CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationIdioms (ਮੁਹਾਵਰੇ)NCERT class 10thPunjab School Education Board(PSEB)Punjabi Viakaran/ Punjabi Grammar

ਮੁਹਾਵਰੇ


ਮੁਹਾਵਰੇ (Idioms)


1. ਉਸਤਾਦੀ ਕਰਨੀ – ਚਲਾਕੀ ਕਰਨੀ।

ਵਾਕ – ਸਾਨੂੰ ਵੱਡਿਆਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ।

2. ਉੱਲੂ ਬੋਲਣੇ – ਉਜਾੜ ਹੋਣਾ।

ਵਾਕ – ਮਸਾਣਾਂ ਵਿੱਚ ਰਾਤ ਨੂੰ ਉੱਲੂ ਬੋਲਦੇ ਹਨ।

3. ਊਜ ਲਾਉਣੀ—ਤੁਹਮਤ ਲਾਉਣੀ।

ਵਾਕ – ਸਾਨੂੰ ਕਿਸੇ ਉੱਤੇ ਝੂਠੀ ਊਜ ਨਹੀਂ ਲਾਉਣੀ ਚਾਹੀਦੀ।

4. ਆਟੇ ਵਿੱਚ ਲੂਣ – ਘੱਟ ਗਿਣਤੀ ਵਿੱਚ ਹੋਣਾ।

ਵਾਕ – ਭਾਰਤ ਵਿੱਚ ਇਸ ਸਮੇਂ ਬੋਧੀ ਲੋਕ ਆਟੇ ਵਿੱਚ ਲੂਣ ਸਮਾਨ ਹਨ।

5. ਅੱਖ ਦਾ ਤਾਰਾ – ਬਹੁਤ ਪਿਆਰਾ।

ਵਾਕ – ਸੁਰਜੀਤ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਹੈ।

6. ਆਓ ਭਗਤ ਕਰਨੀ — ਆਦਰ ਕਰਨਾ।

ਵਾਕ – ਪੰਜਾਬੀ ਲੋਕ ਮਹਿਮਾਨ ਦੀ ਆਓ ਭਗਤ ਕਰਨ ਲਈ ਪ੍ਰਸਿੱਧ ਹਨ।

7. ਅੱਖਾਂ ‘ਤੇ ਬਿਠਾਉਣਾ – ਆਦਰ ਮਾਣ ਕਰਨਾ।

ਵਾਕ – ਸੁਰਜੀਤ ਹੋਰੀਂ ਤਾਂ ਘਰ ਆਏ ਮਹਿਮਾਨ ਨੂੰ ਅੱਖਾਂ ‘ਤੇ ਬਿਠਾਉਂਦੇ ਹਨ।

8. ਇੱਕ ਅੱਖ ਨਾਲ ਵੇਖਣਾ — ਸਭ ਨੂੰ ਇੱਕ ਸਮਾਨ ਸਮਝਣਾ।

ਵਾਕ – ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇੱਕ ਅੱਖ ਨਾਲ ਵੇਖਦੇ ਸਨ।

9. ਈਦ ਦਾ ਚੰਨ ਹੋਣਾ—ਬਹੁਤ ਦੇਰ ਬਾਦ ਮਿਲਣਾ।

ਵਾਕ – ਹਰਜੀਤ ਤੂੰ ਤਾਂ ਵਿਆਹ ਕਰਵਾ ਕੇ ਈਦ ਦਾ ਚੰਨ ਹੀ ਹੋ ਗਿਆ ਏਂ ਕਦੇ ਮਿਲਦਾ ਹੀ ਨਹੀਂ ।

