Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਨ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਨੱਕ ਥੱਲੇ ਨਾ ਆਉਣਾ : (ਬਿਲਕੁਲ ਪਸੰਦ ਨਾ ਕਰਨਾ) ਥਾਣੇਦਾਰ ਦੀ ਵਹੁਟੀ ਵਿੱਚ ਇੰਨਾ ਨਖ਼ਰਾ ਹੈ ਕਿ ਕੋਈ ਵੀ ਚੀਜ਼ ਉਸਦੇ ਨੱਕ ਥੱਲੇ ਨਹੀਂ ਆਉਂਦੀ।

2. ਨਹੁੰ-ਮਾਸ ਦਾ ਰਿਸ਼ਤਾ ਹੋਣਾ : (ਨਾ-ਟੁੱਟਣ ਵਾਲਾ ਸੰਬੰਧ ਹੋਣਾ) ਪੰਜਾਬ ਵਿੱਚ ਰਹਿਣ ਵਾਲੇ ਹਿੰਦੂ-ਸਿੱਖਾਂ ਦਾ ਤਾਂ ਨਹੁੰ-ਮਾਸ ਦਾ ਰਿਸ਼ਤਾ ਹੈ।

3. ਨਾ ਹੀਲ ਕੀਤੀ ਨਾ ਦਲੀਲ : (ਬਿਨਾਂ ਸੋਚਿਆਂ ਸਮਝਿਆਂ) ਮੀਨੂ ਦੇ ਮਾਪਿਆਂ ਨੇ ਨਾ ਹੀਲ ਕੀਤੀ ਨਾ ਦਲੀਲ ਤੇ ਉਸਦਾ ਰਿਸ਼ਤਾ ਵਿਦੇਸ਼ੀ ਮੁੰਡੇ ਨਾਲ ਕਰ ਦਿੱਤਾ।

4. ਨੰਨਾ ਫੜ ਛੱਡਣਾ : (ਲਗਾਤਾਰ ਨਾਂਹ ਕਰੀ ਜਾਣੀ) ਨੀਤੂ ਨੂੰ ਮਾਂ ਬਾਪ ਨੇ ਪ੍ਰੇਮ-ਵਿਆਹ ਕਰਵਾਉਣ ਤੋਂ ਬੜਾ ਵਰਜਿਆ ਪਰ ਉਸਨੇ ਇੱਕ ਨੰਨਾ ਫੜ ਛੱਡਿਆ।

5. ਨਜ਼ਰ ਸਵੱਲੀ ਹੋਣੀ : (ਰੱਬ ਦੀ ਮਿਹਰ ਹੋਣੀ) ਮੇਰਾ ਵਿਸ਼ਵਾਸ ਹੈ ਕਿ ਜੇ ਉਹਦੀ (ਮਾਤਮਾ ਦੀ) ਨਜ਼ਰ ਸਵੱਲੀ ਹੋਵੇ ਤਾਂ ਮਿਹਨਤੀ ਬੰਦੇ ਨੂੰ ਕੋਈ ਘਾਟਾ ਨਹੀਂ ਰਹਿੰਦਾ।

6. ਨੰਗੇ ਧੜ ਲੜਣਾ : (ਇਕੱਲੇ ਮੁਸ਼ਕਲਾਂ ਦਾ ਟਾਕਰਾ ਕਰਨਾ) ਸਤੀਸ਼ ਨੇ ਮਾਤਾ-ਪਿਤਾ ਦੇ ਚਲਾਣੇ ਮਗਰੋਂ ਨੰਗੇ ਧੜ ਲੜ ਕੇ ਮਕਾਨ ਵੀ ਬਣਾਇਆ ਤੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ।

7. ਨ੍ਹਾਉਣ ਹੋਣਾ : (ਤਬਾਹ ਹੋਣਾ) ਲਗਾਤਾਰ ਮੀਂਹ ਪੈਣ ਕਰਕੇ ਨਾ ਕੇਵਲ ਸਰਬਜੀਤ ਦੀ ਸਾਰੀ ਫ਼ਸਲ ਤਬਾਹ ਹੋ ਗਈ, ਸਗੋਂ ਘਰ ਦਾ ਇੱਕੋ-ਇੱਕ ਕੋਠਾ ਵੀ ਡਿੱਗ ਪਿਆ, ਵਿਚਾਰੇ ਦਾ ਨ੍ਹਾਉਣ ਹੋ ਗਿਆ।

8. ਨੱਕ ਚਾੜ੍ਹਨਾ ਜਾਂ ਨੱਕ ਵੱਟਣਾ : (ਘ੍ਰਿਣਾ ਕਰਨੀ) ਕਿਸੇ ਦੀ ਗ਼ਰੀਬੀ ਦੀ ਹਾਲਤ ‘ਤੇ ਸਾਨੂੰ ਨੱਕ ਨਹੀਂ ਚਾੜ੍ਹਨਾ ਚਾਹੀਦਾ।

