ਮੁਹਾਵਰੇਦਾਰ ਵਾਕਾਂਸ਼
ਭ – ਵ
1. ਭੂਆ ਸੋਭੀ – ਲੁਤੀਆਂ ਤੇ ਲੜਾਈਆਂ ਕਰਾਉਣ ਵਾਲੀ ਇਸਤ੍ਰੀ।
2. ਭੰਗ ਦੇ ਭਾੜੇ / ਭੋਹ ਦੇ ਭਾੜੇ – ਕੋਈ ਚੀਜ਼ ਨਾ-ਮਾਤਰ ਮੁੱਲ ਜਾਂ ਲਗਭਗ ਮੁਫਤ ਦੇ ਦੇਣੀ / ਐਵੇਂ ਜਾਇਆ ਕਰ ਦੇਣੀ।
3. ਭੇੜ ਚਾਲ – ਬਿਨਾਂ ਸੋਚੇ ਸਮਝੇ ਕੀਤੀ ਰੀਸ।
4. ਭੂੰਡਾਂ ਦੀ ਖੱਖਰ – ਲੜਾਕਾ, ਜੋ ਜ਼ਰਾ ਕੁਝ ਆਖਿਆਂ ਛਿੜ ਪਏ।
5. ਭਰਿਆ ਪੀਤਾ – ਬਹੁਤ ਗੁੱਸੇ ਵਿਚ।
ਵਾਕ : ਸਾਈਂ ਦਿੱਤਾ ਭਰਿਆ – ਪੀਤਾ ਉਠ ਗਿਆ ਹੈ; ਪਤਾ ਨਹੀਂ ਕੀ ਕਰੇਗਾ।
6. ਭਾੜੇ ਦਾ ਟੱਟੂ – ਮਜ਼ਦੂਰੀ ਲੈਕੇ ਕੰਮ ਕਰਨ ਵਾਲਾ।
7. ਮੂੰਹੋਂ ਮੂੰਹ – ਵੇਖੋ ‘ਨੱਕੋ ਨੱਕ’ / ਕੰਢਿਆਂ ਤੀਕ / ਤੋੜ ਤਕ।
8. ਮੂੰਹ ਦਾ ਮਿੱਠਾ – ਮਿੱਠਾ ਬੋਲਣ ਵਾਲਾ, (ਜੋ ਅੰਦਰੋਂ ਵਿਸ਼ੇਸ਼ ਲਿਹਾਜ਼ਦਾਰ ਨਾ ਹੋਵੇ।)।
9. ਮੁੱਛ ਦਾ ਵਾਲ / ਸੱਜੀ ਮੁੱਛ – ਗੂੜ੍ਹਾ ਮਿੱਤਰ, ਸਦਾ ਨਾਲ ਰਹਿਣ ਵਾਲਾ।
10. ਮਿੱਟੀ ਦਾ ਮਾਧੋ – ਨਿਪਟ ਮੂਰਖ, ਭੋਲਾ ਭਾਲਾ, ਸਿਧਾ ਸਾਦਾ।
ਵਾਕ : ਸੋਹਣ ਤੋਂ ਕੋਈ ਆਸ ਨਾ ਰੱਖੋ, ਉਹ ਤਾ ਨਿਰਾ ਮਿੱਟੀ ਦਾ ਮਾਧੋ ਹੈ।
11. ਮਿੱਠੀ ਛੂਰੀ – ਉਪਰੋਂ ਮਿੱਠਾ ਬੋਲਣ ਤੇ ਮਿੱਤਰ ਬਣਨ ਵਾਲਾ, ਪਰ ਅੰਦਰੋਂ ਵੈਰੀ ਤੇ ਨੁਕਸਾਨ ਪਹੁੰਚਾਣ ਵਾਲਾ।
12. ਮਾਤਾ ਦਾ ਮਾਲ – ਬਹੁਤ ਕਮਜ਼ੋਰ ਜਾਂ ਨਿਕੰਮਾ ਮਨੁੱਖ।
13. ਮੇਰ ਤੇਰ – ਆਪਣੇ ਪਰਾਏ ਦਾ ਵਿਤਕਰਾ ਕਰਨਾ।
14. ਰਕਾਬੀ ਮਜ਼੍ਹਬ – ਜੋ ਖਾਣ-ਪੀਣ ਦਾ ਭਾਈ ਵਾਲ ਹੋਵੇ, ਜਿਸ ਦਾ ਮਜ਼ਬ ਪੈਸਾ ਹੋਵੇ, ਅਤੇ ਪੈਸੇ ਪਿੱਛੇ ਅਸੂਲ ਤੇ ਧਰਮ ਤਿਆਗ ਦੇਵੇ, ਜਿਹੜਾ ਬੰਦਾ ਸੰਸਾਰਕ ਲਾਭ ਲਈ ਆਪਣਾ ਮਜ਼੍ਹਬ ਬਦਲ ਲਏ।
15. ਰਾਤੋ-ਰਾਤ / ਰਾਤ ਰਾਤ ਵਿਚ ਹੀ / ਇੱਕੋ ਰਾਤ ਵਿਚ – ਵੇਖੋ ਸਾ-ਦਿਹਾੜੀ