10. ਸਿਰ ਖਾਣਾ – ਰੌਲਾ ਪਾਉਣਾ।

ਵਾਕ – ਅੱਧੀ ਛੁੱਟੀ ਵੇਲੇ ਬੱਚੇ ਸਿਰ ਖਾ ਜਾਂਦੇ ਹਨ।

11. ਸਿਰ ਚੜ੍ਹਨਾ – ਵਿਗੜ ਜਾਣਾ।

ਵਾਕ – ਬੱਚੇ ਲਾਡ ਪਿਆਰ ਨਾਲ ਸਿਰ ਚੜ੍ਹ ਜਾਂਦੇ ਹਨ।

12. ਹੱਥ ਧੋ ਬਹਿਣਾ – ਆਸ ਨਾ ਰਹਿਣੀ।

ਵਾਕ – ਬਿਮਾਰੀ ਕਾਰਨ ਉਹ ਪਾਸ ਹੋਣ ਤੋਂ ਹੱਥ ਧੋ ਬੈਠਾ ਹੈ।

13. ਹਰਨ ਹੋ ਜਾਣਾ — ਭੱਜ ਜਾਣਾ।

ਵਾਕ — ਸਿਪਾਹੀ ਨੂੰ ਵੇਖਦਿਆਂ ਹੀ ਚੋਰ ਹਰਨ ਹੋ ਗਿਆ।

14. ਹੱਥ ਅੱਡਣਾ – ਮੰਗਣਾ।

ਵਾਕ — ਸਾਨੂੰ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਮਿਹਨਤ ਕਰਨੀ ਚਾਹੀਦੀ ਹੈ।

15. ਹੱਥ ਵਟਾਉਣਾ — ਸਹਾਇਤਾ ਕਰਨੀ।

ਵਾਕ – ਜਗਜੀਤ ਸਕੂਲੋਂ ਆ ਕੇ ਮਾਂ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ।

16. ਹੱਥ ਪੀਲੇ ਕਰਨਾ—ਵਿਆਹ ਕਰਨਾ।

ਵਾਕ – ਸ਼ਿਵ ਲਾਲ ਤਾਂ ਕੁੜੀ ਦੇ ਹੱਥ ਪੀਲੇ ਕਰ ਕੇ ਇਕ ਤਰ੍ਹਾਂ ਨਾਲ ਵਿਹਲਾ ਹੋ ਗਿਆ ਹੈ।

17. ਕੁੱਤੇ ਦੀ ਮੌਤ ਮਰਨਾ – ਬੇਇਜ਼ਤੀ ਨਾਲ ਮਰਨਾ।

ਵਾਕ – ਸਮਾਜ ਵਿਰੋਧੀ ਲੋਕ ਕੁੱਤੇ ਦੀ ਮੌਤ ਮਰਦੇ ਹਨ।

18. ਕੰਨ ਖਿੱਚਣੇ – ਤਾੜਨਾ, ਸਜ਼ਾ ਦੇਣਾ।

ਵਾਕ – ਸ਼ਾਮ ਨੇ ਘਰ ਦਾ ਕੰਮ ਨਹੀਂ ਕੀਤਾ ਸੀ, ਇਸ ਲਈ ਅਧਿਆਪਕ ਨੇ ਉਸ ਦੇ ਖੂਬ ਕੰਨ ਖਿੱਚੇ।

19. ਕੰਨ ਤੇ ਜੂੰ ਨਾ ਸਰਕਣੀ — ਕੋਈ ਅਸਰ ਨਾ ਹੋਣਾ।

ਵਾਕ – ਅਧਿਆਪਕਾ ਸੁਧੀਰ ਨੂੰ ਰੋਜ਼ ਫ਼ੀਸ ਲਿਆਉਣ ਲਈ ਕਹਿੰਦੀ, ਪਰ ਸੁਧੀਰ ਦੇ ਕੰਨ ਤੇ ਜੂੰ ਨਾ ਸਰਕਦੀ।

20. ਖੋਰੂ ਪਾਉਣਾ—ਸ਼ੋਰ ਸ਼ਰਾਬਾ ਕਰਨਾ।

ਵਾਕ – ਛੁੱਟੀ ਹੁੰਦਿਆਂ ਹੀ ਬੱਚਿਆਂ ਨੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ।

