Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਡ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਡਰਦੇ ਹਰਿ ਹਰਿ ਕਰਨਾ : (ਡਰ-ਡਰ ਕੇ ਰਹਿਣਾ) ਸੁਰਜੀਤ ਆਪਣੀ ਸੱਸ ਦੇ ਸਖ਼ਤ ਸੁਭਾਅ ਕਰਕੇ ਡਰਦੇ ਹਰਿ ਹਰਿ ਕਰਦੀ ਰਹਿੰਦੀ ਹੈ।

2. ਡੱਕੇ ਡੋਲੇ ਖਾਣਾ : (ਨਿਆਸਰੇ ਹੋ ਕੇ ਫਿਰਨਾ) ਸਾਡੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀ ਮਾਰ ਹੇਠ ਡੱਕੇ ਡੋਲੇ ਖਾਂਦੀ ਕੁਰਾਹੇ ਪੈ ਰਹੀ ਹੈ।

3. ਡੁੱਬ ਮਰਨਾ : (ਬਹੁਤ ਸ਼ਰਮਿੰਦੇ ਹੋਣਾ) ਥਾਣੇਦਾਰ ਦਾ ਮੁੰਡਾ ਦਸਵੀਂ ਵਿੱਚੋਂ ਦੂਜੀ ਵਾਰ ਫੇਲ੍ਹ ਹੋ ਗਿਆ ਤਾਂ ਸਾਰੇ ਕਹਿਣ ਲੱਗੇ ਕਿ ਉਸ ਨੇ ਤਾਂ ਡੁੱਬ ਮਰਨ ਵਾਲੀ ਗੱਲ ਕਰ ਵਿਖਾਈ ਹੈ।

4. ਡਕਾਰ ਜਾਣਾ : (ਹਜ਼ਮ ਕਰ ਜਾਣਾ) ਆਪਣੇ ਭਾਈਵਾਲ ਨੂੰ ਧੋਖਾ ਦੇ ਕੇ ਕਰਨਜੀਤ ਕਾਰਖ਼ਾਨੇ ਦਾ ਸਾਰਾ ਸਰਮਾਇਆ ਡਕਾਰ ਗਿਆ।

5. ਡੰਗ ਮਾਰਨਾ : (ਨੁਕਸਾਨ ਪੁਚਾਉਣਾ) ਜੇ ਅੱਜ ਬਲਦੀਪ ਨੇ ਮੇਰੇ ਘਰ ਦੀ ਚੋਰੀ ਕਰਵਾਈ ਹੈ ਤਾਂ ਮੈਂ ਵੀ ਕਿਸੇ ਵੇਲੇ ਉਸ ਨੂੰ ਅਜਿਹਾ ਡੰਗ ਮਾਰਾਂਗਾ ਕਿ ਉਹ ਸਾਰੀ ਉਮਰ ਯਾਦ ਰੱਖੇਗਾ।

6. ਡੰਕਾ ਵਜਾਉਣਾ : (ਨਾਂ ਚਮਕਾਣਾ) ਨੇਕੀ ਅਤੇ ਸੱਚਾਈ ਵਾਲੇ ਕੰਮਾਂ ਨੇ ਹੀ ਹਰਜੀਤ ਦੇ ਨਾਂ ਦਾ ਡੰਕਾ ਵਜਾਇਆ ਹੈ, ਹਰ ਕੋਈ ਉਸ ਦਾ ਆਦਰ ਕਰਦਾ ਹੈ |

7. ਡੁੱਬਦੇ ਨੂੰ ਤੀਲੇ ਦਾ ਸਹਾਰਾ : ਨਿਆਸਰੇ ਨੂੰ ਕੋਈ ਸਹਾਇਤਾ ਮਿਲ ਜਾਣੀ।

8. ਡੁਬਦੀ ਬੇੜੀ ਪਾਰ ਲੰਘਾਉਣੀ : ਮੁਸੀਬਤ ਤੋਂ ਬਚਾਉਣਾ।

9. ਡੇਢ ਪਾ ਖਿਚੜੀ ਵੱਖ ਰਿੰਨ੍ਹਣੀ : ਸਾਰਿਆਂ ਨਾਲੋਂ ਵੱਖ ਰਹਿਣਾ।

10. ਡੋਲਾ ਦੇਣਾ : ਲੜਕੀ ਦਾ ਰਿਸ਼ਤਾ ਦੇਣਾ।

11. ਡੰਡੇ ਵਜਾਉਣ : ਵਿਹਲੇ ਫਿਰਨਾ।