੱਕੇ’ ਸ਼ਬਦ ਦਾ ਕੀ ਅਰਥ ਹੈ?
(ੳ) ਖੱਟਾ ਹੋਵੇ
(ਅ) ਕੌੜਾ ਹੋਵੇ
(ੲ) ਖ਼ਰਾਬ ਹੋਵੇ
(ਸ) ਤਰੱਕੀ ਕਰੇ
ਪ੍ਰਸ਼ਨ 6. ਇਹ ਸਤਰਾਂ ਕਿਸ ਵੱਲੋਂ ਕਹੀਆਂ ਗਈਆਂ ਹਨ?
(ੳ) ਧੀ ਵੱਲੋਂ
(ਅ) ਮਾਂ ਵੱਲੋਂ
(ੲ) ਬਾਪ ਵੱਲੋਂ
(ਸ) ਚਾਚੇ ਵੱਲੋਂ