21. ਗੁੱਡੀ ਚੜ੍ਹਨੀ — ਤਰੱਕੀ ਕਰਨੀ।

ਵਾਕ — ਰਾਮ ਦੀ ਕੱਪੜੇ ਦੇ ਵਪਾਰ ਵਿੱਚ ਗੁੱਡੀ ਚੜ੍ਹੀ ਹੋਈ ਹੈ।

22. ਗਲ ਪੈਣਾ — ਲੜਨਾ।

ਵਾਕ — ਮੂਰਖ ਲੋਕ ਐਵੇਂ ਹੀ ਲੋਕਾਂ ਦੇ ਗੱਲ ਪੈਂਦੇ ਫਿਰਦੇ ਹਨ।

23. ਘਰ ਕਰਨਾ — ਦਿਲ ਵਿੱਚ ਬੈਠ ਜਾਣਾ।

ਵਾਕ – ਅਧਿਆਪਕ ਦੀ ਨਸੀਹਤ ਰਾਮ ਦੇ ਦਿਲ ਵਿੱਚ ਘਰ ਕਰ ਗਈ।

24. ਘਿਉ ਦੇ ਦੀਵੇ ਬਾਲਣੇ – ਖ਼ੁਸ਼ੀਆਂ ਮਨਾਉਣੀਆਂ।

ਵਾਕ — ਜਦੋਂ ਰਾਮ ਚੰਦਰ ਜੀ ਲੰਕਾ ਨੂੰ ਜਿੱਤ ਕੇ ਵਾਪਸ ਆਏ ਤਾਂ ਲੋਕਾਂ ਨੇ ਘਿਉ ਦੇ ਦੀਵੇ ਬਾਲੇ।

25. ਘਿਉ ਖਿਚੜੀ ਹੋ ਕੇ—ਇੱਕ ਮਿੱਕ ਹੋ ਕੇ, ਰਲ ਕੇ।

ਵਾਕ – ਪੰਜਾਬ ਦੇ ਹਿੰਦੂ ਅਤੇ ਸਿੱਖ ਘਿਉ ਖਿੱਚੜੀ ਹੋ ਕੇ ਰਹਿੰਦੇ ਹਨ।

26. ਚਾਦਰ ਤਾਣ ਕੇ ਸੌਣਾ—ਬੇਫਿਕਰ ਹੋ ਕੇ ਸੌਣਾ।

ਵਾਕ – ਵਿਦਿਆਰਥੀ ਇਮਤਿਹਾਨਾਂ ਤੋਂ ਵਿਹਲੇ ਹੋ ਕੇ ਚਾਦਰ ਤਾਣ ਕੇ ਸੌਂਦੇ ਹਨ।

27. ਛਿਲ ਲਾਹੁਣੀ — ਖੂਬ ਲੁੱਟਣਾ।

ਵਾਕ — ਅੱਜ ਕਲ੍ਹ ਦੁਕਾਨਦਾਰ ਗਾਹਕਾਂ ਦੀ ਖੂਬ ਛਿਲ ਲਾਹੁੰਦੇ ਹਨ।

28. ਛਾਤੀ ਨਾਲ ਲਾਉਣਾ — ਪਿਆਰ ਕਰਨਾ।

ਵਾਕ – ਮਾਂ ਨੇ ਪੁੱਤਰ ਨੂੰ ਛਾਤੀ ਨਾਲ ਲਾ ਲਿਆ।

29. ਜਾਨ ਵਾਰਨੀ — ਕੁਰਬਾਨੀ ਦੇਣੀ।

ਵਾਕ—ਸ਼ਹੀਦ ਭਗਤ ਸਿੰਘ ਨੇ ਆਪਣੇ ਦੇਸ਼ ਲਈ ਜਾਨ ਵਾਰ ਦਿੱਤੀ।

30. ਜ਼ਬਾਨ ਤੋਂ ਫਿਰਨਾ—ਮੁਕਰਨਾ।

ਵਾਕ—ਉੱਚੇ – ਸੁੱਚੇ ਆਚਰਨ ਵਾਲੇ ਲੋਕ ਜ਼ੁਬਾਨ ਤੋਂ ਨਹੀਂ ਫਿਰਦੇ।

31. ਝੰਡੇ ਹੇਠ ਆਉਣਾ—ਅਧੀਨ ਹੋਣਾ।

