ਮੁਹਾਵਰੇ
ਦ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਦਾਲ ਗਲਣਾ : (ਗੱਲ ਮੰਨਣੀ) ਜਦੋਂ ਦਾ ਹਨੀ ਦਾ ਤਾਇਆ ਮੰਤਰੀ ਬਣਿਆ ਹੈ, ਉਸਦੀ ਵੀ ਸਰਕਾਰੇ-ਦਰਬਾਰੇ ਦਾਲ ਗਲਣ ਲੱਗ ਪਈ ਹੈ।
2. ਦਸਾਂ ਨਹੁੰਆਂ ਦੀ ਕਿਰਤ ਕਰਨਾ : (ਮਿਹਨਤ ਦੀ ਕਮਾਈ ਕਰਨਾ) ਗੁਰੂ ਨਾਨਕ ਦੇਵ ਜੀ ਨੇ ਹਰ ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਕਿਹਾ ਹੈ।
3. ਦੱਬੇ ਮੁਰਦੇ ਉਖੇੜਣੇ : (ਭੁੱਲੀਆਂ ਹੋਈਆਂ ਮਾੜੀਆਂ ਗੱਲਾਂ ਯਾਦ ਕਰਾਉਣੀਆਂ) ਕੁਲਦੀਪ ਕੌਰ ਨੂੰ ਦੱਬੇ ਮੁਰਦੇ ਉਖੇੜਣ ਦੀ ਬੜੀ ਮਾੜੀ ਆਦਤ ਹੈ।
4. ਦਿਨ ਪੁੱਠੇ ਹੋਣੇ : (ਭੈੜਾਂ ਸਮਾਂ ਆਉਣਾ) ਬਚਨ ਵਿਚਾਰੇ ਦੇ ਐਸੇ ਦਿਨ ਪੁੱਠੇ ਹੋਏ ਹਨ ਕਿ ਪਹਿਲਾਂ ਉਸਦੀ ਮੱਝ ਮਰ ਗਈ ਤੇ ਹੁਣ ਉਸਦੀ ਘਰਵਾਲੀ ਨੂੰ ਕੈਂਸਰ ਹੋ ਗਿਆ ਹੈ।
5. ਦਿਨ ਰਾਤ ਇੱਕ ਕਰਨਾ : (ਬਹੁਤ ਮਿਹਨਤ ਕਰਨੀ) ਪਿਤਾ ਦੀ ਮੌਤ ਹੋਣ ਮਗਰੋਂ ਦਲੀਪ ਨੇ ਦਿਨ ਰਾਤ ਇੱਕ ਕਰਕੇ ਆਪਣੀ ਭੈਣ ਦਾ ਵਿਆਹ ਕੀਤਾ ਹੈ।
6. ਦਿਲ ਟੁੱਟ ਜਾਣਾ : (ਨਿਰਾਸ਼ ਹੋਣਾ) ਕੁਲਵੰਤ ਏਨੀ ਮਿਹਨਤ ਕਰਕੇ ਵੀ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਨਾ ਕਰ ਸਕਿਆ ਤਾਂ ਉਸਦਾ ਦਿਲ ਟੁੱਟ ਗਿਆ।
7. ਦੂਰੋਂ ਮੱਥਾ ਟੇਕਣਾ : (ਬੁਰੇ ਕੋਲੋਂ ਪਰੇ ਰਹਿਣਾ) ਅਵਾਰਾ ਦੋਸਤਾਂ ਦੀ ਸੰਗਤ ਕਰਨ ਨਾਲੋਂ ਉਨ੍ਹਾਂ ਨੂੰ ਦੂਰੋਂ ਮੱਥਾ ਟੇਕਣ ਵਿੱਚ ਹੀ ਭਲਾ ਹੈ।
8. ਦਮ ਲੈਣਾ: (ਅਰਾਮ ਕਰਨਾ) ਮੈਂ ਸਾਰਾ ਕੰਮ ਮੁਕਾ ਕੇ ਹੀ ਦਮ ਲਵਾਂਗਾ।
9. ਦਾਲ ਨਾ ਗਲਣੀ : (ਪੇਸ਼ ਨਾ ਜਾਣੀ) ਵੱਡਿਆਂ ਦੇ ਭੇੜ ਵਿੱਚ ਮਾੜਿਆਂ ਦੀ ਦਾਲ ਨਹੀਂ ਗਲਦੀ।
10. ਦਿਨ ਫਿਰਨੋ : (ਚੰਗੇ ਦਿਨ ਆਉਣੇ) ਪੰਜਾਹ ਲੱਖ ਦੀ ਲਾਟਰੀ ਨਿਕਲਣ ਨਾਲ ਬਸੰਤ ਦੇ ਦਿਨ ਫਿਰ ਗਏ।
