Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਫ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ

1. ਫੁੱਟੀ ਅੱਖ ਨਾ ਭਾਉਣਾ : (ਜ਼ਰਾ ਵੀ ਚੰਗਾ ਨਾ ਲੱਗਣਾ) ਬਲਜੀਤ ਨੂੰ ਆਪਣੀ ਨੂੰਹ ਚੁਗਲੀਆਂ ਕਰਨ ਦੀ ਆਦਤ ਕਰਕੇ ਫੁੱਟੀ ਅੱਖ ਨਹੀਂ ਭਾਉਂਦੀ।

2. ਫੁੱਲੇ ਨਾ ਸਮਾਉਣਾ : (ਬਹੁਤ ਖੁਸ਼ ਹੋਣਾ) ਆਪਣੀ ਧੀ ਦਾ ਰਿਸ਼ਤਾ ਪੱਕਾ ਹੋਣ ਕਰਕੇ ਚਰਨਜੀਤ ਫੁੱਲੀ ਨਹੀਂ ਸਮਾਉਂਦੀ ਪਈ।

3. ਫੁੱਲਾਂ ਵਾਂਗ ਰੱਖਣਾ : (ਬੜੇ ਲਾਡ ਪਿਆਰ ਨਾਲ ਰੱਖਣਾ) ਮਨਦੀਪ ਦੀ ਸੱਸ ਨੇ ਆਪਣੀਆਂ ਨੂੰਹਾਂ ਨੂੰ ਫੁੱਲਾਂ ਵਾਂਗ ਰੱਖਿਆ ਹੋਇਆ ਹੈ।

4. ਫੱਕੜ ਤੋਲਣਾ : (ਗਾਲ੍ਹਾਂ ਕੱਢਣਾ) ਜੀਤੇ ਨੂੰ ਆਪਣੇ ਬਜ਼ੁਰਗ ਪਿਤਾ ਦੀ ਰਤੀ ਸ਼ਰਮ ਨਹੀਂ। ਦਿਨ ਰਾਤ ਉਹਨਾਂ ਨੂੰ ਫੱਕੜ ਤੋਲਦਾ ਹੈ।

5. ਫੂਕਾਂ ਨਾਲ ਉਡਾ ਦੇਣਾ : (ਵੈਰੀ ਦਾ ਸੁਖਾਲ ਨਾਲ ਨਾਸ ਕਰ ਦੇਣਾ) ਭਾਰਤ-ਪਾਕ ਜੰਗ ਵਿੱਚ ਸਾਡੇ ਦੇਸ਼ ਦੇ ਜਵਾਨਾਂ ਨੇ ਹਮੇਸ਼ਾਂ ਹੀ ਉਹਨਾਂ ਨੂੰ ਫੂਕਾਂ ਨਾਲ ਉਡਾ ਦਿੱਤਾ ਹੈ।

6. ਫ਼ਸਲੀ ਬਟੇਰਾ ਹੋਣਾ : (ਮਤਲਬ ਵੇਲੇ ਆ ਜਾਣ ਵਾਲਾ ਸੁਆਰਥੀ ਮਿੱਤਰ) ਨਵਨੀਤ ਤਾਂ ਫ਼ਸਲੀ ਬਟੇਰਾ ਹੈ। ਅੱਗੇ-ਪਿੱਛੇ ਉਹ ਆਪਣੇ ਮਾਪਿਆਂ ਦੀ ਕਦੀ ਸਾਰ ਨਹੀਂ ਲੈਂਦਾ।

7. ਫਟਕੜੀ ਫੁੱਲ ਹੋਣੀ : (ਤੰਗ ਹੋਣਾ, ਥੱਕ ਜਾਣਾ) ਏਨੀ ਗਰਮੀ ਵਿੱਚ ਲਗਾਤਾਰ ਪੰਜ ਦਿਨ ਸਫ਼ਰ ਕਰ ਕੇ ਮੇਰੀ ਤਾਂ ਫਟਕੜੀ ਫੁੱਲ ਹੋ ਗਈ, ਹੁਣ ਮੈਂ ਪੂਰਾ ਇੱਕ ਹਫ਼ਤਾ ਅਰਾਮ ਕਰਾਂਗਾ।

8. ਫੜ੍ਹਾਂ ਮਾਰਨੀਆਂ : (ਗੱਪਾਂ ਮਾਰਨੀਆਂ) ਹਰਬੰਸ ਦੀਆਂ ਗੱਲਾਂ ਵਿੱਚ ਨਾ ਆਉਣਾ, ਉਹ ਐਵੇਂ ਫੜ੍ਹਾਂ ਮਾਰਨਾ ਹੀ ਜਾਣਦਾ ਹੈ, ਕਰਦਾ ਕਰਾਉਂਦਾ ਘੱਟ ਹੀ ਹੈ।

9. ਫਿੱਟ ਜਾਣਾ : (ਹੰਕਾਰਿਆ ਜਾਣਾ) ਕਾਰਖ਼ਾਨੇ ਵਿੱਚੋਂ ਲੱਖਾਂ ਰੁਪਏ ਦੇ ਲਾਭ ਕਾਰਨ ਕਿਰਪਾਲ ਸਿੰਘ ਫਿੱਟ ਗਿਆ ਹੈ, ਮਾੜੇ-ਮੋਟੇ ਬੰਦੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ।

10. ਫੂਕ ਦੇਣੀ : ਫੋਕੀ ਸਿਫ਼ਤ ਕਰਨੀ।

11. ਫੱਕਾ ਨਾ ਛੱਡਣਾ : ਪੱਗ ਲਾਹੁਣੀ / ਸਭ ਕੁਝ ਤਬਾਹ ਕਰ ਦੇਣਾ।

12. ਫਤ੍ਹੇ ਬੁਲਾ ਜਾਣਾ : ਮੌਤ ਹੋ ਜਾਣੀ।

13. ਫਾਹ ਲੈਣਾ : ਕਾਬੂ ਕਰ ਲੈਣਾ।

14. ਫੂਕ ਚਾੜ੍ਹਨੀ : ਭੜਕਾਉਣਾ।

15. ਫੂਕ ਨਿਕਲਣੀ : ਮਰਨਾ।

16 ਫੇਰ ਵਿਚ ਆਉਣਾ : ਮੁਸੀਬਤ ਵਿੱਚ ਫਸਣਾ।

17. ਫੌਜਦਾਰੀ ਕਰਨੀ : ਲੜਾਈ-ਝਗੜਾ ਕਰਨਾ।