ਵਾਕ — ਭਾਰਤ ਸੌ ਸਾਲ ਅੰਗ੍ਰੇਜ਼ਾਂ ਦੇ ਝੰਡੇ ਹੇਠ ਰਿਹਾ ਹੈ।

32. ਡੰਡੇ ਵਜਾਉਣਾ — ਵਿਹਲੇ ਰਹਿਣਾ।

ਵਾਕ—ਰਮੇਸ਼, ਡੰਡੇ ਵਜਾਉਣ ਨਾਲ ਕੰਮ ਨਹੀਂ ਤੁਰਨਾ, ਜਾਹ ਜਾ ਕੇ ਕੋਈ ਕੰਮ-ਧੰਦਾ ਕਰ।

33. ਢਿੱਡ ਵਿੱਚ ਚੂਹੇ ਨੱਚਣੇ–ਬਹੁਤ ਭੁੱਖ ਲੱਗਣੀ।

ਵਾਕ—ਆਓ, ਰੋਟੀ ਖਾ ਲਈਏ, ਹੁਣ ਤਾਂ ਢਿੱਡ ਵਿੱਚ ਚੂਹੇ ਨੱਚਣ ਲੱਗ ਪਏ ਹਨ।

34. ਤੀਰ ਹੋ ਜਾਣਾ — ਦੌੜ ਜਾਣਾ।

ਵਾਕ — ਸਿਪਾਹੀ ਨੂੰ ਵੇਖ ਕੇ ਚੋਰ ਤੀਰ ਹੋ ਗਿਆ।

35. ਥੁੱਕ ਕੇ ਚੱਟਣਾ—ਮੁੱਕਰ ਜਾਣਾ, ਫਿਰ ਜਾਣਾ।

ਵਾਕ – ਬਹਾਦਰ ਲੋਕ ਕਦੇ ਵੀ ਥੁੱਕ ਕੇ ਨਹੀਂ ਚੱਟਦੇ।

36. ਧੱਕਾ ਕਰਨਾ – ਅਨਿਆਂ ਕਰਨਾ।

ਵਾਕ – ਅਮੀਰਾਂ ਨੂੰ ਗ਼ਰੀਬਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ।

37. ਨੱਕ ਨਾ ਰਹਿਣਾ—ਇੱਜ਼ਤ ਨਾ ਰਹਿਣੀ।

ਵਾਕ – ਮਾੜੇ ਕੰਮ ਕਰਨ ਨਾਲ ਮਨੁੱਖ ਦਾ ਸਮਾਜ ਵਿਚ ਨੱਕ ਨਹੀਂ ਰਹਿੰਦਾ।

38. ਬਾਂਹ ਭੱਜਣੀ—ਆਸਰਾ ਟੁੱਟ ਜਾਣਾ।

ਵਾਕ — ਹਰੀ ਸਿੰਘ ਨਲੂਏ ਦੀ ਮੌਤ ਨਾਲ ਰਣਜੀਤ ਸਿੰਘ ਦੀ ਬਾਂਹ ਭੱਜ ਗਈ।

39. ਬਾਂਹ ਦੇਣਾ—ਸਹਾਇਤਾ ਕਰਨੀ।

ਵਾਕ – ਮੁਸੀਬਤ ਵੇਲੇ ਸੱਚੇ ਮਿੱਤਰ ਹੀ ਬਾਂਹ ਦਿੰਦੇ ਹਨ।

40. ਲਹੂ ਪਾਣੀ ਇਕ ਕਰਨਾ—ਬਹੁਤ ਮਿਹਨਤ ਕਰਨੀ।

ਵਾਕ — ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਰੋਟੀ ਕਮਾਉਣ ਲਈ ਲਹੂ-ਪਾਣੀ ਇੱਕ ਕਰਨਾ ਪੈਂਦਾ ਹੈ।