ਮੁਹਾਵਰੇਦਾਰ ਵਾਕਾਂਸ਼
ੳ – ਹ
1. ਉਹੜ ਪੁਹੜ – ਮਾੜਾ ਮੋਟਾ ਘਰੋਗੀ ਇਲਾਜ। ਘਰ ਦੇ ਟੋਟਕੇ।
2. ਉਸਤਰਿਆਂ ਦੀ ਮਾਲਾ – ਮੁਸੀਬਤ ਦਾ ਕੰਮ।
3. ਉਚਾਵਾਂ ਚੁਲ੍ਹਾਂ, ਫੇਰਵਾਂ ਚੁਲ੍ਹਾਂ, ਚੁਫੇਰ-ਗੜ੍ਹੀਆਂ, ਥਾਲੀ ਦਾ ਬੈਂਗਣ, ਲੋਟਾ – ਬਿਨਾਂ ਕਾਰਨ ਘੜੀ ਮੁੜੀ ਧੜੇ ਬਦਲਣ ਵਾਲਾ ਬੇਅਸੂਲਾ ਬੰਦਾ।
ਵਾਕ : ਨਰਿੰਦਰ ਤਾਂ ਉਚਾਵਾਂ ਚੁਲ੍ਹਾ ਹੈ, ਕਦੀ ਇਧਰ, ਕਦੀ ਉਧਰ।
4. ਉਨੀ ਇੱਕੀ (ਉੱਨੀ ਵੀਹ ਦਾ ਭਾ) ਦਾ ਫਰਕ – ਬਹੁਤ ਥੋੜ੍ਹਾ ਫ਼ਰਕ।
ਵਾਕ : ਇਹ ਦੋਵੇਂ ਕੱਪੜੇ ਲਗਭਗ ਇਕੋ ਜਿਹੇ ਹਨ; ਐਵੇਂ ਉੱਨੀ-ਇੱਕੀ ਦਾ ਫ਼ਰਕ ਹੈ।
5. ਅਸਮਾਨੀ ਗੋਲਾ – ਅਚਾਨਕ ਆ ਪਿਆ ਰੱਬੀ ਕਹਿਰ, ਬਿੱਜ।
6. ਅਸਲੇ–ਮਸਲੇ – ਢਿੱਲ-ਮੱਠ, ਟਾਲਮਟੋਲੇ।
7. ਅਕਲ ਦਾ ਕੋਟ / ਅਕਲ ਦਾ ਅੰਨ੍ਹਾਂ / ਅਕਲ ਦਾ ਧਨੀ – ਮੂਰਖ, ਬੇਸਮਝ।
8. ਅੱਖ ਦੇ ਫੋਰ ਵਿੱਚ – ਝਟਪਟ, ਫੌਰਨ।
9. ਅੱਗ ਦੇ ਭਾਅ – ਬਹੁਤ ਮਹਿੰਗਾ।
10. ਅੱਗ ਪਾਣੀ ਦਾ ਵੈਰ – ਡੂੰਘਾ ਕੁਦਰਤੀ ਵੈਰ।
11. ਆਟੇ ਵਿੱਚ ਲੂਣ – (ਮੁਕਾਬਲੇ ਵਿੱਚ) ਬਹੁਤ ਥੋੜ੍ਹਾ।
12. ਅਟਕਲ-ਪੱਚੂ – ਅੰਦਾਜ਼ੇ ਨਾਲ, (ਜੋ ਗਲਤ ਹੋ ਸਕਦਾ ਹੈ। ਤੁਹਾਨੂੰ ਠੀਕ ਪਤਾ ਨਹੀਂ ਜਾਪਦਾ, ਐਵੇਂ ਅਟਕਲ-ਪੱਚੂ ਹੀ ਦੱਸ ਰਹੇ ਹੋ।
13. ਅੰਨ੍ਹੀ ਖੱਟੀ – ਬਹੁਤ ਜ਼ਿਆਦਾ ਆਮਦਨ। ਚੰਨੀ ਦੀ ਦੁਕਾਨ ਬਹੁਤ ਚਲਦੀ ਹੈ ਤੇ ਉਸ ਨੂੰ ਅੰਨ੍ਹੀ ਖੱਟੀ ਹੈ।
14. ਅੰਨ੍ਹੇਰ ਖਾਤਾ – ਗੜਬੜ ਵਾਲਾ ਹਿਸਾਬ