11. ਦਿਲ ਖੱਟਾ ਹੋਣਾ : (ਮਨ ਭਰ ਜਾਣਾ) ਮਦਨ ਦੀਆਂ ਕਰਤੂਤਾਂ ਕਰ ਕੇ ਉਸ ਦੇ ਮਾਪਿਆਂ ਦਾ ਦਿਲ ਖੱਟਾ ਹੋ ਗਿਆ ਹੈ ਕਿਉਂਕਿ ਉਹਨਾਂ ਨੂੰ ਤਾਂ ਹੋਰ ਹੀ ਆਸਾਂ ਸਨ।
12. ਦੰਦ ਖੱਟੇ ਕਰਨੇ : (ਹਰਾ ਦੇਣਾ) ਕਾਰਗਿਲ ਦੀ ਲੜਾਈ ਵਿੱਚ ਭਾਰਤੀ ਸਿਪਾਹੀਆਂ ਨੇ ਪਾਕਿਸਤਾਨੀਆਂ ਦੇ ਦੰਦ ਖੱਟੇ ਕਰ ਦਿੱਤੇ।
13. ਦਮ ਖ਼ੁਸ਼ਕ ਹੋਣਾ : (ਡਰ ਜਾਣਾ) ਉਸ ਦਾ ਡਰ ਦੇ ਮਾਰੇ ਦਮ ਖ਼ੁਸ਼ਕ ਹੋ ਗਿਆ।
14. ਦਮ ਛੱਡਣਾ : ਮਰ ਜਾਣਾ।
15. ਦਮ ਟੁੱਟਣਾ : ਥੱਕ-ਤਰੁੱਟ ਜਾਣਾ।
16. ਦਮ ਵਿੱਚ ਦਮ ਆਉਣਾ : ਹੌਸਲਾ ਹੋਣਾ।
17. ਦਰ ਦਰ ਮਾਰੇ ਫਿਰਨਾ : ਕਿਸੇ ਕੰਮ ਲਈ ਭਟਕਣਾ।
18. ਦੜ ਵੱਟਣੀ : ਚੁੱਪ ਰਹਿਣਾ।
19. ਦਾਈ ਪਾਸੋਂ ਪੇਟ ਲੁਕਾਉਣਾ : ਜਾਣਕਾਰ ਤੋਂ ਭੇਦ ਲੁਕਾਉਣਾ।
20. ਦਾਣਾ ਪਾਣੀ ਮੁੱਕਣਾ : ਮਰ ਜਾਣਾ।
21. ਦਾਲ ਵਿੱਚ ਕੁਝ ਕਾਲਾ ਹੋਣਾ : ਸ਼ੱਕ ਹੋਣਾ।
22. ਦਾੜ੍ਹ ਹੇਠ ਆਉਣਾ : ਕਾਬੂ ਆਉਣਾ।
23. ਦਿਲ ਆਉਣਾ : ਕਿਸੇ ਉਤੇ ਮੋਹਿਤ ਹੋ ਜਾਣਾ।
24. ਦਿਲ ਸੜਨਾ : ਦੁਖੀ ਹੋਣਾ।
25. ਦਿਲ ਦੇਣਾ : ਪਿਆਰ ਪਾਉਣਾ।
26. ਦਿਲ ਭਿੱਜਣਾ : ਪਿਆਰ ਪੈਣਾ।
27. ਦਿਲ ਰੱਖਣਾ : ਤਸੱਲੀ ਦੇਣੀ।
28. ਦੀਵਾ ਗੁੱਲ ਕਰਨਾ : ਬਿਲਕੁਲ ਬਰਬਾਦ ਕਰ ਦੇਣਾ।
29. ਦੀਵੇ ਥੱਲੇ ਅਨ੍ਹੇਰਾ ਹੋਣਾ : ਹੋਰਨਾਂ ਨੂੰ ਤਾਂ ਉਪਦੇਸ਼ ਦੇਣਾ ਪਰ ਆਪ ਅਮਲ ਨਾ ਕਰਨਾ।
30. ਦੁੰਬ ਦਬਾ ਕੇ ਨੱਸਣਾ : ਡਰ ਦੇ ਮਾਰੇ ਭੱਜ ਜਾਣਾ।
31. ਦੁੱਧੋਂ ਪਾਣੀ ਛਾਣਨਾ : ਠੀਕ ਠੀਕ ਨਿਆਂ ਕਰਨਾ।
32. ਦੋ ਬੇੜੀਆਂ ਵਿੱਚ ਪੈਰ ਧਰਨਾ : ਦੋ ਮੁਸੀਬਤਾਂ ਵਿੱਚ ਫਸ ਜਾਣਾ, ਦੁਚਿੱਤੀ ‘ਚ ਹੋਣਾ।
33. ਦੋਹੀਂ ਹੱਥੀਂ ਲੱਡੂ ਹੋਣੇ : ਹਰ ਪਾਸਿਉਂ ਆਮਦਨੀ ਹੋਣੀ।
34. ਦੰਦ ਭੰਨਣੇ : ਮਾਰਨਾ।
35. ਦੰਦਾਂ ਵਿੱਚ ਉਂਗਲੀ ਟੁੱਕਣੀ : ਹੱਥ ਮਲਣਾ, ਪਛਤਾਉਣਾ।