CBSEEducationIdioms (ਮੁਹਾਵਰੇ)Punjabi Viakaran/ Punjabi Grammarਮੁਹਾਵਰੇ (Idioms)

ਮੁਹਾਵਰੇ


ਟ, ਠ, ਡ, ਢ



51. ਟੱਸ ਤੋਂ ਮੱਸ ਨਾ ਹੋਣਾ (ਰਤਾ ਵੀ ਪਰਵਾਹ ਨਾ ਕਰਨਾ) : ਰਜਨੀ ਦੇ ਸਹੁਰੇ ਦਾਜ ਮੰਗਣ ਦੇ ਜੁਰਮ ਵਿੱਚ ਥਾਣੇ ਵੀ ਜਾ ਆਏ, ਪਰ ਫਿਰ ਵੀ ਟੱਸ ਤੋਂ ਮੱਸ ਨਹੀਂ ਹੋਏ।

52. ਟਕੇ ਵਰਗਾ ਜੁਆਬ ਦੇਣਾ (ਸਿੱਧੀ ਨਾਂਹ ਕਰ ਦੇਣਾ) : ਰਾਜਨ ਨੂੰ ਕਦੇ ਵੀ ਕੰਮ ਕਹਿ ਕੇ ਵੇਖੋ, ਹਮੇਸ਼ਾ ਟਕੇ ਵਰਗਾ ਜੁਆਬ ਹੀ ਦਿੰਦਾ ਹੈ।


53. ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ (ਨਖ਼ਰੇ ਕਰਨਾ, ਹੰਕਾਰੇ ਜਾਣਾ) : ਨੀਤੂ ਦੇ ਸੱਸ-ਸਹੁਰਾ ਬਹੁਤ ਚੰਗੇ ਹਨ, ਉਸ ਨੂੰ ਹਰ ਸੁੱਖ-ਸਹੂਲਤ ਦਿੱਤੀ ਹੈ। ਉਹ ਤਾਂ ਐਵੇਂ ਹੀ ਬਿਨਾਂ ਮਤਲਬ ਠੰਢੇ ਦੁੱਧ ਨੂੰ ਫੂਕਾਂ ਮਾਰਦੀ ਰਹਿੰਦੀ ਹੈ।


54. ਡਾਡਾਂ ਨਿਕਲ ਜਾਣੀਆਂ (ਆਪ-ਮੁਹਾਰੇ ਉੱਚੀ-ਉੱਚੀ ਰੋ ਪੈਣਾ) : ਜਦੋਂ ਮੀਨਾ ਨੂੰ ਉਸ ਦੀ ਮਾਂ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਦੀਆਂ ਡਾਡਾਂ ਨਿਕਲ ਗਈਆਂ।


55. ਢਹੇ ਚੜ੍ਹਨਾ (ਕਾਬੂ ਆ ਜਾਣਾ) : ਲੁਟੇਰਾ ਗਲੀ ਵਿੱਚੋਂ ਔਰਤ ਦਾ ਪਰਸ ਲੈ ਕੇ ਭੱਜਣ ਲੱਗਾ, ਪਰ ਲੋਕਾਂ ਦੇ ਢਹੇ ਚੜ੍ਹ ਗਿਆ।

56. ਢੇਰੀ ਢਾਹ ਬਹਿਣਾ (ਹੌਸਲਾ ਛੱਡ ਦੇਣਾ/ਨਿਰਾਸ਼ ਹੋ ਜਾਣਾ) : ਸਾਨੂੰ ਕਦੇ ਵੀ ਅਸਫ਼ਲ ਹੋਣ ‘ਤੇ ਢੇਰੀ ਢਾਹ ਕੇ ਨਹੀਂ ਬਹਿਣਾ ਚਾਹੀਦਾ ਸਗੋਂ ਅਸਫ਼ਲਤਾ ਦੇ ਕਾਰਨ ਲੱਭ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ।

57. ਢਿੱਲੀ ਹੋਣੀ (ਤਬੀਅਤ ਖ਼ਰਾਬ ਹੋਣਾ) : ਰਾਧਿਕਾ ਕਾਫ਼ੀ ਦਿਨਾਂ ਤੋਂ ਬਿਮਾਰ ਸੀ, ਪਰ ਕੱਲ੍ਹ ਰਾਤੀਂ ਏਨੀ ਢਿੱਲੀ ਹੋ ਗਈ ਕਿ ਹਸਪਤਾਲ ਦਾਖ਼ਲ ਕਰਵਾਉਣਾ ਪਿਆ।