Akhaan / Idioms (ਅਖਾਣ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thPunjab School Education Board(PSEB)ਮੁਹਾਵਰੇ (Idioms)

ਮੁਹਾਵਰੇ


ੳ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਉੱਲੂ ਬੋਲਣੇ – ਉਜਾੜ ਹੋਣੀ – ਗਰਮੀਆਂ ਦੇ ਦਿਨਾਂ ਵਿੱਚ ਤਾਂ ਆਲੇ ਦੁਆਲੇ ਉੱਲੂ ਬੋਲਦੇ ਹਨ।

2. ਉੱਗਲ ਕਰਨੀ – ਦੋਸ਼ ਲਾਉਣਾ – ਮਹਿੰਦਰ ਤਾਂ ਬਿਨਾਂ ਸੋਚੇ ਸਮਝ ਕਿਸੇ ਵੱਲ ਵੀ ਉਂਗਲ ਕਰ ਦਿੰਦਾ ਹੈ।

3. ਉੱਲੂ ਬਣਾਉਣਾ – ਮੂਰਖ ਬਣਾਉਣਾ – ਕਈ ਦੁਕਾਨਦਾਰ ਗਾਹਕਾਂ ਨੂੰ ਉੱਲੂ ਬਣਾ ਕੇ ਲੁੱਟਦੇ ਹਨ।

4. ਉੱਨੀ ਇੱਕੀ ਦਾ ਫ਼ਰਕ ਹੋਣਾ – ਬਹੁਤ ਘੱਟ ਅੰਤਰ ਹੋਣਾ – ਦੋਹਾਂ ਭਰਾਵਾਂ ਈ ਸ਼ਕਲ ਵਿਚ ਉੱਨੀ ਇੱਕੀ ਦਾ ਫ਼ਰਕ ਹੈ।

5 . ਉੱਚਾ ਨੀਵਾਂ ਬੋਲਣਾ – ਫਾਲਤੂ ਬੋਲਣਾ – ਉੱਚਾ ਨੀਵਾਂ ਬੋਲਣਾ ਮਾੜੀ ਆਦਤ ਹੈ।

6. ਉਫ਼ ਨਾ ਕਰਨੀ – ਰਤਾ ਨਾ ਬੋਲਣਾ – ਸੁਨੀਤਾ ਨੇ ਸ਼ੀਲਾ ਨੂੰ ਬਹੁਤ ਬੁਰਾ – ਭਲਾ ਕਿਹਾ ਪਰ ਉਸ ਨੇ ਉਫ਼ ਨਾ ਕੀਤੀ।

7. ਉਖਲੀ ਵਿੱਚ ਸਿਰ ਦੇਣਾ – ਔਖਾ ਕੰਮ ਕਰਨਾ – ਉਸ ਨੂੰ ਜੱਗੂ ਬਦਮਾਸ਼ ਦੇ ਖਿਲਾਫ ਗੁਆਹੀ ਦੇ ਕੇ ਉਖਲੀ ਵਿੱਚ ਸਿਰ ਦੇ ਦਿੱਤਾ ਹੈ।

8. ਉਨ ਲਾਹੁਣੀ – ਬਹੁਤ ਲੁੱਟਣਾ – ਅੱਜ-ਕਲ ਦੇ ਦੁਕਾਨਦਾਰ ਗਾਹਕਾਂ ਦੀ ਖੂਬ ਉਨ ਲਾਹੁੰਦੇ ਹਨ।

9. ਉੱਚਾ ਸਾਹ ਨਾ ਕੱਢਣਾ – ਸਹਿਮ ਜਾਣਾ – ਮੁੱਖ ਅਧਿਆਪਕ ਜੀ ਦੇ ਆਉਣ ਤੇ ਸਾਰੇ ਵਿਦਿਆਰਥੀ ਉੱਚਾ ਸਾਹ ਵੀ ਨਹੀਂ ਕੱਢਦੇ।