ਮੇਰਾ ਮਨ ਲੈਚੈ ਗੁਰਦਰਸਨ ਤਾਈ : ਸ੍ਰੀ ਗੁਰੂ ਅਰਜਨ ਦੇਵ ਜੀ
ਔਖੇ ਸ਼ਬਦਾਂ ਦੇ ਅਰਥ
ਲੋਚੈ-ਲੋਚਦਾ ਹਾਂ, ਚਾਹੁੰਦਾ ਹਾਂ ।
ਬਿਲਪ-ਬੇਕਰਾਰੀ ।
ਸਾਂਤਿ-ਸ਼ਾਂਤੀ ।
ਹਉ ਘੋਲੀ-ਮੈਂ ਕੁਰਬਾਨ ਜਾਂਦਾ ਹਾਂ ।
ਘੋਲਿ ਘੁਮਾਈ-ਕੁਰਬਾਨ ਕੀਤਾ ਹੈ ।
ਮੁਖੁ-ਮੁਖੜਾ ।
ਸੁਹਾਵਾ-ਸੁੰਦਰ ।
ਸਹਜ-ਟਿਕਾਓ ।
ਧੁਨਿ-ਸੁਰ ।
ਸਾਰੰਗਿ-ਪਪੀਹਾ ।
ਮੁਰਾਰੇ-ਪਿਆਰੇ ।
ਰੈਣਿ-ਰਾਤ ।
ਵਿਹਾਵੈ-ਬੀਤਦੀ ਹੈ ।
ਗੁਰ ਦਰਬਾਰੇ-ਗੁਰੂ ਦਾ ਦੁਆਰਾ ।
ਭਾਗੁ ਹੋਆ-ਭਾਗਾਂ ਭਰੀ ਗੱਲ ਹੋਈ ਹੈ ।
ਅਬਿਨਾਸੀ-ਨਾਸ਼ ਸਹਿਤ।
ਪਲੁ ਚਸਾ-ਸਮੇਂ ਦੀ ਇਕ ਇਕਾਈ, ਅੱਖ ਝਮਕਣ ਜਿੰਨੇ ਸਮੇਂ ਨੂੰ ਇਕ ਨਮੇਖ ਆਖਦੇ ਹਨ । ਪੰਦਰਾਂ ਨਮੋਖ ਦਾ ਇਕ ਵਿਸਾ, ਪੰਦਰਾਂ ਵਿਸੇ ਦਾ ਇਕ ਚਸਾ ਅਤੇ ਤਿੰਨ ਚਸੇ ਦਾ ਇਕ ਪਲ ਹੁੰਦਾ ਹੈ ।
‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ’ ਸ਼ਬਦ ਦਾ ਕੇਂਦਰੀ ਭਾਵ
ਪ੍ਰਸ਼ਨ. ‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ’ ਸ਼ਬਦ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਗੁਰਸਿੱਖ ਗੁਰੂ ਦੇ ਵਿਛੋੜੇ ਵਿੱਚ ਉਸ ਦੇ ਮਿਲਾਪ ਲਈ ਤੜਫਦਾ ਹੈ। ਪ੍ਰਭੂ ਦੀ ਕਿਰਪਾ ਨਾਲ ਉਸ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਤੇ ਫਿਰ ਗੁਰੂ ਦੀ ਸਿੱਖਿਆ ‘ਤੇ ਚਲ ਕੇ ਉਸ ਨੂੰ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ, ਜੋ ਕਿ ਬੜਾ ਆਨੰਦਮਈ ਹੁੰਦਾ ਹੈ।