ਮੁਲਤਾਨ ਦੀ ਜਿੱਤ ਦਾ ਮਹੱਤਵ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ।

ਉੱਤਰ – ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਇਹ ਜਿੱਤ ਕਿੰਨੀ ਮਹਾਨ ਸੀ ਇਸ ਦਾ ਅੰਦਾਜ਼ਾ ਅਸੀਂ ਹੇਠ ਲਿਖੇ ਤੱਥਾਂ ਤੋਂ ਆਸਾਨੀ ਨਾਲ ਲਗਾ ਸਕਦੇ ਹਾਂ:

1. ਅਫ਼ਗਾਨ ਸ਼ਕਤੀ ਨੂੰ ਭਾਰੀ ਸੱਟ : ਮੁਲਤਾਨ ਦੀ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਸਦਾ ਲਈ ਖ਼ਤਮ ਹੋ ਗਿਆ। ਇਸ ਜਿੱਤ ਨੇ ਪੰਜਾਬ ਵਿੱਚੋਂ ਅਫ਼ਗਾਨਾਂ ਦੀ ਸ਼ਕਤੀ ਖ਼ਤਮ ਕਰਕੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਅਫ਼ਗਾਨਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ।

2. ਮੁਲਤਾਨ – ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ : ਰਣਜੀਤ ਸਿੰਘ ਦੁਆਰਾ ਮੁਲਤਾਨ ਉੱਤੇ ਕਬਜ਼ਾ ਕਰ ਲਏ ਜਾਣ ਕਾਰਨ ਸਿੰਧ ਅਤੇ ਬਹਾਵਲਪੁਰ ਦੇ ਮੁਸਲਮਾਨ ਵੱਖ-ਵੱਖ ਹੋ ਗਏ। ਇਨ੍ਹਾਂ ਦੇ ਵੱਖ ਹੋਣ ‘ਤੇ ਉਹ ਰਣਜੀਤ ਸਿੰਘ ਵਿਰੁੱਧ ਕੋਈ ਸਾਂਝਾ ਮੋਰਚਾ ਬਣਾਉਣ ਦੇ ਯੋਗ ਨਾ ਰਹੇ। ਇਸ ਤਰ੍ਹਾਂ ਮੁਲਤਾਨ ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ ਬਣ ਗਿਆ।

3. ਕੁਝ ਛੋਟੀਆਂ ਮੁਸਲਿਮ ਰਿਆਸਤਾਂ ਨੇ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ: ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਬਹਾਵਲਪੁਰ, ਡੇਰਾ ਜਾਤ, ਡੇਰਾ ਗਾਜ਼ੀ ਖ਼ਾਂ ਅਤੇ ਡੇਰਾ ਇਸਮਾਈਲ ਖ਼ਾਂ, ਜੋ ਛੋਟੀਆਂ ਮੁਸਲਿਮ ਰਿਆਸਤਾਂ ਸਨ, ਦੇ ਸ਼ਾਸਕ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਛੇਤੀ ਹੀ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ।

4. ਆਮਦਨ ਵਿੱਚ ਵਾਧਾ : ਮੁਲਤਾਨ ਦਾ ਇਲਾਕਾ ਬੜਾ ਉਪਜਾਊ ਤੇ ਖੁਸ਼ਹਾਲ ਸੀ। ਇਸ ਲਈ ਇਸ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਆਮਦਨ ਵਿੱਚ 7 ਲੱਖ ਰੁਪਏ ਸਾਲਾਨਾ ਦਾ ਵਾਧਾ ਹੋਇਆ। ਇੱਥੋਂ ਪ੍ਰਾਪਤ ਕੀਤੇ ਧਨ ਨਾਲ ਰਣਜੀਤ ਸਿੰਘ ਨੂੰ ਭਵਿੱਖ ਵਿੱਚ ਆਪਣੀਆਂ ਕਈ ਯੋਜਨਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ।

5. ਵਪਾਰ ਨੂੰ ਉਤਸ਼ਾਹ : ਮੁਲਤਾਨ ਦੀ ਜਿੱਤ ਵਪਾਰਿਕ ਅਤੇ ਸੈਨਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ। ਮੁਲਤਾਨ ਦੇ ਰਸਤੇ ਤੋਂ ਭਾਰਤ ਦਾ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਹੁੰਦਾ ਸੀ। ਇਸ ਮਹੱਤਵਪੂਰਨ ਵਪਾਰਿਕ ਕੇਂਦਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਣ ਕਾਰਨ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ।

6. ਮਹਾਰਾਜਾ ਰਣਜੀਤ ਸਿੰਘ ਦੇ ਮਾਣ ਵਿੱਚ ਵਾਧਾ : ਮੁਲਤਾਨ ਦੀ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਣ-ਸਨਮਾਨ ਨੂੰ ਚਾਰ ਚੰਦ ਲੱਗ ਗਏ।


