EducationNCERT class 10thPunjab School Education Board(PSEB)

ਮੇਰੇ ਵੱਡੇ ਵਡੇਰੇ – ਇੱਕ – ਦੋ ਸ਼ਬਦਾਂ ਵਿੱਚ ਉੱਤਰ 

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਮੇਰੇ ਵੱਡੇ ਵਡੇਰੇ – ਗਿਆਨੀ ਗੁਰਦਿੱਤ ਸਿੰਘ


ਪ੍ਰਸ਼ਨ 1 . ਪਿੰਡ ਦੇ ਪੁਰਾਣੇ ਲੋਕ  ਲੇਖਕ ਨੂੰ ਕਿਹੜਾ ਭਲਵਾਨ ਕਹਿੰਦੇ ਸਨ ?

ਉੱਤਰ – ਕਾਗਜ਼ੀ ਭਲਵਾਨ

ਪ੍ਰਸ਼ਨ 2 . ਪਿੰਡ ਦੇ ਪੁਰਾਣੇ ਲੋਕ ਕਿਸ ਨੂੰ ਬਲੂੰਗੜਾ ਪਹਿਲਵਾਨ ਕਹਿੰਦੇ ਸਨ ?

ਉੱਤਰ – ਲੇਖਕ ਨੂੰ

ਪ੍ਰਸ਼ਨ 3 . ਲੇਖਕ ਦੇ ਦਾਦੇ, ਜੋ ਚਾਰ ਭਰਾ ਸਨ, ਆਸ ਪਾਸ ਦੇ ਪਿੰਡਾਂ ਲਈ ਕੀ ਬਣੇ ਹੋਏ ਸਨ ? 

ਉੱਤਰ – ਹਊਆ

ਪ੍ਰਸ਼ਨ 4 . ਲੇਖਕ ਦੇ ਚਾਰੇ ਬਾਬੇ ਜਿਸ ਖੇਤ ਵਿੱਚੋਂ ਲੰਘ ਜਾਂਦੇ ਸਨ, ਉਸ ਵਿੱਚ ਕੀ ਪੈ ਜਾਂਦੀ ਸੀ ?

ਉੱਤਰ – ਡੰਡੀ

ਪ੍ਰਸ਼ਨ 5 . ਲੇਖਕ ਦੇ ਵੱਡੇ ਵਡੇਰਿਆਂ ਦਾ ਕਿਸ ਪਿੰਡ ਵਿੱਚ ਖ਼ੂਨ ਦਾ ਰਿਸ਼ਤਾ ਹੋਣ ਕਾਰਨ ਵਰਤ – ਵਰਤਾਰਾ ਸੀ ?

ਉੱਤਰ – ਪਿੰਡ ਛਾਪੇ

ਪ੍ਰਸ਼ਨ 6 . ਲੇਖਕ ਦੇ ਪਿੰਡ ਦੇ ਚੌਧਰੀ ਦਾ ਕੀ ਨਾਂ ਸੀ ?

ਉੱਤਰ – ਚੜ੍ਹਤ ਸਿੰਘ

ਪ੍ਰਸ਼ਨ 7 . ਕਿਸ ਨੂੰ ਬਾਬੇ ਪੁੰਨੂੰ ਦੀ ਤਾਕਤ ਦਾ ਪਤਾ ਸੀ ?

ਉੱਤਰ – ਚੌਧਰੀ ਨੂੰ

ਪ੍ਰਸ਼ਨ 8 . ਚੌਧਰੀ ਚੜ੍ਹਤ ਸਿੰਘ ਨੇ ਬਾਬੇ ਪੁੰਨੂੰ ਨੂੰ ਕਿਸ ਦੀ ਪੱਤ ਰੱਖਣ ਲਈ ਕਿਹਾ ?