ਵਾਕ : ਜਿਸ ਕੰਮ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ ਤੇ ਜਿਸ ਵਿਚ ਬੇਈਮਾਨੀ ਵਰਤੀ ਜਾਣ ਦਾ ਸ਼ੱਕ ਹੋਵੇ।
15. ਇੱਟ ਖੜੱਕਾ – ਲੜਾਈ-ਝਗੜਾ।
ਵਾਕ : ਇਨ੍ਹਾਂ ਦੁਹਾਂ ਗੁਵਾਂਢੀਆਂ ਵਿਚ ਹਰ ਵੇਲੇ ਇੱਟ-ਖੜੱਕਾ ਲੱਗਾ ਰਹਿੰਦਾ ਹੈ।
16. ਇੱਟ-ਘੜੇ ਦਾ ਵੈਰ – ਵੇਖੋ ‘ਅੱਗ ਪਾਣੀ ਦਾ ਵੈਰ’ ਡੂੰਘਾ ਕੁਦਰਤੀ ਵੈਰ।
17. ਸਿਆਪੇ ਦੀ ਨੈਣ – ਲੜਾਈਆਂ-ਝਗੜੇ ਪੁਆਉਣ ਵਾਲੀ (ਵਾਲਾ)।
18. ਸੱਤਰਿਆਂ-ਬਹੁੱਤਰਿਆ – ਜਿਸ ਦੀ ਬੁਢੇਪੇ ਵਿਚ ਅਕਲ ਟਿਕਾਣੇ ਨਾ ਰਹੇ।
19. ਸੱਥਰ ਦਾ ਚੋਰ – ਘਰ ਵਿਚ ਹੀ ਜਾਂ ਸਾਥੀਆਂ ਦੀ ਚੋਰੀ ਕਰਨ ਵਾਲਾ।
20. ਸਾ-ਦਿਹਾੜੀ – ਇਕ ਦਿਨ ਵਿਚ ਜਾਂ ਇਕ ਦਿਨ ਦੇ ਅੰਦਰ।
21. ਸਾਨ੍ਹਾਂ ਦਾ ਭੇੜ (ਸੰਢਿਆਂ ਦਾ ਭੇੜ) – ਵੱਡਿਆਂ ਦੀ ਲੜਾਈ।
ਵਾਕ : ਇਨ੍ਹਾਂ ਸਾਨ੍ਹਾਂ ਦੇ ਭੇੜ ਵਿਚ ਦਖਲ ਦੇ ਕੇ ਤੁਸਾਂ ਕੀ ਲੈਣਾ ਹੈ, ਮੁਫਤ ਵਿਚ ਆਪਣਾ ਨੁਕਸਾਨ ਕਰਾ ਲਓਗੇ।
22. ਸਿਰ ਨਾ ਪੈਰ – ਜਿਸ ਦੀ ਕੁਝ ਸਮਝ ਨਾ ਆਵੇ / ਉਲਝਿਆ ਹੋਇਆ।
23. ਸਿਰ ਮੱਥੇ ਤੇ – ਬੜੀ ਖੁਸ਼ੀ ਨਾਲ ਪਰਵਾਨ ਹੈ। ਤੁਹਾਡਾ ਹੁਕਮ ਸਿਰ ਮੱਥੇ ਤੇ।
24. ਸੌ ਵਿਸਵੇ (ਵੀਹ ਵਿਸਵੇ) – ਜ਼ਰੂਰ, ਯਕੀਨੀ ਰੂਪ ਵਿਚ।
25. ਹਿੱਕ ਦਾ ਧੱਕਾ – ਵਧੀਕੀ, ਜ਼ੋਰਾਵਰੀ।
26. ਹੱਡ-ਹਰਾਮ – ਸਰੀਰ ਨੂੰ ਬਚਾਅ ਕੇ ਰੱਖਣ ਵਾਲਾ, ਕੰਮ ਨਾ ਕਰਨ ਵਾਲਾ