प्रश्न. महाराजा रणजीत सिंह की मुल्तान पर विजय के महत्व की व्याख्या करें।

उत्तर: मुल्तान की विजय महाराजा रणजीत सिंह की महत्वपूर्ण जीतों में से एक थी। इस जीत की महानता का अंदाजा हम निम्नलिखित तथ्यों से आसानी से लगा सकते हैं:

1. अफगान शक्ति को गंभीर चोट: मुल्तान की विजय के साथ, पंजाब में अफगान शक्ति का प्रभुत्व हमेशा के लिए समाप्त हो गया। इस जीत ने पंजाब में अफगानों की शक्ति को नष्ट कर दिया और साबित कर दिया कि सिख अफगानों की तुलना में कहीं अधिक शक्तिशाली थे।

2. मुल्तान – सिंध और बहावलपुर के बीच की दीवार: रणजीत सिंह द्वारा मुल्तान पर कब्जा करने से सिंध और बहावलपुर के मुसलमान बंट गए। इनके बंटे होने पर, वे रणजीत सिंह के खिलाफ एक संयुक्त मोर्चा बनाने में असमर्थ रहे। इस प्रकार मुल्तान सिंध और बहावलपुर के बीच एक दीवार बन गया।

3. कुछ छोटी मुस्लिम रियासतों ने रणजीत सिंह की अधीनता स्वीकार कर ली: महाराजा रणजीत सिंह की मुल्तान की विजय का एक महत्वपूर्ण परिणाम यह निकला कि बहावलपुर, डेरा जाट, डेरा गाजी खान और डेरा इस्माइल खान, जो छोटी मुस्लिम रियासतें थीं, के शासक बहुत भयभीत थे और उन्होंने जल्द ही रणजीत सिंह की अधीनता को स्वीकार कर लिया।

4. आय में वृद्धि: मुल्तान का क्षेत्र बहुत उपजाऊ और समृद्ध था। इसलिए उनकी जीत से रणजीत सिंह की आमदनी में सालाना 7 लाख रुपये की बढ़ोतरी हुई। यहां से मिले पैसों से रणजीत सिंह को भविष्य में अपनी कई योजनाओं को पूरा करने का मौका मिला।

5. व्यापार को प्रोत्साहन: मुल्तान की जीत व्यावसायिक और सैन्य दोनों रूप से बहुत ही लाभदायक सिद्ध हुई। मुल्तान के रास्ते से भारत का अफगानिस्तान और मध्य एशियाई देशों के साथ व्यापार होता था। रणजीत सिंह के इस महत्वपूर्ण व्यापारिक केंद्र में शामिल होने से पंजाब के व्यापार को काफी प्रोत्साहन मिला।

6. महाराजा रणजीत सिंह के गौरव में वृद्धि: मुल्तान की विजय के साथ, जहां महाराजा रणजीत सिंह का साम्राज्य बढ़ा, वहीं उनके मान – सम्मान में चार चाँद लग गए।


Question. Describe the significance of Maharaja Ranjit Singh’s conquest of Multan.

Answer: The conquest of Multan was one of the important victories of Maharaja Ranjit Singh. We can easily gauge the greatness of this victory from the following facts:

1. Serious injury to Afghan power: With the conquest of Multan, the dominance of Afghan power in Punjab ended forever. This victory destroyed the power of the Afghans in Punjab and proved that the Sikhs were far more powerful than the Afghans.

2. Multan – Wall between Sindh and Bahawalpur: The capture of Multan by Ranjit Singh divided the Muslims of Sindh and Bahawalpur. With these divided, they were unable to form a united front against Ranjit Singh. Thus Multan became a wall between Sindh and Bahawalpur.

3. Some small Muslim princely states accepted Ranjit Singh’s suzerainty: An important result of Maharaja Ranjit Singh’s conquest of Multan was that the rulers of Bahawalpur, Dera Jat, Dera Ghazi Khan, and Dera Ismail Khan, which were minor Muslim princely states were very frightened and soon accepted the submission of Ranjit Singh.

4. Increase in Income: The area of Multan was very fertile and prosperous. Therefore, Ranjit Singh’s income increased by Rs 7 lakh annually due to his victory. With the money received here, Ranjit Singh got a chance to fulfill many of his plans for the future.

5. Promotion of trade: The conquest of Multan proved to be very profitable both commercially and militarily. Through Multan, India had trade with Afghanistan and Central Asian countries. The joining of Ranjit Singh to this important trading center gave a great impetus to the business of Punjab.

6. Increase in the glory of Maharaja Ranjit Singh: With the conquest of Multan, where Maharaja Ranjit Singh’s empire grew, his prestige increased.