ਉੱਤਰ – ਪਿੰਡ ਦੀ

ਪ੍ਰਸ਼ਨ 9 . ਬਾਬੇ ਪੁੰਨੂੰ ਨੂੰ ਦੇਖ ਕੇ ਕੌਣ  ਖਿੜ ਖਿੜਾ ਕੇ ਹੱਸਿਆ ? 

ਉੱਤਰ – ਪਹਿਲਵਾਨ

ਪ੍ਰਸ਼ਨ 10 . “ਕੋਈ ਨਾ ਭਾਈ, ਪਹਿਲਵਾਨ ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਅੱਖੜ ਜਿਹੇ ਬੰਦੇ ਨਾਲ਼ ਈ ਦੇਖ ਲੈ।” ਬਾਬੇ ਪੁੰਨੂੰ ਨੇ ਇਹ ਸ਼ਬਦ ਕਿਸ ਨੂੰ ਕਹੇ ?

ਉੱਤਰ – ਪਹਿਲਵਾਨ ਨੂੰ

ਪ੍ਰਸ਼ਨ 11 . ਕਿਸ ਦੀਆਂ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ ?

ਉੱਤਰ – ਪਹਿਲਵਾਨ ਦੇ

ਪ੍ਰਸ਼ਨ 12 . ਬਾਬਿਆਂ ਦੀ ਪਿੰਡ ਚੜਿਕ ਵਿਆਹੀ ਭੈਣ ਨੇ ਕੀ ਚੁੱਕ ਕੇ ਖੋਲ਼ੇ ਵਿੱਚ ਵਗਾਹ ਸੁੱਟਿਆ ਸੀ ?

ਉੱਤਰ – ਮੁਗਦਰ

ਪ੍ਰਸ਼ਨ 13 . ਮੁਗਦਰ ਨੂੰ ਕਿੰਨੇ ਜਣੇ ਰੋੜ ਕੇ ਲਿਆਏ ?

ਉੱਤਰ – ਚਾਰ – ਪੰਜ

ਪ੍ਰਸ਼ਨ 14 . ਜਦ ਬਾਬਿਆਂ ਦੀ ਭੈਣ ਵੱਲੋਂ ਮੁਗਦਰ ਵਗਾਹ ਮਾਰਨ ‘ਤੇ ਅਗਲੇ ਖੋਲ਼ੇ ਦੀ ਕੰਧ ਢਹਿ ਗਈ ਤਾਂ ਪਹਿਲਵਾਨ ਨੇ ਕੀ ਛੱਡ ਦਿੱਤਾ ?

ਉੱਤਰ – ਪਹਿਲਵਾਨੀ

ਪ੍ਰਸ਼ਨ 15 . ਪਹਿਲਵਾਨ ਕਿਨ੍ਹਾਂ ਦੀ ਭੈਣ ਬਣਾਉਣ ਕਾਰਨ ਤਿੱਥ – ਤਿਉਹਾਰ ‘ਤੇ ਤਿਓਰ ਤੇ ਕੱਪੜੇ ਲੀੜੇ ਚੜ੍ਹਾਉਂਦਾ ਰਿਹਾ ?

ਉੱਤਰ – ਬਾਬਿਆਂ ਦੀ

ਪ੍ਰਸ਼ਨ 16 . ਗਿਆਨੀ ਗੁਰਦਿੱਤ ਸਿੰਘ ਦੀ ਕਿਸੇ ਇੱਕ ਪੁਸਤਕ ਦਾ ਨਾਂ ਲਿਖੋ ?

ਉੱਤਰ – ਮੇਰਾ ਪਿੰਡ

ਪ੍ਰਸ਼ਨ 17 . ਗਿਆਨੀ ਗੁਰਦਿੱਤ ਸਿੰਘ ਕਿਸ ਪ੍ਰੀਸ਼ਦ ਦੇ ਮੈਂਬਰ ਰਹੇ ?

ਉੱਤਰ – ਵਿਧਾਨ ਪ੍ਰੀਸ਼ਦ