Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਭ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਭੁੱਖ ਲਹਿ ਜਾਣੀ : (ਸੁੰਦਰ ਚੀਜ਼ ਵੇਖ ਕੇ ਖੁਸ਼ੀ ਤੇ ਤਸੱਲੀ ਹੋਣੀ) ਬਿੱਲੇ ਦੀ ਵਹੁਟੀ ਇੰਨੀ ਸੋਹਣੀ ਹੈ ਕਿ ਵੇਖਿਆਂ ਭੁੱਖ ਲਹਿ ਜਾਂਦੀ ਹੈ।

2. ਭੁੱਖੇ ਸ਼ੇਰ ਵਾਂਗ ਪੈਣਾ : (ਕੜਕ ਕੇ ਬੋਲਣਾ) ਨੌਕਰ ਨੇ ਸੇਠ ਕੋਲੋਂ ਪੈਸੇ ਕੀ ਮੰਗੇ ਉਹ ਤਾਂ ਅੱਗੋਂ ਭੁੱਖੇ ਸ਼ੇਰ ਵਾਂਗ ਪੈ ਗਿਆ।

3. ਭੂਤ ਸਵਾਰ ਹੋਣਾ : (ਡਾਢੀ ਜ਼ਿੱਦ ਫੜਣੀ) ਸ਼ੇਰ ਸਿੰਘ ਦੇ ਮੁੰਡੇ ’ਤੇ ਤਾਂ ਵਿਦੇਸ਼ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ।

4. ਭਾਰ ਵੰਡਾਉਣਾ : (ਸਹਾਇਤਾ ਕਰਨੀ) ਸਿਆਣੇ ਬੱਚੇ ਤਾਂ ਹਰ ਕੰਮ ਵਿੱਚ ਆਪਣੇ ਮਾਂ-ਬਾਪ ਦਾ ਭਾਰ ਵੰਡਾਉਂਦੇ ਹਨ।

5. ਭਾਰਾਂ ‘ਤੇ ਪੈਣਾ : (ਨਖ਼ਰੇ ਕਰਨੇ) ਜਦ ਸੰਗੀਤਾ ਨੂੰ ਉਸਦੀਆਂ ਸਹੇਲੀਆਂ ਨੇ ਗਾਣਾ ਸੁਣਾਉਣ ਲਈ ਕਿਹਾ ਤਾਂ ਉਹ ਭਾਰਾਂ ’ਤੇ ਪੈਣ ਲੱਗੀ।

6. ਭੁਗਤ ਸੁਆਰਨੀ : (ਮਾਰਨਾ-ਕੁੱਟਣਾ) ਜਦ ਕੁਲਦੀਪ ਚੋਰੀ ਕਰਦਾ ਫੜਿਆ ਗਿਆ ਤਾਂ ਲੋਕਾਂ ਨੇ ਉਸ ਦੀ ਭੁਗਤ ਸੁਆਰੀ।

7. ਭਾਰ ਲਾਹੁਣਾ : (ਫਰਜ਼ ਪੂਰਾ ਕਰਨਾ) ਗੋਦ ਲਈ ਹੋਈ ਲੜਕੀ ਦਾ ਵਿਆਹ ਕਰ ਕੇ ਹਰੀਸ਼ ਨੇ ਸਿਰੋਂ ਭਾਰ ਲਾਹਿਆ

8. ਭੰਗ ਦੇ ਭਾੜੇ ਜਾਣਾ : (ਐਵੇਂ ਨਾਸ ਹੋਣਾ) ਪੱਕੀ ਫ਼ਸਲ ਉੱਤੇ ਜ਼ੋਰਦਾਰ ਮੀਂਹ ਪੈਣ ਕਰਕੇ ਸਾਰੀ ਫ਼ਸਲ ਭੰਗ ਦੇ ਭਾੜੇ ਗਈ।

9. ਭਸਮ ਲਾਉਣੀ : (ਸਾਧੂ ਬਣਨਾ) ਹੀਰ ਦੀ ਖ਼ਾਤਰ ਹੀ ਰਾਂਝੇ ਨੇ ਭਸਮ ਲਾਉਣ ਦਾ ਪ੍ਰਣ ਕੀਤਾ ਸੀ।

10. ਭਾਰ ਚੜਾਉਣਾ : (ਅਹਿਸਾਨ ਕਰਨਾ) ਲੋੜ ਵੇਲੇ ਮਦਦ ਕਰ ਕੇ ਅਜੀਤ ਨੇ ਮੇਰੇ ‘ਤੇ ਭਾਰ ਚੜ੍ਹਾਇਆ।

11. ਭੁੰਨੇ ਤਿੱਤਰ ਉਡਾਉਣੇ : (ਅਣਹੋਣੀ ਗੱਲ ਕਰਨੀ) ਭੁੰਨੇ ਤਿੱਤਰ ਉਡਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

12. ਭੂੰਡਾਂ ਦੇ ਖੱਖਰ ਨੂੰ ਹੱਥ ਪਾਉਣਾ : (ਕਿਸੇ ਭਾਢੇ ਨੂੰ ਛੇੜਨਾ) ਪਿਆਰਾ ਸਿੰਘ ਨੇ ਸਰਪੰਚ ਨਾਲ ਲੜਾਈ ਕਰ ਕੇ ਭੂੰਡਾਂ ਦੀ ਖੱਖਰ ਨੂੰ ਹੱਥ ਪਾ ਲਿਆ ਹੈ।

13. ਭੰਗ ਭੁੱਜਣੀ : (ਘਰ ਵਿੱਚ ਹਰ ਵੇਲੇ ਝਗੜਾ ਰਹਿਣਾ) ਰੋਜ਼ ਦੇ ਲੜਾਈ-ਝਗੜੇ ਕਾਰਨ ਹੀ ਨੰਬਰਦਾਰਾਂ ਦੇ ਘਰ ਭੰਗ ਭੁੱਜਦੀ ਹੈ।