9. ਨੱਕ ਵਿਚ ਦਮ ਕਰਨਾ : (ਤੰਗ ਕਰਨਾ) ਘਰ ਦੀਆਂ ਅਣਗਿਣਤ ਜ਼ਿੰਮੇਵਾਰੀਆਂ ਨੇ ਜਸਵੰਤ ਦੀ ਨੱਕ ਵਿੱਚ ਦਮ ਕਰ ਦਿੱਤਾ ਹੈ।

10. ਨਜ਼ਰ ਮਾਰਨੀ : (ਪੜਤਾਲ ਕਰਨੀ) ਹਰਪਾਲ ਤੈਨੂੰ ਚੇਤੰਨ ਹੋ ਕੇ ਕੰਮ ਕਰਨਾ ਪਏਗਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਅਫ਼ਸਰ ਨਜ਼ਰ ਮਾਰਨ ਆ ਜਾਏ।

11. ਨੌਂ ਦੋ ਗਿਆਰਾਂ ਹੋਣਾ : ਨੱਸ ਜਾਣਾ।

12. ਨਸੀਬ ਸੌਂ ਜਾਣੇ : ਮੰਦ-ਭਾਗਾ ਹੋ ਜਾਣਾ।

13. ਨਹਿਲੇ ਤੇ ਦਹਿਲਾ : ਇੱਕ ਦੂਜੇ ਤੋਂ ਵਧ-ਚੜ੍ਹ ਕੇ ਹੋਣਾ।

14. ਨਹੁੰ ਅੜਨਾ : ਵਸ ਚੱਲਣਾ, ਦਾਅ ਲੱਗਣਾ।

15. ਨਹੁੰ ਲੈਣਾ : ਛੇੜ ਕਰਨੀ, ਟਾਕਰਾ ਕਰਨਾ।

16. ਨੱਕ ਡੋਬ ਕੇ ਮਰਨਾ : ਸ਼ਰਮਿੰਦਿਆਂ ਹੋਣਾ

17. ਨੱਕ ‘ਤੇ ਮੱਖੀ ਨਾ ਬਹਿਣ ਦੇਣੀ : ਆਪਣੇ ‘ਤੇ ਗੱਲ ਨਾ ਆਉਣ ਦੇਣੀ, ਹੰਕਾਰਿਆ ਜਾਣਾ।

18. ਨੱਕ ਨਾ ਰਹਿਣਾ : ਇੱਜ਼ਤ ਨਾ ਰਹਿਣੀ।

19. ਨੱਕ ਨਾਲ ਲੀਕਾਂ ਕੱਢਣੀਆਂ : ਤੋਬਾ ਕਰਨਾ

20. ਨੱਕ ਰੱਖਣਾ : ਇੱਜ਼ਤ ਬਚਾ ਲੈਣੀ।

21. ਨੱਕ ਰਗੜਨਾ : ਮਿੰਨਤਾਂ ਕਰਨੀਆਂ।

22. ਨੱਕ ਵੱਢਣਾ : ਬਦਨਾਮ ਕਰਨਾ।

23. ਨੱਕ ਵਿਚ ਨਕੇਲ ਪਾਉਣੀ : ਚੰਗੀ ਤਰ੍ਹਾਂ ਕਾਬੂ ਕਰਨਾ।

24. ਨਜ਼ਰ ਹੇਠ ਨਾ ਲਿਆਉਣਾ : ਪਰਵਾਹ ਨਾ ਕਰਨੀ।

25. ਨਜ਼ਰ ਲੱਗਣੀ : ਬੁਰੀ ਨਜ਼ਰ ਦਾ ਲੱਗਣਾ।

26. ਨਮਕ ਹਲਾਲ ਕਰਨਾ : ਕੀਤੀ ਜਾਣਨਾ।

27. ਨਮਕ ਛਿੜਕਣਾ : ਦੁਖੀ ਨੂੰ ਹੋਰ ਦੁਖਾਉਣਾ।

28. ਨਾ ਤਿੰਨਾਂ ਵਿਚ, ਨਾ ਤੇਰ੍ਹਾਂ ਵਿਚ ਹੋਣਾ : ਕਿਸੇ ਪਾਸੇ ਦਾ ਨਾ ਹੋਣਾ।

29. ਨਾਨੀ ਚੇਤੇ ਆਉਣੀ : ਬਹੁਤ ਔਖਾ ਹੋਣਾ।

30. ਨਾਂ ਕੱਢਣਾ : ਮਸ਼ਹੂਰ ਹੋਣਾ।

31. ਨਾਂ ਨੂੰ ਵੱਟਾ ਲਾਉਣਾ : ਨਾਂ ਬਦਨਾਮ ਕਰਨਾ।