16. ਰਾਤ ਦਾ ਜੰਮ – ਚੋਰੀ ਦਾ ਮਾਲ
ਵਾਕ : ਇਨ੍ਹਾਂ ਨੇ ਇਹ ਮੱਝ ਮੁੱਲ ਥੋੜ੍ਹੀ ਲਿਆਂਦੀ ਹੈ, ਇਹ ਤਾਂ ਰਾਤ ਦਾ ਜੰਮ ਹੈ।
17. ਰੰਨ ਮਰੀਦ – ਵਹੁਟੀ ਦੇ ਅਧੀਨ, ਹਰ ਗੱਲ ਪਤਨੀ ਦੇ ਕਹੇ ਅਨੁਸਾਰ ਕਰਨ ਵਾਲਾ।
18. ਰਾਮ ਕਹਾਣੀ – ਦੁੱਖਾਂ ਭਰੀ ਲੰਮੀ ਕਹਾਣੀ।
ਵਾਕ : ਉਸ ਦੀ ਰਾਮ ਕਹਾਣੀ ਸੁਣ ਕੇ ਮੇਰੇ ਅੱਥਰੂ ਵਹਿ ਤੁਰੇ।
19. ਲਾਈਲੱਗ – ਜਿਧਰੇ ਕੋਈ ਲਾਏ, ਉਧਰ ਲਗ ਪੈਣ ਵਾਲਾ / ਬੇਸਮਝ।
ਵਾਕ : ਸੰਤੋਸ਼ ਦਾ ਪਤੀ ਤਾਂ ਨਿਰਾ ਲਾਈਲੱਗ ਹੈ।
20. ਲਹੂ ਦਾ ਤਿਹਾਇਆ – ਖੂਨ ਦਾ ਪਿਆਸਾ, ਜਾਨੀ ਦੁਸ਼ਮਣ।
21. ਲਕੀਰ ਦਾ ਫਕੀਰ – ਬਿਨਾ ਸੋਚੇ ਸਮਝੇ ਪੁਰਾਣੇ ਰਸਮਾਂ ਰਿਵਾਜਾਂ ਅਨੁਸਾਰ ਤੁਰਨ ਵਾਲਾ
ਵਾਕ : ਹਿੰਦੁਸਤਾਨ ਵਿਚ ਬਹੁਤੇ ਲੋਕ ਲਕੀਰ ਦੇ ਫਕੀਰ ਹਨ।
22. ਲੈ-ਦੇ ਕੇ – ਸਾਰਾ ਹੀ / ਸੱਭੋ
ਵਾਕ : ਬੜੀ ਮੁਸ਼ਕਲ ਨਾਲ ਲੈ- ਦੇ ਕੇ ਮੇਰੇ ਕੋਲੋਂ ਤਾਂ ਕੇਵਲ ਪੰਜ ਰੁਪਏ ਹੀ ਬਣ ਸਕੇ ਹਨ।
23. ਲੂਣ ਹਰਾਮ, ਲੂਣ – ਹਰਾਮੀ – ਕੀਤੇ ਨੂੰ ਨਾ ਜਾਣਨ ਵਾਲਾ / ਭਲਿਆਈ ਨੂੰ ਭੁਲਾ ਦੇਣ ਵਾਲਾ।
24. ਲੰਗੋਟੀਆ ਯਾਰ – ਗੂੜ੍ਹਾ ਮਿੱਤਰ।
25. ਲੱਗਦੇ ਹੱਥ – ਨਾਲ ਹੀ।
ਵਾਕ : ਹੁਣ ਆਏ ਹੋ, ਲੱਗਦੇ ਹੱਥ ਮੇਰਾ ਕੰਮ ਵੀ ਕਰ ਜਾਣਾ।
26. ਲਪੋੜ ਸੰਖ / ਗਪੌੜ ਸੰਖ – ਬਹੁਤ ਫੋਕੀਆਂ ਗੱਲਾਂ ਕਰਨ ਅਤੇ ਗੱਪਾਂ ਤੇ ਛੂਟਾਂ ਮਾਰਨ ਵਾਲਾ (ਜਿਸ ਦੇ ਪੱਲੇ ਕੁਝ ਨਾ ਹੋਏ)
27. ਵਾਹ ਲੱਗਦਿਆਂ, ਲੱਗਦੀ ਵਾਹ – ਜਿੱਥੋਂ ਤਕ ਹੋ ਸਕੇ।
28. ਵਰ ਪ੍ਰਾਪਤ-ਵਿਆਹੁਣ – ਯੋਗ ਕੁੜੀ, ਜਿਸ ਦੀ ਉਮਰ ਵਿਆਹ ਕਰਵਾਉਣ ਯੋਗ ਹੋ ਜਾਏ।
ਵਾਕ : ਉਸ ਦੀ ਧੀ ਵਰ-ਪ੍ਰਾਪਤ ਹੋ ਗਈ ਹੈ। ਅਗਲੇ ਸਾਲ ਉਹਨੇ ਉਹਦਾ ਵਿਆਹ ਕਰ ਦੇਣਾ ਹੈ।