ਵਾਕ : ਉਹ ਬੜਾ ਹੱਡ- ਹਰਾਮ ਜੇ; ਉਹਦੇ ਉੱਤੇ ਭਰੋਸਾ ਨਾ ਰੱਖੋ।
27. ਹੱਡਾਂ ਦਾ ਸੁੱਚਾ – ਅਰੋਗ, ਸਰੀਰਕ ਨੁਕਸ ਤੋਂ ਰਹਿਤ।
28. ਹੱਡਾਂ ਪੈਰਾਂ ਦਾ ਖੁੱਲ੍ਹਾ – ਉੱਚਾ ਲੰਮਾ ਜਵਾਨ ।
29. ਹੱਡਾਂ ਦਾ ਸਾੜ – ਭੈੜੇ ਕੰਮਾਂ ਨਾਲ ਦੁੱਖ ਦੇਣ ਵਾਲਾ।
ਵਾਕ : ਇਹ ਹੱਡਾਂ ਦਾ ਸਾੜ, ਪਤਾ ਨਹੀਂ ਕਿੱਥੋਂ ਸਾਡੇ ਪੱਲੇ ਪੈ ਗਿਆ ਹੈ।
30. ਹੱਡੀਆਂ ਦੀ ਮੁੱਠ – ਬਹੁਤ ਕਮਜ਼ੋਰ।
ਵਾਕ : ਇੱਕੀ ਦਿਨਾਂ ਦੇ ਤਾਪ ਨਾਲ ਇਹ ਵਿਚਾਰਾ ਨਿਰੀ ਹੱਡੀਆਂ ਦੀ ਮੁੱਠ ਰਹਿ ਗਿਆ ਹੈ।
31. ਹੱਥ ਦਾ ਸੁੱਚਾ – ਈਮਾਨਦਾਰ।
32. ਹੱਥ-ਹੁਦਾਰ – ਲਿਖਿਤ ਤੇ ਸੂਦ ਤੋਂ ਬਗੈਰ ਥੋੜ੍ਹੇ ਚਿਰ ਲਈ ਦਿੱਤਾ ਹੁਦਾਰ।
33. ਹੱਥ ਠੋਕਾ – ਕੋਈ ਚੀਜ਼ ਜਾਂ ਆਦਮੀ, ਜੀਹਦੇ ਨਾਲ ਕੰਮ ਸਾਰ ਲਿਆ ਜਾਏ। ਕਿਸੇ ਕੰਮ ਲਈ ਕਿਸੇ ਹੋਰ ਦਾ ਹਥਿਆਰ ਜਾਂ ਸਾਧਨ ਬਣਨ ਵਾਲਾ।
34. ਹੱਥਾਂ ਦੀ ਮੈਲ – ਧਨ, ਜੋ ਹੱਥਾਂ ਨਾਲ ਕਮਾਇਆ ਜਾ ਸਕਦਾ ਹੈ।
35. ਹੱਥੋਂ ਹੱਥੀ – ਬਹੁਤਿਆਂ ਦਾ ਮਿਲਕੇ ਕੋਈ ਕੰਮ ਝਟਪਟ ਕਰ ਲੈਣਾ।
36. ਹਰ ਮਸਾਲੇ ਪਿਪਲਾ ਮੂਲ – ਹਰੇਕ ਕੰਮ ਵਿਚ ਅੱਗੇ ਰਹਿਣ ਵਾਲਾ ਜਾਂ ਹਰੇਕ ਕੰਮ ਨੂੰ ਹੱਥ ਪਾਉਣ ਵਾਲਾ, ਭਾਵੇਂ ਸਿਰੇ ਕੋਈ ਵੀ ਨਾ ਚੜ੍ਹਾ ਸਕੇ।
ਵਾਕ : ਇੰਦਰ ਕੀ ਇਹ ਜਾਣਦਾ; ਉਹ ਤਾਂ ਹਰ ਮਸਾਲੇ ਪਿਪਲਾ ਮੂਲ ਹੈ।
37. ਹੜਬਾਂ ਦਾ ਭੇੜ – ਵਿਅਰਥ ਝਗੜਾ।
38. ਹਵਾਈ ਕਿਲ੍ਹੇ – ਨਿਰੀਆਂ ਤਜਵੀਜ਼ਾਂ, ਜਿਨ੍ਹਾਂ ਉਤੇ ਅਮਲ ਨਾ ਹੋ ਸਕੇ।